ਮਹਿੰਦਰਾ ਦੀ BE6 FE2 ਅਤੇ BEFE 3 ਲਾਂਚ
Thursday, Nov 27, 2025 - 04:23 AM (IST)
ਬੈਂਗਲੁਰੂ - ਹੁਣ ਤੱਕ, ਜੋ ਗੱਡੀਆਂ ਤੁਹਾਨੂੰ ਸਿਰਫ ਸਟੰਟ ਸ਼ੋਅ, ਆਟੋ ਐਕਸਪੋ, ਤਕਨਾਲੋਜੀ ਡੈਮੋ ਜਾਂ ‘ਸਰਕਸ’ ਵਰਗੀਆਂ ਹਾਈ-ਆਕਟੇਨ ਥਾਵਾਂ ’ਤੇ ਨਜ਼ਰ ਆਉਂਦੀਆਂ ਸਨ, ਹੁਣ ਉਨ੍ਹਾਂ ਦਾ ਆਨੰਦ ਤੁਸੀਂ ਰੋਜ਼ਾਨਾ ਜੀਵਨ ’ਚ ਵੀ ਲੈ ਸਕਦੇ ਹੋ। ਦੇਸ਼ ਦੀ ਮੰਨੀ-ਪ੍ਰਮੰਨੀ ਵਾਹਨ ਨਿਰਮਾਣ ਕੰਪਨੀ ਮਹਿੰਦਰਾ ਦੀ ਟੈਗਲਾਈਨ ‘ਫ੍ਰਾਮ ਸਰਕਸ ਟੂ ਰੋਡ’ ਇਸ ਵੱਡੇ ਬਦਲਾਅ ਦਾ ਸੰਕੇਤ ਹੈ, ਜਿੱਥੇ ਇਲੈਕਟ੍ਰਿਕ ਐੱਸ. ਯੂ. ਵੀ. ਸਿਰਫ ਦੇਖਣਯੋਗ ਤਕਨੀਕ ਨਹੀਂ ਰਹੀ, ਸਗੋਂ ਆਮ ਭਾਰਤੀ ਸੜਕਾਂ ’ਤੇ ਆਤਮ-ਵਿਸ਼ਵਾਸ ਨਾਲ ਚੱਲਣ ਵਾਲੀ ਨਵੀਂ ਹਕੀਕਤ ਬਣ ਗਈ ਹੈ। ਕੰਪਨੀ ਦੀ ਐਕਸ.ਈ.ਵੀ. 9ਈ ਅਤੇ ਬੀ.ਈ.6 ਨੇ ਇਹ ਸਾਬਤ ਕਰ ਦਿੱਤਾ ਹੈ ਕਿ ਸ਼ੋਅ ਦੀ ਚਮਕ ਨਾਲ ਨਿਕਲੀਆਂ ਇਹ ਮਸ਼ੀਨਾਂ ਹੁਣ ਅਸਲ ਜ਼ਿੰਦਗੀ ਦੀਆਂ ਜ਼ਰੂਰਤਾਂ ਨੂੰ ਪੂਰਾ ਕਰ ਰਹੀਆਂ ਹਨ। ਇਹੀ ਕਾਰਨ ਹੈ ਕਿ ਇਲੈਕਟ੍ਰਿਕ ਮੋਬਿਲਟੀ ਦੀ ਕਹਾਣੀ ਹੁਣ ਭਵਿੱਖ ’ਚ ਨਹੀਂ, ਸਗੋਂ ਅੱਜ ਦੀਆਂ ਸੜਕਾਂ ’ਤੇ ਲਿਖੀ ਜਾ ਰਹੀ ਹੈ। ਹੁਣ ਇਸ ਸੀਰੀਜ਼ ’ਚ ਕੰਪਨੀ ਨੇ ਬੁੱਧਵਾਰ ਨੂੰ ਬੀ.ਈ.6 ਫਾਰਮੂਲਾ ਈ.2 ਅਤੇ ਬੀ.ਈ. ਫਾਰਮੂਲਾ ਈ3 ਕਾਰਾਂ ਲਾਂਚ ਕੀਤੀਆਂ। ਇਨ੍ਹਾਂ ’ਚ ਸ਼ਾਨਦਾਰ ਫੀਚਰਜ਼ ਦਿੱਤੇ ਗਏ ਹਨ।
ਸੀਨੀਅਰ ਮੈਨੇਜਰ, ਮਾਰਕੀਟਿੰਗ ਕਮਿਊਨੀਕੇਸ਼ਨ, ਮਹਿੰਦਰਾ ਆਟੋਮੋਟਿਵ ਸਿਧਾਰਥ ਸਾਹਾ ਨੇ ਕਿਹਾ ਕਿ ਪਹਿਲੀ ਵਾਰ ਕਿਸੇ ਭਾਰਤੀ ਆਟੋ ਬ੍ਰਾਂਡ ਨੂੰ ਬੀ.ਜੀ.ਐੱਮ.ਆਈ. ’ਚ ਪ੍ਰਦਰਸ਼ਿਤ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਮਹਿੰਦਰਾ ਨੇ ਪਿਛਲੇ ਸਾਲ ਆਪਣੀਆਂ 2 ਨਵੀਆਂ ਇਲੈਕਟ੍ਰਿਕ ਐੱਸ. ਯੂ. ਵੀ.- ਐਕਸ.ਈ.ਵੀ. 9ਈ ਅਤੇ ਬੀ.ਈ.6 ਲਾਂਚ ਕਰਦਿਆਂ ਦਾਅਵਾ ਕੀਤਾ ਸੀ ਕਿ ਕੰਪਨੀ ਭਾਰਤੀ ਈ.ਵੀ. ਬਾਜ਼ਾਰ ’ਚ ਇਤਿਹਾਸ ਰਚਣ ਜਾ ਰਹੀ ਹੈ। ਇਕ ਸਾਲ ਬਾਅਦ ਮਹਿੰਦਰਾ ਦਾ ਇਹ ਦਾਅਵਾ ਹਕੀਕਤ ’ਚ ਬਦਲ ਗਿਆ ਹੈ। 7 ਮਹੀਨਿਆਂ ’ਚ ਕੰਪਨੀ ਦੀਆਂ ਇਲੈਕਟ੍ਰਿਕ ਓਰਿਜਨ ਐੱਸ.ਯੂ.ਵੀਜ਼ ਦੇ 30,000 ਤੋਂ ਵੱਧ ਯੂਨਿਟ ਵੇਚੇ ਗਏ ਹਨ, ਜਿਸ ਦਾ ਮਤਲਬ ਹੈ ਕਿ ਹਰ 10 ਮਿੰਟ ’ਚ ਇਕ ਐੱਸ. ਯੂ. ਵੀ. ਸੜਕ ’ਤੇ ਉੱਤਰੀ ਹੈ। ਮਹਿੰਦਰਾ ਇਲੈਕਟ੍ਰਿਕ ਦੀ ਪਹਿਲੀ ਛਿਮਾਹੀ (ਐੱਚ1 ਵਿੱਤੀ ਸਾਲ 26) ’ਚ ਵਿਕਰੀ ਦਾ ਪ੍ਰਦਰਸ਼ਨ ਵੀ ਰਿਕਾਰਡ ਤੋੜ ਰਿਹਾ। ਕੰਪਨੀ ਨੇ 8,000 ਕਰੋੜ ਰੁਪਏ ਤੋਂ ਵੱਧ ਦਾ ਸੇਲਜ਼ ਰੈਵੇਨਿਊ ਹਾਸਲ ਕਰਦਿਆਂ ਈ.ਵੀ. ਸੈਗਮੈਂਟ ’ਚ ਮਾਲੀਆ ਦੇ ਹਿਸਾਬ ਨਾਲ ਨੰਬਰ-1 ਸਥਾਨ ਪ੍ਰਾਪਤ ਕੀਤਾ।
ਕੰਪਨੀ ਮੁਤਾਬਕ ਮਾਲਕਾਂ ਨੇ ਇਨ੍ਹਾਂ ਐੱਸ. ਯੂ. ਵੀਜ਼ ਨੂੰ ਸਿਰਫ਼ ਸ਼ੌਂਕੀਆ ਡਰਾਈਵਿੰਗ ਲਈ ਨਹੀਂ ਖਰੀਦਿਆ ਹੈ, ਸਗੋਂ ਇਨ੍ਹਾਂ ਨੂੰ ਆਪਣਾ ਪ੍ਰਾਥਮਿਕ ਵਾਹਨ ਬਣਾਇਆ ਹੈ। ਲੱਗਭਗ 65 ਫੀਸਦੀ ਵਾਹਨ ਹਰ ਵਰਕਿੰਗ ਡੇਅ ਚਲਾਏ ਜਾ ਰਹੇ ਹਨ। 1000 ਤੋਂ ਵੱਧ ਓਰਿਜਨ ਐੱਸ.ਯੂ.ਵੀਜ਼ ਨੇ 20,000 ਕਿਲੋਮੀਟਰ ਦਾ ਅੰਕੜਾ ਪਾਰ ਕੀਤਾ ਹੈ, ਜਦਕਿ ਕੁਝ ਨੇ 50,000 ਕਿਲੋਮੀਟਰ ਵੀ ਪੂਰਾ ਕਰ ਲਿਆ ਹੈ। ਕੰਪਨੀ ਦੇ 80 ਫੀਸਦੀ ਖਰੀਦਦਾਰ ਉਹ ਹਨ, ਜਿਨ੍ਹਾਂ ਨੇ ਪਹਿਲੀ ਵਾਰ ਮਹਿੰਦਰਾ ਗੱਡੀ ਖਰੀਦੀ ਹੈ, ਜਦਕਿ ਬੀ.ਈ. 6 ਨੇ ਇਕ ਸਾਲ ਦੇ ਅੰਦਰ ਹੀ ਕਲਟ-ਸਟੇਟਸ ਹਾਸਲ ਕੀਤਾ ਹੈ।
