ਹਲਦੀਰਾਮ ਬ‍ਿਜ਼ਨੈੱਸ ਦੇ ਰਲੇਵੇਂ ਦਾ ਪਲਾਨ ਤਿਆਰ! ਵਿਦੇਸ਼ੀ ਫਰਮ ਨਾਲ ਹੋਈ 84,000 ਕਰੋੜ ਦੀ ਡੀਲ

Sunday, Mar 23, 2025 - 10:30 AM (IST)

ਹਲਦੀਰਾਮ ਬ‍ਿਜ਼ਨੈੱਸ ਦੇ ਰਲੇਵੇਂ ਦਾ ਪਲਾਨ ਤਿਆਰ! ਵਿਦੇਸ਼ੀ ਫਰਮ ਨਾਲ ਹੋਈ 84,000 ਕਰੋੜ ਦੀ ਡੀਲ

ਨਵੀਂ ਦਿੱਲੀ - ਮਠਿਆਈ, ਨਮਕੀਨ ਅਤੇ ਭੁਜੀਆ ਬਣਾਉਣ ਵਾਲੀ ਦੇਸ਼ ਦੀ ਸਭ ਤੋਂ ਵੱਡੀ ਕੰਪਨੀ ਹਲਦੀਰਾਮ ਆਖ਼ਿਰਕਾਰ ਆਪਣੀ ਹਿੱਸੇਦਾਰੀ ਵੇਚਣ ਜਾ ਰਹੀ ਹੈ। ਸਿੰਗਾਪੁਰ ਦੀ ਸਰਕਾਰੀ ਨਿਵੇਸ਼ ਕੰਪਨੀ ਟੇਮਾਸੇਕ ਹੋਲਡਿੰਗਜ਼ 84,000 ਕਰੋਡ਼ ਰੁਪਏ ਦੀ ਵੈਲ‍ਿਊਏਸ਼ਨ ’ਤੇ ਕੰਪਨੀ ਦੀ 9 ਫ਼ੀਸਦੀ ਹਿੱਸੇਦਾਰੀ ਖਰੀਦੇਗੀ।

ਇਹ ਵੀ ਪੜ੍ਹੋ :     ਵਿਕ ਗਿਆ Twitter ਦੀ ਪਛਾਣ ਵਾਲਾ ਆਈਕਾਨਿਕ Logo, ਜਾਣੋ ਕਿੰਨੀ ਲੱਗੀ ਨੀਲੇ ਪੰਛੀ ਦੀ ਬੋਲੀ

ਨਾਗਪੁਰ ਦੀ ਕੰਪਨੀ ਹਲਦੀਰਾਮ ਫੂਡਜ਼ ਅਤੇ ਦਿੱਲੀ ਦੇ ਹਲਦੀਰਾਮ ਸ‍ਨੈਕ‍ਸ ਨੂੰ ਅਗਰਵਾਲ ਫੈਮ‍ਿਲੀ ਦੇ ਦੋ ਚਚੇਰੇ ਭਰਾ ਮਿਲ ਕੇ ਚਲਾਉਂਦੇ ਹਨ। ਹਿੱਸੇਦਾਰੀ ਵੇਚੇ ਜਾਣ ਦੀ ਡੀਲ ’ਤੇ ਦੋਵਾਂ ਕੰਪਨੀਆਂ ਨੇ ਰਸਮੀ ਪ੍ਰਕਿਰਿਆਵਾਂ ਪੂਰੀਆਂ ਕਰ ਲਈਆਂ ਹਨ। ਇਨ੍ਹਾਂ ਦੇ ਰਲੇਵੇਂ ’ਤੇ ਛੇਤੀ ਹੀ ਰਸਮੀ ਮੋਹਰ ਲੱਗਣ ਦੀ ਉਮੀਦ ਪ੍ਰਗਟਾਈ ਜਾ ਰਹੀ ਹੈ। ਰਲੇਵੇਂ ਤੋਂ ਬਾਅਦ ਹਲਦੀਰਾਮ ਫੂਡਜ਼ ਐਂਡ ਸ‍ਨੈਕ‍ਸ ਦੇ ਨਾਂ ਨਾਲ ਇਕ ਇਕਾਈ ਬਣਾਈ ਜਾਵੇਗੀ। ਇਨ੍ਹਾਂ ਦੋਵਾਂ ਕੰਪਨੀਆਂ ਦੇ ਉਤਪਾਦਾਂ ਦੀ ਰੇਂਜ ’ਚ ਵੱਖ-ਵੱਖ ਤਰ੍ਹਾਂ ਦੀਆਂ ਮਠਾਇਆਂ, ਨਮਕੀਨ, ਸਨੈਕਸ ਅਤੇ ਹੋਰ ਖਾਣ-ਪੀਣ ਦੀਆਂ ਚੀਜ਼ਾਂ ਸ਼ਾਮਲ ਹਨ।

ਇਹ ਵੀ ਪੜ੍ਹੋ :     ਖ਼ੁਸ਼ਖ਼ਬਰੀ! DA 'ਚ 3% ਵਾਧੇ ਦਾ ਐਲਾਨ, ਜਾਣੋ ਕਿਹੜੇ ਮੁਲਾਜ਼ਮਾਂ ਨੂੰ ਮਿਲੇਗਾ ਇਸ ਦਾ ਲਾਭ

ਰਲੇਵੇਂ ਦੀ ਪ੍ਰਕਿਰਿਆ ਛੇਤੀ ਹੋ ਸਕਦੀ ਹੈ ਪੂਰੀ

ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਮੁਤਾਬਕ ਹਲਦੀਰਾਮ ਦੇ ਉਤਪਾਦਾਂ ਦੀ ਵੱਡੇ ਪੱਧਰ ’ਤੇ ਉਨ੍ਹਾਂ ਸਾਰੇ ਦੇਸ਼ਾਂ ’ਚ ਬਰਾਮਦ ਕੀਤੀ ਜਾਂਦੀ ਹਨ, ਜਿੱਥੇ ਭਾਰਤੀਆਂ ਦਾ ਬਸੇਰਾ ਹੈ। ਵੈਲਿਊਏਸ਼ਨ ਦੇ ਆਧਾਰ ’ਤੇ ਬ੍ਰਾਂਡ ਦੀ ਪਹੁੰਚ ਅੱਗੇ ਹੋਰ ਵੀ ਵਧੇਗੀ। ਦੋਵਾਂ ਕੰਪਨੀਆਂ ਨੂੰ ਇਕ ਹੀ ਕਾਰੋਬਾਰ ਮੰਨਦੇ ਹੋਏ 84,000 ਕਰੋਡ਼ ਰੁਪਏ ’ਤੇ ਡੀਲ ਫਾਈਨਲ ਕੀਤੀ ਗਈ ਹੈ।

ਇਹ ਵੀ ਪੜ੍ਹੋ :     Tesla ਦੀ ਭਾਰਤ 'ਚ ਐਂਟਰੀ, ਇਨ੍ਹਾਂ 4 ਦਿੱਗਜ ਕੰਪਨੀਆਂ ਨਾਲ ਹੋਏ ਅਹਿਮ ਸਮਝੌਤੇ

ਆਈ. ਪੀ. ਓ. ਵੀ ਹੋ ਸਕਦਾ ਹੈ ਲਾਂਚ

ਇਸ ਯੂਨਿਟ ਦੀ ਪਲਾਨਿੰਗ ਆਉਣ ਵਾਲੇ ਸਮੇਂ ’ਚ ਆਈ. ਪੀ. ਓ. ਲਾਂਚ ਕਰਨ ਦੀ ਵੀ ਹੋ ਸਕਦੀ ਹੈ। ਰਲੇਵੇਂ ਦੀ ਪ੍ਰਕਿਰਿਆ ਨੂੰ ਛੇਤੀ ਤੋਂ ਛੇਤੀ ਪੂਰਾ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਕੰਪਨੀ ਦੀ ਹਿੱਸੇਦਾਰੀ ਵੇਚੇ ਜਾਣ ਦਾ ਐਲਾਨ ਲੱਗਭਗ ਦੋ ਹਫਤਿਆਂ ’ਚ ਕੀਤੇ ਜਾਣ ਦੀ ਉਮੀਦ ਹੈ। ਟੇਮਾਸੇਕ ਹੋਲਡਿੰਗਜ਼ ਨਾਲ 9 ਫ਼ੀਸਦੀ ਹਿੱਸੇਦਾਰੀ ਵੇਚੇ ਜਾਣ ਤੋਂ ਇਲਾਵਾ ਬਾਕੀ 5 ਫੀਸਦੀ ਹਿੱਸੇਦਾਰੀ ਅਤੇ ਵੇਚਣ ’ਤੇ ਵੀ ਗੱਲ ਚੱਲ ਰਹੀ ਹੈ।

ਇਹ ਵੀ ਪੜ੍ਹੋ :     31 ਮਾਰਚ ਤੱਕ ਕਰ ਲਓ ਇਹ ਕੰਮ, ਨਹੀਂ ਤਾਂ ਬੰਦ ਹੋ ਜਾਵੇਗਾ UPI Payment

ਪਹਿਲਾਂ ਬਲੈਕਸਟੋਨ ਨਾਲ ਚੱਲ ਰਹੀ ਸੀ ਗੱਲਬਾਤ

ਇਸ ਤੋਂ ਪਹਿਲਾਂ ਕੰਪਨੀ ਦੀ ਹਿੱਸੇਦਾਰੀ ਵੇਚੇ ਜਾਣ ਲਈ ਹਲਦੀਰਾਮ ਦੀ ਗੱਲਬਾਤ ਅਮਰੀਕੀ ਨਿਵੇਸ਼ ਕੰਪਨੀ ਬਲੈਕਸਟੋਨ ਇੰਕ ਨਾਲ ਚੱਲ ਰਹੀ ਸੀ ਪਰ ਡੀਲ ਫਾਈਨਲ ਨਹੀਂ ਹੋ ਸਕੀ। ਪਹਿਲਾਂ ਬਲੈਕਸਟੋਨ ਨੇ ਕੰਪਨੀ ਤੋਂ 75 ਫ਼ੀਸਦੀ ਹਿੱਸੇਦਾਰੀ ਖਰੀਦਣ ਦੀ ਗੱਲ ਕਹੀ ਪਰ ਕੰਪਨੀ ਇੰਨੀ ਵੱਡੀ ਹਿੱਸੇਦਾਰੀ ਵੇਚਣ ਲਈ ਤਿਆਰ ਨਹੀਂ ਹੋਈ।

ਫਿਰ ਬਲੈਕਸਟੋਨ ਨੇ ਹਲਦੀਰਾਮ ’ਚ 20 ਫ਼ੀਸਦੀ ਦੀ ਹਿੱਸੇਦਾਰੀ ਖਰੀਦਣ ਲਈ 8 ਅਰਬ ਡਾਲਰ ’ਚ ਡੀਲ ਫਾਈਨਲ ਕਰਨ ਦੀ ਗੱਲ ਕਹੀ, ਪਰ ਕਾਰੋਬਾਰ ਦੀ ਕੀਮਤ 12 ਅਰਬ ਡਾਲਰ ਲਾਈ। ਇਸ ਤੋਂ ਬਾਅਦ ਬਲੈਕਸਟੋਨ ਨੂੰ ਇਹ ਡੀਲ ਮਹਿੰਗੀ ਲੱਗਣ ਲੱਗੀ ਪਰ ਹਲਦੀਰਾਮ 12 ਅਰਬ ਡਾਲਰ ਦੀ ਕੀਮਤ ’ਤੇ ਅੜਿਆ ਰਿਹਾ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News