HDFC ਬੈਂਕ ਨੇ CBDC ਨਾਲ ਜੋੜੇ 1 ਲੱਖ ਤੋਂ ਵੱਧ ਗਾਹਕ ਅਤੇ 1.7 ਲੱਖ ਵਪਾਰੀ
Thursday, Jul 13, 2023 - 04:55 PM (IST)
ਮੁੰਬਈ (ਭਾਸ਼ਾ) - HDFC ਬੈਂਕ ਨੇ ਵੀਰਵਾਰ ਨੂੰ ਦਾਅਵਾ ਕੀਤਾ ਕਿ ਉਸ ਨੇ ਪਾਇਲਟ ਆਧਾਰ 'ਤੇ ਜਾਰੀ ਸੈਂਟਰਲ ਬੈਂਕ ਡਿਜੀਟਲ ਰੁਪਏ (CBDC) ਨਾਲ ਇੱਕ ਲੱਖ ਤੋਂ ਵੱਧ ਗਾਹਕਾਂ ਅਤੇ 1.7 ਲੱਖ ਤੋਂ ਵੱਧ ਵਪਾਰੀਆਂ ਨੂੰ ਜੋੜਿਆ ਹੈ। ਬੈਂਕ ਨੇ ਆਪਸੀ ਲੈਣ-ਦੇਣ ਦੀ ਸਹੂਲਤ ਲਈ ਈ-ਰੁਪਿਆ ਪਲੇਟਫਾਰਮ ਦੇ ਨਾਲ UPI (ਯੂਨੀਫਾਈਡ ਪੇਮੈਂਟ ਇੰਟਰਫੇਸ) 'QR ਕੋਡ' ਵੀ ਲਾਂਚ ਕੀਤਾ ਹੈ। CBDC ਕੇਂਦਰੀ ਬੈਂਕ ਦੁਆਰਾ ਜਾਰੀ ਕੀਤੀ ਮੁਦਰਾ ਦਾ ਇੱਕ ਡਿਜੀਟਲ ਰੂਪ ਹੈ।
ਇਹ ਵੀ ਪੜ੍ਹੋ : Air India ਦੀ ਫਲਾਈਟ 'ਚ ਯਾਤਰੀ ਨੇ ਕੀਤਾ ਹੰਗਾਮਾ, ਟਾਇਲਟ 'ਚ ਸਿਗਰਟ ਪੀਣ ਮਗਰੋਂ ਤੋੜਿਆ ਦਰਵਾਜ਼ਾ
ਭਾਰਤੀ ਰਿਜ਼ਰਵ ਬੈਂਕ ਨੇ ਪਿਛਲੇ ਸਾਲ ਨਵੰਬਰ ਵਿੱਚ ਥੋਕ ਖੰਡ ਵਿੱਚ ਪਾਇਲਟ ਆਧਾਰ 'ਤੇ ਸੈਂਟਰਲ ਬੈਂਕ ਡਿਜੀਟਲ ਕਰੰਸੀ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਸੀ। ਇਸ ਨੂੰ ਦਸੰਬਰ 'ਚ ਪ੍ਰਚੂਨ ਲੈਣ-ਦੇਣ ਲਈ ਪੇਸ਼ ਕੀਤਾ ਗਿਆ ਸੀ। ਆਰਬੀਆਈ ਦੇ ਡਿਪਟੀ ਗਵਰਨਰ ਟੀ.ਰਵੀ ਸ਼ੰਕਰ ਨੇ ਇਸ ਹਫ਼਼ਤੇ ਦੀ ਸ਼ੁਰੂਆਤ ਵਿੱਚ ਕਿਹਾ ਸੀ ਕਿ ਮੁਦਰਾ ਅਥਾਰਟੀ ਸਾਲ ਦੇ ਅੰਤ ਤੱਕ ਡਿਜੀਟਲ ਰੁਪਏ ਵਿੱਚ ਲੈਣ-ਦੇਣ ਨੂੰ 5,000-10,000 ਪ੍ਰਤੀ ਦਿਨ ਤੋਂ ਵਧਾ ਕੇ 10 ਲੱਖ ਪ੍ਰਤੀ ਦਿਨ ਕਰਨ ਦੀ ਯੋਜਨਾ ਬਣਾ ਰਿਹਾ ਹੈ। ਪਾਇਲਟ ਪ੍ਰਾਜੈਕਟ ਵਿੱਚ ਬੈਂਕਾਂ ਦੀ ਗਿਣਤੀ ਸ਼ੁਰੂ ਵਿੱਚ ਅੱਠ ਸੀ, ਜੋ ਹੁਣ ਵਧ ਕੇ 13 ਹੋ ਗਈ ਹੈ। ਸੀਬੀਡੀਸੀ ਦੇ ਵਰਤਮਾਨ ਵਿੱਚ 13 ਮਿਲੀਅਨ ਉਪਭੋਗਤਾ ਹਨ, ਜਿਨ੍ਹਾਂ ਵਿੱਚੋਂ ਤਿੰਨ ਮਿਲੀਅਨ ਵਪਾਰੀ ਹਨ।
ਇਹ ਵੀ ਪੜ੍ਹੋ : 14 ਜੁਲਾਈ ਨੂੰ ਸਸਤੇ ਹੋਣਗੇ ਟਮਾਟਰ! ਵੱਡਾ ਕਦਮ ਚੁੱਕਣ ਦੀ ਤਿਆਰੀ 'ਚ ਕੇਂਦਰ ਸਰਕਾਰ
ਸ਼ੰਕਰ ਨੇ ਕਿਹਾ ਕਿ ਇਸ ਸਾਲ ਅਪ੍ਰੈਲ ਦੇ ਅੰਤ ਤੱਕ ਸਿਰਫ਼ ਇੱਕ ਲੱਖ ਉਪਭੋਗਤਾ ਸਨ, ਜੋ ਹੁਣ ਵੱਧ ਕੇ 13 ਲੱਖ ਹੋ ਗਏ ਹਨ। CBDC ਨੂੰ ਪੇਸ਼ ਕਰਨ ਤੋਂ ਬਾਅਦ ਕੇਂਦਰੀ ਬੈਂਕ ਨੇ ਜੂਨ ਵਿੱਚ UPI ਰਾਹੀਂ ਡਿਜੀਟਲ ਰੁਪਏ ਦੇ ਆਪਸੀ ਵਟਾਂਦਰੇ ਦੀ ਘੋਸ਼ਣਾ ਕੀਤੀ ਸੀ। HDFC ਬੈਂਕ ਨੇ ਵੀਰਵਾਰ ਨੂੰ 'UPI QR ਕੋਡ' ਲਾਂਚ ਕਰਦੇ ਹੋਏ ਕਿਹਾ ਕਿ ਇਹ ਏਕੀਕਰਣ ਪ੍ਰਕਿਰਿਆ ਨੂੰ ਪੂਰਾ ਕਰਨ ਵਾਲੇ ਪਹਿਲੇ ਬੈਂਕਾਂ ਵਿੱਚੋਂ ਇੱਕ ਹੈ। ਬੈਂਕ ਨੇ ਇਸ ਵਿੱਚ ਸ਼ਾਮਲ ਵਪਾਰੀਆਂ ਨੂੰ ਆਪਣੇ ਗਾਹਕਾਂ ਤੋਂ ਡਿਜੀਟਲ ਰੁਪਈਆ ਭੁਗਤਾਨ ਸਵੀਕਾਰ ਕਰਨ ਦੀ ਇਜਾਜ਼ਤ ਦਿੱਤੀ ਹੈ।
ਇਹ ਵੀ ਪੜ੍ਹੋ : 15 ਰੁਪਏ ਲਿਟਰ ਮਿਲੇਗਾ ਪੈਟਰੋਲ! ਨਿਤਿਨ ਗਡਕਰੀ ਨੇ ਦੱਸਿਆ ਫਾਰਮੂਲਾ, ਕਿਸਾਨ ਵੀ ਹੋਣਗੇ ਖ਼ੁਸ਼ਹਾਲ
ਇਸ ਨਾਲ ਰੋਜ਼ਾਨਾ ਲੈਣ-ਦੇਣ ਵਿੱਚ ਸੀਬੀਡੀਸੀ ਦੀ ਵਰਤੋਂ ਵਿੱਚ ਵਾਧਾ ਹੋਇਆ ਹੈ। CBDC ਨਾਲ ਜੁੜੇ ਗਾਹਕ ਸਬੰਧਤ ਟਰਮੀਨਲ 'ਤੇ 'UPI QR ਕੋਡ' ਨੂੰ ਸਕੈਨ ਕਰਕੇ ਡਿਜੀਟਲ ਰੁਪਿਆਂ ਵਿੱਚ ਆਪਸ ਵਿੱਚ ਲੈਣ-ਦੇਣ ਕਰ ਸਕਦੇ ਹਨ। HDFC ਬੈਂਕ ਵਰਤਮਾਨ ਵਿੱਚ 26 ਸ਼ਹਿਰਾਂ ਵਿੱਚ ਈ-ਰੁਪਏ ਭੁਗਤਾਨ ਦੀ ਸਹੂਲਤ ਪ੍ਰਦਾਨ ਕਰਦਾ ਹੈ। ਇਸ ਵਿੱਚ ਸਾਰੇ ਪ੍ਰਮੁੱਖ ਮਹਾਨਗਰਾਂ ਤੋਂ ਇਲਾਵਾ ਭੁਵਨੇਸ਼ਵਰ, ਗੁਹਾਟੀ, ਗੰਗਟੋਕ, ਇੰਦੌਰ, ਭੋਪਾਲ, ਲਖਨਊ, ਪਟਨਾ, ਕੋਚੀ, ਗੋਆ, ਸ਼ਿਮਲਾ, ਜੈਪੁਰ, ਰਾਂਚੀ, ਨਾਗਪੁਰ, ਵਾਰਾਣਸੀ, ਵਿਸ਼ਾਖਾਪਟਨਮ, ਪੁਡੂਚੇਰੀ ਅਤੇ ਵਿਜੇਵਾੜਾ ਵਰਗੇ ਸ਼ਹਿਰ ਸ਼ਾਮਲ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8