Union Budget 2021 : ਅੱਜ ਆਯੋਜਿਤ ਹੋਵੇਗੀ ਹਲਵਾ ਸੇਰੈਮਨੀ, ਇਹ ਮਹਿਮਾਨ ਹੋਣਗੇ ਸ਼ਾਮਲ

Saturday, Jan 23, 2021 - 01:17 PM (IST)

ਨਵੀਂ ਦਿੱਲੀ — ਵਿੱਤ ਮੰਤਰਾਲੇ ਵੱਲੋਂ ਅੱਜ ਸ਼ਨੀਵਾਰ ਨੂੰ ਰਵਾਇਤੀ ਹਲਵਾ ਸਮਾਰੋਹ ਆਯੋਜਿਤ ਕੀਤਾ ਜਾਵੇਗਾ। ਨੌਰਥ ਬਲਾਕ ਵਿਚ ਹੋਣ ਵਾਲੇ ਇਸ ਪ੍ਰੋਗਰਾਮ ਵਿਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ, ਵਿੱਤ ਰਾਜ ਮੰਤਰੀ ਅਨੁਰਾਗ ਠਾਕੁਰ, ਵਿੱਤ ਮੰਤਰਾਲੇ ਦੇ ਸਕੱਤਰ ਅਤੇ ਹੋਰ ਸੀਨੀਅਰ ਅਧਿਕਾਰੀ ਸ਼ਾਮਲ ਹੋਣਗੇ। ਧਿਆਨ ਯੋਗ ਹੈ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅਗਲੇ ਵਿੱਤੀ ਸਾਲ ਦਾ ਕੇਂਦਰੀ ਬਜਟ ਇਕ ਫਰਵਰੀ 2021 ਨੂੰ ਪੇਸ਼ ਕਰਨਗੇ। ਤੁਹਾਨੂੰ ਦੱਸ ਦੇਈਏ ਕਿ ਪਹਿਲਾਂ ਅਜਿਹੀਆਂ ਖ਼ਬਰਾਂ ਆਈਆਂ ਸਨ ਕਿ ਇਸ ਸਾਲ ਹਲਵਾ ਸਮਾਗਮ ਨਹੀਂ ਆਯੋਜਿਤ ਕੀਤੇ ਜਾਣਗੇ, ਹਾਲਾਂਕਿ ਵਿੱਤ ਮੰਤਰਾਲੇ ਨੇ ਤੁਰੰਤ ਮੀਡੀਆ ਰਿਪੋਰਟਾਂ ਤੋਂ ਇਨਕਾਰ ਕੀਤਾ ਸੀ।

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਬਜਟ ਸਮਾਰੋਹ ਆਯੋਜਿਤ ਕੀਤਾ ਜਾਵੇਗਾ। ਅਧਿਕਾਰੀਆਂ ਨੇ ਦੱਸਿਆ ਕਿ ਇਸ ਸਮਾਰੋਹ ਤੋਂ ਬਾਅਦ ਬਜਟ ਬਣਾਉਣ ਦੀ ਪ੍ਰਕਿਰਿਆ ਵਿਚ ਸ਼ਾਮਲ ਮੁਲਾਜ਼ਮਾਂ ਨੂੰ ਬਜਟ ਪੇਸ਼ ਹੋਣ ਤੱਕ 10 ਦਿਨਾਂ ਲਈ ਨਾਰਥ ਬਲਾਕ ਦੇ ਬੇਸਮੈਂਟ ਵਿਚ ਰੱਖਿਆ ਜਾਵੇਗਾ। ਬਜਟ ਤਿਆਰ ਕਰਨ ਵਾਲੀ ਟੀਮ ਹਲਵਾ ਸਮਾਗਮ ਤੋਂ ਬਾਅਦ ਕਿਸੇ ਬਾਹਰ ਦੇ ਵਿਅਕਤੀ ਨਾਲ ਵੀ ਸੰਪਰਕ ਨਹੀਂ ਕਰਦੀ, ਜਦੋਂ ਤੱਕ ਬਜਟ ਤਿਆਰ ਨਹੀਂ ਹੁੰਦਾ। ਇੱਥੋਂ ਤੱਕ ਕਿ ਪਰਿਵਾਰ ਦੇ ਮੈਂਬਰ ਨਾਲ ਵੀ ਉਨ੍ਹਾਂ ਦਾ ਸੰਪਰਕ ਨਹੀਂ ਰਹਿੰਦਾ।

ਇਹ ਵੀ ਪੜ੍ਹੋ : ਇਸ ਆਫ਼ਰ ਤਹਿਤ ਤੁਹਾਨੂੰ ਮੁਫ਼ਤ ’ਚ ਮਿਲ ਸਕਦੈ LPG ਗੈਸ ਸਿਲੰਡਰ, 31 ਜਨਵਰੀ ਹੈ ਆਖ਼ਰੀ ਤਾਰੀਖ਼

ਬਜਟ ਸੈਸ਼ਨ ਹੋਵੇਗਾ ਦੋ ਪੜਾਵਾਂ ’ਚ ਸੰਪੰਨ

ਬਜਟ ਸੈਸ਼ਨ ਦਾ ਪਹਿਲਾ ਪੜਾਅ 29 ਜਨਵਰੀ ਨੂੰ ਸ਼ੁਰੂ ਹੋਵੇਗਾ ਅਤੇ 15 ਫਰਵਰੀ ਨੂੰ ਖ਼ਤਮ ਹੋਵੇਗਾ। ਬਜਟ ਦਾ ਦੂਜਾ ਸੈਸ਼ਨ 8 ਮਾਰਚ ਤੋਂ 8 ਅਪ੍ਰੈਲ ਤੱਕ ਚੱਲੇਗਾ। ਬਜਟ ਸੈਸ਼ਨ 29 ਜਨਵਰੀ ਨੂੰ ਰਾਸ਼ਟਰਪਤੀ ਦੇ ਸੰਬੋਧਨ ਨਾਲ ਸ਼ੁਰੂ ਹੋਵੇਗਾ। ਇਹ ਬਜਟ 1 ਫਰਵਰੀ ਨੂੰ ਪੇਸ਼ ਕੀਤਾ ਜਾਵੇਗਾ। ਕੇਂਦਰੀ ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਦੱਸਿਆ ਹੈ ਕਿ ਬਜਟ ਸੈਸ਼ਨ ਦਾ ਦੂਜਾ ਪੜਾਅ 8 ਮਾਰਚ ਤੋਂ 8 ਅਪ੍ਰੈਲ ਤੱਕ ਹੋਵੇਗਾ। ਉਨ੍ਹਾਂ ਕਿਹਾ ਕਿ ਸੈਸ਼ਨ ਦੌਰਾਨ ਕੋਵਿਡ -19 ਪ੍ਰੋਟੋਕੋਲ ਵੱਲ ਉਚਿਤ ਧਿਆਨ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ : ਕਮਾਲ ਦਾ ਆਫ਼ਰ! 4 ਕਿਲੋ ਭੋਜਨ ਦੀ ਥਾਲੀ ਖਾਓ ਤੇ ਮੁਫ਼ਤ ’ਚ ਬੁਲੇਟ ਮੋਟਰਸਾਈਕਲ ਲੈ ਜਾਓ

ਇਸ ਸਾਲ ਕੋਵਿਡ-19 ਕਾਰਨ ਬਜਟ ਦੀ ਪੇਪਰ ’ਤੇ ਕੋਈ ਪ੍ਰਿੰਟਿੰਗ ਨਹੀਂ ਹੋਵੇਗੀ। ਇਸ ਤੋਂ ਇਲਾਵਾ, ‘ਆਰਥਿਕ ਸਰਵੇਖਣ ਵੀ ਕਾਗਜ਼ਾਂ ’ਤੇ ਨਹੀਂ ਛਾਪੇ ਜਾਣਗੇ। ਆਰਥਿਕ ਸਮੀਖਿਆ 29 ਜਨਵਰੀ ਨੂੰ ਸੰਸਦ ਦੇ ਟੇਬਲ ’ਤੇ ਰੱਖੀ ਜਾਏਗੀ। ਇਸ ਸਾਲ ਇਹ ਦੋਵੇਂ ਦਸਤਾਵੇਜ਼ ਇਲੈਕਟ੍ਰਾਨਿਕ ਰੂਪ ਵਿਚ ਸੰਸਦੀ ਮੈਂਬਰਾਂ ਨੂੰ ਦਿੱਤੇ ਜਾਣਗੇ।

ਬਜਟ ਤੋਂ ਉਮੀਦਾਂ

ਚਾਲੂ ਵਿੱਤੀ ਸਾਲ ਦੇ ਅੰਤ ਵਿਚ ਕੁੱਲ ਘਰੇਲੂ ਉਤਪਾਦ (ਜੀਡੀਪੀ) ਦੀ ਵਿਕਾਸ ਦਰ ਵੀ 5 ਪ੍ਰਤੀਸ਼ਤ ਹੋਣ ਦੀ ਉਮੀਦ ਹੈ। ਮਾੜੇ ਆਰਥਿਕ ਅੰਕੜਿਆਂ ਦੀ ਇਸ ਸਥਿਤੀ ਵਿਚ ਆਮ ਬਜਟ 2020-21 ਵਿਚ ਰੁਜ਼ਗਾਰ ਪੈਦਾਵਾਰ, ਖਪਤ ਅਤੇ ਮੰਗ ਵਿਚ ਵਾਧਾ ਹੋਣ ਦੀ ਉਮੀਦ ਹੈ। ਫਿਲਹਾਲ ਇਨਕਮ ਟੈਕਸ ਐਕਟ 80 ਸੀ ਸੀ ਦੇ ਅਧੀਨ ਸੈਕਸ਼ਨ 80 ਸੀ, 80 ਸੀ ਸੀ ਅਤੇ 80 ਸੀ ਸੀ ਡੀ (1) ਦੇ ਤਹਿਤ, ਇੱਕ ਸਾਲ ਵਿਚ ਕੁੱਲ ਆਮਦਨ 1.50 ਲੱਖ ਰੁਪਏ ਆਮਦਨ ਟੈਕਸ ਤੋਂ ਛੋਟ ਹੈ। ਲੋਕ ਵਿੱਤ ਮੰਤਰੀ ਤੋਂ ਇਸ ਨੂੰ ਵਧਾ ਕੇ 3 ਲੱਖ ਰੁਪਏ ਕਰਨ ਦੀ ਉਮੀਦ ਕਰ ਰਹੇ ਹਨ।

ਇਹ ਵੀ ਪੜ੍ਹੋ : ਕੀ ਹੁਣ ਕਿਸਾਨ ਕ੍ਰੈਡਿਟ ਕਾਰਡ 'ਤੇ 12 ਪ੍ਰਤੀਸ਼ਤ ਦੀ ਵਿਆਜ ਦਰ ਨਾਲ ਮਿਲੇਗਾ ਕਰਜ਼ਾ, ਜਾਣੋ ਪੂਰਾ ਮਾਮਲਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।


Harinder Kaur

Content Editor

Related News