ਸਟਾਰਟਅਪ ਰੈਂਕਿੰਗ ’ਚ ਗੁਜਰਾਤ ਨੰਬਰ ਵਨ ’ਤੇ ਬਰਕਰਾਰ,ਉਤਰਾਖੰਡ,ਝਾਰਖੰਡ ਨੇ ਵੀ ਮਾਰੀ ਬਾਜ਼ੀ

09/13/2020 1:41:35 AM

ਨਵੀਂ ਦਿੱਲੀ (ਇੰਟ.)–ਕੇਂਦਰ ਸਰਕਾਰ ਦੀ ਸਟਾਰਟਅਪ ਰੈਂਕਿੰਗ ’ਚ ਗੁਜਰਾਤ ਇਸ ਸਾਲ ਵੀ ਨੰਬਰ ਵਨ ’ਤੇ ਬਰਕਰਾਰ ਹੈ। ਉਥੇ ਹੀ ਇਮਰਜਿੰਗ ਸਟਾਰਟਅਪ ਇਕੋਸਿਸਟਮ ਕੈਟਾਗਰੀ ’ਚ ਉੱਤਰ ਪ੍ਰਦੇਸ਼ ਅਤੇ ਐਸਪਾਇਰਿੰਗ ਲੀਡਰਸ ਕੈਟਾਗਰੀ ’ਚ ਹਰਿਆਣਾ, ਝਾਰਖੰਡ, ਉਤਰਾਖੰਡ ਸ਼ਾਮਲ ਕੀਤੇ ਗਏ ਹਨ। ਇਹ ਲਗਾਤਾਰ ਦੂਜੀ ਰੈਂਕਿੰਗ ਹੈ, ਜਿਨਾਂ ’ਚ ਸੂਬਿਆਂ ਦੀ ਸਟਾਰਟਅਪ ਲਈ ਕੀਤੇ ਜਾ ਰਹੇ ਇੰਤਜਾਮਾਂ ਦੇ ਆਧਾਰ ’ਤੇ ਉਨ੍ਹਾਂ ਦੀ ਰੈਂਕਿੰਗ ਕੀਤੀ ਜਾਂਦੀ ਹੈ।

ਕੇਂਦਰ ਸਰਕਾਰ ਮੁਤਾਬਕ ਇਸ ਰੈਂਕਿੰਗ ਦਾ ਮਕਸਦ ਸੂਬਿਆਂ ’ਚ ਇਨੋਵੇਸ਼ਨ ਸਮਰੱਥਾ ਨੂੰ ਵਿਕਸਿਤ ਕਰਨਾ ਹੈ। ਇਸ ਰੈਂਕਿੰਗ ’ਚ 22 ਸੂਬਿਆਂ ਅਤੇ 3 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਰੈਂਕਿੰਗ ’ਚ ਇਮਰਜਿੰਗ ਸਟਾਰਟਅਪ ਇਕੋਸਿਸਟਮ ਕੈਟਾਗਰੀ ’ਚ ਆਂਧਰਾ ਪ੍ਰਦੇਸ਼, ਅਸਾਮ, ਛੱਤੀਸਗੜ੍ਹ, ਦਿੱਲੀ, ਹਿਮਾਚਲ ਪ੍ਰਦੇਸ਼, ਮੱਧ ਪ੍ਰਦੇਸ਼, ਮਿਜ਼ੋਰਮ, ਸਿੱਕਮ, ਤਾਮਿਲਨਾਡੂ ਅਤੇ ਉੱਤਰ ਪ੍ਰਦੇਸ਼ ਸ਼ਾਮਲ ਹੈ।

ਉਥੇ ਹੀ ਐਸਪਾਇਰਿੰਗ ਲੀਡਰਸ ਕੈਟਾਗਰੀ ’ਚ ਹਰਿਆਣਾ, ਝਾਰਖੰਡ, ਨਾਗਾਲੈਂਡ, ਪੰਜਾਬ, ਤੇਲੰਗਾਨਾ ਅਤੇ ਉਤਰਾਖੰਡ ਸੂਬਿਆਂ ਨੂੰ ਸ਼ਾਮਲ ਕੀਤਾ ਗਿਆ ਹੈ। ਬਿਹਾਰ, ਮਹਾਰਾਸ਼ਟਰ, ਓਡਿਸ਼ਾ ਅਤੇ ਰਾਜਸਥਾਨ ਲੀਡਰਸ ਕੈਟਾਗਰੀ ’ਚ ਜਦੋਂ ਕਿ ਕਰਨਾਟਕ ਅਤੇ ਕੇਰਲ ਸਟਾਰਟਅਪ ਨੂੰ ਬਿਹਤਰ ਮਾਹੌਲ ਦੇਣ ਦੇ ਮਾਮਲੇ ’ਚ ਟੌਪ ਪ੍ਰਫਾਰਮਰ ਕੈਟਾਗਰੀ ’ਚ ਸ਼ਾਮਲ ਕੀਤਾ ਗਿਆ ਹੈ। ਸੰਘ ਸ਼ਾਸਿਤ ਸੂਬਿਆਂ ’ਚ ਬੈਸਟ ਪ੍ਰਫਾਰਮਰਸ ਕੈਟਾਗਰੀ ’ਚ ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ ਰਿਹਾ ਹੈ।

ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਪੀਯੂਸ਼ ਗੋਇਲ ਅਤੇ ਸੂਬਾ ਮੰਤਰੀ ਹਰਦੀਪ ਸਿੰਘ ਪੁਰੀ ਅਤੇ ਸੋਮ ਪ੍ਰਕਾਸ਼ ਨੇ ਦੂਜੇ ਐਡੀਸ਼ਨ ਦੀ ਰੈਂਕਿੰਗ ਜਾਰੀ ਕੀਤੀ। ਵਣਜ ਅਤੇ ਉਦਯੋਗ ਮੰਤਰੀ ਪੀਯੂਸ਼ ਗੋਇਲ ਨੇ ਰੈਂਕਿੰਗ ਜਾਰੀ ਕਰਦੇ ਹੋਏ ਕਿਹਾ ਕਿ ਇਹ ਦੇਖ ਕੇ ਖੁਸ਼ੀ ਹੁੰਦੀ ਹੈ ਕਿ ਜਿਸ ਹਿਸਾਬ ਨਾਲ ਕੇਂਦਰ ਸਰਕਾਰ ਫੰਡ ਦਿੰਦੀ ਹੈ, ਉਸੇ ਲਾਈਨ ’ਤੇ ਸੂਬਿਆਂ ਦੇ ਅੰਦਰ ਉਨ੍ਹਾਂ ਦੇ ਵਿਸ਼ਵਾਸ ਲਈ ਮਾਹੌਲ ਬਣਾਇਆ ਜਾਂਦਾ ਹੈ। ਉਨ੍ਹਾਂ ਨੇ ਨਿੱਜੀ ਨਿਵੇਸ਼ਕਾਂ ਨੂੰ ਵੀ ਇਸ ਖੇਤਰ ਨੂੰ ਫਾਇਨਾਂਸ ਕਰਨ ਦੀ ਅਪੀਲ ਕੀਤੀ।


Karan Kumar

Content Editor

Related News