ਗਲਫ ਆਇਲ ਲੂਬਰੀਕੈਂਟ ਦਾ ਬੈਟਰੀ ਕਾਰੋਬਾਰ ''ਚ ਕਦਮ
Wednesday, Nov 21, 2018 - 12:53 PM (IST)

ਨਵੀਂ ਦਿੱਲੀ — ਗਲਫ ਆਇਲ ਲੂਬਰੀਕੈਂਟਸ ਨੇ ਦੋ ਪਹੀਆ ਵਾਹਨ ਲਈ ਬੈਟਰੀ ਬਣਾਉਣ ਦਾ ਕਾਰੋਬਾਰ ਸ਼ੁਰੂ ਕੀਤਾ ਹੈ। ਕੰਪਨੀ ਨੇ ਗਲਫ ਪ੍ਰਾਈਡ ਦੇ ਨਾਂ 'ਤੇ ਬੈਟਰੀ ਲਾਂਚ ਕੀਤੀ ਹੈ। ਗਲਫ ਆਇਲ ਲੁਬਰੀਕੈਂਟ ਦੇ ਐਮ.ਡੀ. ਰਵੀ ਚਾਵਲਾ ਨੇ ਕਿਹਾ ਕਿ ਗਲਫ ਆਇਲ ਦੀ ਨਵੀਂ ਬੈਟਰੀ ਦੋਪਹੀਆ ਵਾਹਨ ਲਈ ਹੈ। ਦੋ ਪਹੀਆ ਵਾਹਨ ਸੈਗਮੈਂਟ 'ਤੇ ਕੰਪਨੀ ਦਾ ਵਧੇਰੇ ਧਿਆਨ ਕੇਂਦਰਿਤ ਹੈ। ਗੁਜਰਾਤ ਤੋਂ ਬੈਟਰੀ ਦਾ ਕਾਰੋਬਾਰ ਸ਼ੁਰੂ ਕੀਤਾ ਗਿਆ ਹੈ। ਕੰਪਨੀ ਦਾ ਰਿਪਲੇਸਮੈਂਟ ਬੈਟਰੀ ਬਣਾਉਣ 'ਤੇ ਧਿਆਨ ਕੇਂਦਰਤ ਹੈ। ਦੇਸ਼ ਵਿਚ ਰਿਪਲੇਸਮੈਂਟ ਬੈਟਰੀ ਦਾ 3000 ਕਰੋੜ ਰੁਪਏ ਦੀ ਕਾਰੋਬਾਰ ਹੈ। ਕੰਪਨੀ ਦਾ ਬਾਜ਼ਾਰ ਹਿੱਸਾ ਵਧਾਉਣ ਤੇ ਵੀ ਜ਼ੋਰ ਹੈ। ਕੰਪਨੀ ਦੇ ਲਗਭਗ 175 ਡਿਸਟ੍ਰੀਬਿਊਟਰ ਹਨ, ਕੰਪਨੀ ਆਪਣੇ ਡਿਸਟ੍ਰੀਬਿਊਸ਼ਨ ਨੈਟਵਰਕ ਨੂੰ ਮਜ਼ਬੂਤ ਕਰਨ 'ਤੇ ਵੀ ਧਿਆਨ ਕੇਂਦਰਤ ਕਰੇਗੀ।