Harmanpreet kaur ਬਣੀ PNB ਦੀ ਪਹਿਲੀ ਮਹਿਲਾ ਬ੍ਰਾਂਡ ਅੰਬੈਸਡਰ, ਲਾਂਚ ਕੀਤੇ 4 ਨਵੇਂ Product
Friday, Dec 05, 2025 - 02:00 PM (IST)
ਬਿਜ਼ਨੈੱਸ ਡੈਸਕ - ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਅਤੇ ਵਰਲਡ ਕੱਪ ਜੇਤੂ ਹਰਮਨਪ੍ਰੀਤ ਕੌਰ ਨੂੰ ਪੰਜਾਬ ਨੈਸ਼ਨਲ ਬੈਂਕ (PNB) ਨੇ ਆਪਣੀ ਪਹਿਲੀ ਮਹਿਲਾ ਬ੍ਰਾਂਡ ਅੰਬੈਸਡਰ ਬਣਾਇਆ ਹੈ। ਬੈਂਕ ਨੇ ਇਹ ਐਲਾਨ ਆਪਣੇ ਕਾਰਪੋਰੇਟ ਦਫਤਰ ਵਿੱਚ ‘ਬੈਂਕਿੰਗ ਆਨ ਚੈਂਪੀਅਨਜ਼’ ਥੀਮ ਦੇ ਤਹਿਤ ਇੱਕ ਸ਼ਾਨਦਾਰ ਸਮਾਰੋਹ ਵਿੱਚ ਕੀਤਾ, ਜਿਸ ਨੂੰ PNB ਦੀ ਬ੍ਰਾਂਡ ਬਦਲਾਅ ਦੀ ਯਾਤਰਾ ਵਿੱਚ ਇੱਕ ਮਹੱਤਵਪੂਰਨ ਪੜਾਅ ਮੰਨਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਕਦੇ ਨਹੀਂ ਡੁੱਬੇਗਾ ਇਨ੍ਹਾਂ ਬੈਂਕਾਂ 'ਚ ਰੱਖਿਆ ਪੈਸਾ... RBI ਨੇ ਜਾਰੀ ਕੀਤੀ 3 ਸਭ ਤੋਂ ਸੁਰੱਖਿਅਤ ਬੈਂਕਾਂ ਦੀ ਸੂਚੀ
ਇਸ ਮੌਕੇ 'ਤੇ, ਹਰਮਨਪ੍ਰੀਤ ਕੌਰ ਨੇ ਬੈਂਕ ਦੇ ਚਾਰ ਨਵੇਂ ਉਤਪਾਦ ਵੀ ਲਾਂਚ ਕੀਤੇ। ਇਸ ਸਮਾਰੋਹ ਵਿੱਚ PNB ਦੇ MD&CEO ਅਸ਼ੋਕ ਚੰਦਰਾ ਅਤੇ ਹੋਰ ਸੀਨੀਅਰ ਲੀਡਰਸ਼ਿਪ ਸ਼ਾਮਲ ਸੀ।
Punjab National Bank roped in Indian Women’s Cricket Captain and World Cup Champion, Harmanpreet Kaur as its first-ever female Brand Ambassador, marking a significant milestone in the Bank’s brand transformation journey.
— Punjab National Bank (@pnbindia) December 1, 2025
The announcement was made at a vibrant ceremony graced by… pic.twitter.com/y9gXfmodxO
ਇਹ ਵੀ ਪੜ੍ਹੋ : ਮੂਧੇ ਮੂੰਹ ਡਿੱਗੇ Gold Price, ਰਿਕਾਰਡ ਉੱਚ ਪੱਧਰ ਤੋਂ ਇੰਨਾ ਸਸਤਾ ਹੋ ਗਿਆ ਸੋਨਾ
4 ਨਵੇਂ ਵਿੱਤੀ ਪ੍ਰੋਡਕਟ ਲਾਂਚ ਕੀਤੇ
ਵਰਲਡ ਚੈਂਪੀਅਨ ਕੌਰ ਨੇ PNB RuPay ਮੈਟਲ ਕ੍ਰੈਡਿਟ ਕਾਰਡ 'Luxura' ਵੀ ਲਾਂਚ ਕੀਤਾ। ਇਹ Luxura ਕਾਰਡ PNB ਦਾ ਇੱਕ ਪ੍ਰੀਮੀਅਮ ਕ੍ਰੈਡਿਟ ਕਾਰਡ ਹੈ। ਹਰਮਨ ਇਸ ਕ੍ਰੈਡਿਟ ਕਾਰਡ ਦੀ ਪਹਿਲੀ ਗਾਹਕ ਵੀ ਬਣੀ।
ਇਹ ਵੀ ਪੜ੍ਹੋ : 1 ਜਨਵਰੀ ਤੋਂ ਲਾਗੂ ਹੋਣਗੇ RBI ਦੇ ਨਵੇਂ ਡਿਜੀਟਲ ਬੈਂਕਿੰਗ ਨਿਯਮ, ਸ਼ਿਕਾਇਤਾਂ ਮਿਲਣ ਤੋਂ ਬਾਅਦ ਸਰਕਾਰ ਨੇ ਲਿਆ ਫ਼ੈਸਲਾ
PNB ਦੇ MD&CEO ਅਸ਼ੋਕ ਚੰਦਰਾ ਦੇ ਨਾਲ ਮਿਲ ਕੇ, ਹਰਮਨਪ੍ਰੀਤ ਕੌਰ ਨੇ ਕੁੱਲ ਚਾਰ ਵਿੱਤੀ ਉਤਪਾਦ ਲਾਂਚ ਕੀਤੇ: PNB RuPay ਮੈਟਲ ਕ੍ਰੈਡਿਟ ਕਾਰਡ Luxura, PNB One 2.0, Digi Surya Ghar, ਅਤੇ IIBX ਪੋਰਟਲ 'ਤੇ PNB ਦੀ ਆਨਬੋਰਡਿੰਗ। ਬੈਂਕ ਅਨੁਸਾਰ, ਇਹ ਲਾਂਚ ਨਵੀਨਤਾ, ਡਿਜੀਟਲ-ਪਹਿਲੀਆਂ ਸੇਵਾਵਾਂ, ਅਤੇ ਗਾਹਕ-ਕੇਂਦ੍ਰਿਤ ਹੱਲਾਂ ਪ੍ਰਤੀ PNB ਦੀ ਵਚਨਬੱਧਤਾ ਨੂੰ ਹੋਰ ਮਜ਼ਬੂਤ ਕਰੇਗਾ।
ਇਹ ਵੀ ਪੜ੍ਹੋ : RBI ਨੇ ਜਾਰੀ ਕੀਤੇ ਨਵੇਂ ਨਿਯਮ, 1 ਲੱਖ ਤੱਕ ਦੀ ਜਮ੍ਹਾ ਰਾਸ਼ੀ ’ਤੇ ਵਿਆਜ ਦਰਾਂ ਨੂੰ ਲੈ ਕੇ ਕੀਤਾ ਵੱਡਾ ਐਲਾਨ
ਮੋਗਾ ਬ੍ਰਾਂਚ ਨਾਲ ਪੁਰਾਣਾ ਨਾਤਾ
ਬ੍ਰਾਂਡ ਅੰਬੈਸਡਰ ਬਣਨ 'ਤੇ ਹਰਮਨਪ੍ਰੀਤ ਕੌਰ ਨੇ ਆਪਣੀ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਉਹ 18 ਸਾਲ ਦੀ ਉਮਰ ਤੋਂ PNB ਦਾ ਬੈਂਕ ਖਾਤਾ ਚਲਾ ਰਹੀ ਹੈ, ਜਿਸਦੀ ਸ਼ੁਰੂਆਤ PNB ਦੀ ਮੋਗਾ ਬ੍ਰਾਂਚ ਵਿੱਚ ਹੋਈ ਸੀ। ਕੌਰ ਨੇ ਕਿਹਾ ਕਿ ਅੱਜ ਬੈਂਕ ਦੀ ਬ੍ਰਾਂਡ ਅੰਬੈਸਡਰ ਵਜੋਂ ਇੱਥੇ ਖੜ੍ਹੇ ਹੋਣਾ ਉਨ੍ਹਾਂ ਲਈ ਸਨਮਾਨ ਦੀ ਗੱਲ ਹੈ। ਉਨ੍ਹਾਂ ਨੂੰ PNB ਦੀ ਲੋਕਾਂ, ਖਾਸ ਕਰਕੇ ਔਰਤਾਂ ਅਤੇ ਨੌਜਵਾਨ ਪ੍ਰਤਿਭਾ ਨੂੰ ਮਜ਼ਬੂਤ ਕਰਨ ਦੀ ਵਚਨਬੱਧਤਾ ਨੇ ਬਹੁਤ ਪ੍ਰਭਾਵਿਤ ਕੀਤਾ ਹੈ।
ਇਹ ਵੀ ਪੜ੍ਹੋ : ਸੋਨੇ ਦੀਆਂ ਕੀਮਤਾਂ 'ਚ ਤਾਬੜਤੋੜ ਵਾਧਾ, Experts ਨੇ ਦੱਸਿਆ ਕਿੱਥੇ ਤੱਕ ਜਾਣਗੀਆਂ ਕੀਮਤਾਂ
ਜ਼ਿਕਰਯੋਗ ਹੈ ਕਿ ਹਰਮਨਪ੍ਰੀਤ ਕੌਰ ਦੀ ਅਗਵਾਈ ਹੇਠ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਬੀਤੇ 2 ਨਵੰਬਰ 2025 ਨੂੰ ਦੱਖਣੀ ਅਫਰੀਕਾ ਨੂੰ ਫਾਈਨਲ ਵਿੱਚ ਹਰਾ ਕੇ ਵਰਲਡ ਕੱਪ ਆਪਣੇ ਨਾਮ ਕੀਤਾ ਸੀ। ਬੈਂਕ ਨੇ ਕੌਰ ਨੂੰ ਸਨਮਾਨ ਵਜੋਂ ਉਨ੍ਹਾਂ ਦੇ ਨਾਮ ਅਤੇ ਨੰਬਰ ਵਾਲੀ ਇੱਕ ਫਰੇਮ ਕੀਤੀ ਹੋਈ PNB ਜਰਸੀ ਅਤੇ ਇੱਕ ਕਸਟਮ-ਐਨਗ੍ਰੇਵਡ PNB ਬੈਟ ਵੀ ਭੇਂਟ ਕੀਤਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
