HDFC ਬੈਂਕ ਨੇ ਦਿੱਤੀ ਵੱਡੀ ਸੌਗਾਤ, ਨਵੇਂ ਖਾਤੇ ਲਈ ਨਹੀਂ ਜਾਣਾ ਪਵੇਗਾ ਬ੍ਰਾਂਚ

09/17/2020 11:28:14 PM

ਨਵੀਂ ਦਿੱਲੀ— ਕੋਰੋਨਾ ਕਾਲ 'ਚ ਚਾਹੇ ਕੋਈ ਵੀ ਕੰਮ ਹੋਵੇ, ਲੋਕ ਘੱਟੋ-ਘੱਟ ਬਾਹਰ ਨਿਕਲਣਾ ਚਾਹੁੰਦੇ ਹਨ ਪਰ ਬੈਂਕ ਦਾ ਕੰਮ ਹੋਵੇ ਤਾਂ ਜਾਣਾ ਹੀ ਪੈਂਦਾ ਹੈ। ਇਸ ਨੂੰ ਦੇਖਦੇ ਹੋਏ ਐੱਚ. ਡੀ. ਐੱਫ. ਸੀ. ਬੈਂਕ ਨੇ ਅਜਿਹੀ ਸੇਵਾ ਸ਼ੁਰੂ ਕੀਤੀ ਹੈ ਕਿ ਹੁਣ ਲੋਕਾਂ ਨੂੰ ਖਾਤਾ ਖੁੱਲ੍ਹਵਾਉਣ ਲਈ ਵੀ ਬੈਂਕ ਜਾਣ ਦੀ ਜ਼ਰੂਰਤ ਨਹੀਂ ਹੋਵੇਗੀ। ਬੈਂਕ ਨੇ ਵੀਡੀਓ ਕੇ. ਵਾਈ. ਸੀ. ਸੇਵਾ ਪੇਸ਼ ਕੀਤੀ ਹੈ, ਯਾਨੀ ਘਰ ਬੈਠੇ ਬਚਤ ਖਾਤਾ ਖੁੱਲ੍ਹਵਾ ਸਕਦੇ ਹੋ।

ਰਿਜ਼ਰਵ ਬੈਂਕ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ, ਵੀਡੀਓ ਕੇ. ਵਾਈ. ਸੀ. ਗਾਹਕ ਦੀ ਪੂਰਣ ਕੇ. ਵਾਈ. ਸੀ. ਕਰਾਉਣ ਦੇ ਬਰਾਬਰ ਹੀ ਹੈ।

ਨਿੱਜੀ ਖੇਤਰ ਦੇ ਦਿੱਗਜ ਬੈਂਕ ਦੀ ਵੀਡੀਓ ਕੇ. ਵਾਈ. ਸੀ. ਸੇਵਾ ਸਾਰੇ ਕੰਮਕਾਜੀ ਦਿਨਾਂ 'ਚ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਉਪਲਬਧ ਹੋਵੇਗੀ। ਬੈਂਕ ਦਾ ਕਹਿਣਾ ਹੈ ਕਿ ਇਹ ਪ੍ਰਕਿਰਿਆ ਆਨਲਾਈਨ, ਤੇਜ਼ ਅਤੇ ਸੁਰੱਖਿਅਤ ਹੈ। ਇਹ ਪੇਪਰ ਰਹਿਤ, ਬਿਨਾਂ ਸੰਪਰਕ ਦੇ ਹੈ ਅਤੇ ਬੈਂਕ ਦੇ ਅਧਿਕਾਰੀ ਤੇ ਗਾਹਕ ਵਿਚਕਾਰ ਜੋ ਗੱਲਬਾਤ ਹੁੰਦੀ ਹੈ, ਉਸ ਨੂੰ ਰਿਕਾਰਡ ਕੀਤਾ ਜਾਂਦਾ ਹੈ।
 

ਕੀ ਹੈ ਜ਼ਰੂਰ-
ਇਸ ਲਈ ਨਵੇਂ ਖਾਤਾਧਾਰਕ ਕੋਲ ਇਕ ਸਮਾਰਟ ਫੋਨ ਹੋਣਾ ਚਾਹੀਦਾ ਹੈ ਅਤੇ ਬਿਹਤਰ ਇੰਟਰਨੈੱਟ ਚੱਲਦਾ ਹੋਵੇ। ਬੈਂਕ ਖਾਤਾ ਖੋਲ੍ਹਣ ਸਮੇਂ ਆਧਾਰ-ਓ. ਟੀ. ਪੀ. ਆਧਾਰਿਤ ਈ-ਕੇ. ਵਾਈ. ਸੀ. ਹੋਵੇਗੀ। ਇਸ ਦੇ ਨਾਲ ਹੀ ਅਰਜ਼ੀਕਰਤਾ ਦੇ ਹੱਥ 'ਚ ਪੈਨ ਕਾਰਡ ਹੋਣਾ ਚਾਹੀਦਾ ਹੈ। ਦੂਜੀ ਗੱਲ ਤੁਸੀਂ ਭਾਰਤ 'ਚ ਹੋਣੇ ਚਾਹੀਦੇ ਹੋ। ਐੱਚ. ਡੀ. ਐੱਫ. ਸੀ. ਬੈਂਕ ਦੀ ਵੈੱਬਸਾਈਟ 'ਤੇ ਇੰਸਟਾ ਅਕਾਊਂਟ ਓਪਨਿੰਗ 'ਤੇ ਕਲਿੱਕ ਕਰਕੇ ਤੁਸੀਂ ਇਹ ਸਾਰੀ ਪ੍ਰਕਿਰਿਆ ਪੂਰੀ ਕਰ ਸਕਦੇ ਹੋ।


Sanjeev

Content Editor

Related News