TCS ਕੋਡਵੀਟਾ ਨੂੰ ਗਿਨੀਜ਼ ਨੇ ਦਿੱਤਾ ਦੁਨੀਆ ਦੀ ਸਭ ਤੋਂ ਵੱਡੀ ਕੰਪਿਊਟਰ ਪ੍ਰੋਗਰਾਮਿੰਗ ਮੁਕਾਬਲੇਬਾਜ਼ੀ ਦਾ ਖਿਤਾਬ

Monday, May 24, 2021 - 06:52 PM (IST)

TCS ਕੋਡਵੀਟਾ ਨੂੰ ਗਿਨੀਜ਼ ਨੇ ਦਿੱਤਾ ਦੁਨੀਆ ਦੀ ਸਭ ਤੋਂ ਵੱਡੀ ਕੰਪਿਊਟਰ ਪ੍ਰੋਗਰਾਮਿੰਗ ਮੁਕਾਬਲੇਬਾਜ਼ੀ ਦਾ ਖਿਤਾਬ

ਬੇਂਗਲੁਰ (ਭਾਸ਼ਾ) – ਟਾਟਾ ਕੰਸਲਟੈਂਸੀ ਸਰਵਿਸਿਜ਼ ਨੇ ਦੱਸਿ ਆ ਕਿ ਟੀ. ਸੀ. ਐੱਸ. ਕੋਡਵੀਟਾ ਦੇ 9ਵੇਂ ਸੈਸ਼ਨ ਨੇ 34 ਦੇਸ਼ਾਂ ਦੇ 136,054 ਮੁਕਾਬਲੇਬਾਜ਼ਾਂ ਨਾਲ ਦੁਨੀਆ ਦੀ ਸਭ ਤੋਂ ਵੱਡੀ ਕੰਪਿਊਟਰ ਪ੍ਰੋਗਰਾਮਿੰਗ ਮੁਕਾਬਲੇਬਾਜ਼ੀ ਦੇ ਰੂਪ ’ਚ ਗਿਨੀਜ਼ ਵਰਲਡ ਰਿਕਾਰਡ ਦਾ ਖਿਤਾਬ ਹਾਸਲ ਕੀਤਾ ਹੈ। ਟੀ. ਸੀ. ਐੱਸ. ਨੇ ਇਕ ਬਿਆਨ ’ਚ ਕਿਹਾ ਕਿ ਕੋਡਵੀਟਾ ਮੁਕਾਬਲੇਬਾਜ਼ੀ ਤਹਿਤ ਦੁਨੀਆ ਭਰ ਦੇ ਕਾਲਜ ਵਿਦਿਆਰੀਆਂ ਨੂੰ ਆਪਣੇ ਪ੍ਰੋਗਰਾਮਿੰਗ ਹੁਨਰ ਨੂੰ ਪ੍ਰਦਰਸ਼ਿਤ ਕਰਨ ਲਈ ਸੱਦਾ ਦਿੱਤਾ ਗਿਆ ਸੀ ਤਾਂ ਕਿ ਉਨ੍ਹਾਂ ਨੂੰ ਵਿਸ਼ਵ ਪੱਧਰ ’ਤੇ ਚੋਟੀ ਦੇ ਵਿਦਿਆਰਥੀ ਪ੍ਰੋਗਰਾਮਰ ’ਚ ਸਥਾਨ ਮਿਲ ਸਕੇ।

ਇਹ ਵੀ ਪੜ੍ਹੋ : ਟਾਟਾ ਸਟੀਲ : ਕੋਰੋਨਾ ਕਾਰਨ ਹੋਈ ਮੁਲਾਜ਼ਮ ਦੀ ਮੌਤ ਤਾਂ ਪਰਿਵਾਰ ਨੂੰ ਮਿਲਣਗੀਆਂ ਕਈ ਸਹੂਲਤਾਂ

ਇਸ ਮੁਕਾਬਲੇਬਾਜ਼ੀ ਦੇ ਜੇਤੂਆਂ ਨੂੰ ਨਕਦ ਪੁਰਸਕਾਰ ਦੇ ਨਾਲ ਹੀ ਟੀ. ਸੀ. ਐੱਸ. ’ਚ ਤਕਨਾਲੋਜੀ ਦਿੱਗਜ਼ਾਂ ਦੇ ਨਾਲ ਸਿੱਧ ਕੰਮ ਕਰਨ ਲਈ ਇੰਟਰਨਸ਼ਿਪ ਦੀ ਪੇਸ਼ਕਸ਼ ਵੀ ਕੀਤੀ ਗਈ। ਬਿਆਨ ਮੁਤਾਬਕ ਇਸ ਸਾਲ ਦੀ ਮੁਕਾਬਲੇਬਾਜ਼ੀ ਦੇ ਜੇਤੂ ਨਿਊਜਰਸੀ ਸਥਿਤ ਇੰਸਟੀਚਿਊਟ ਆਫ ਤਕਨਾਲੋਜੀ ਦੇ ਬੇਨ ਅਲੈਕਜੈਂਡਰ ਹਨ। ਟੀ. ਸੀ. ਐੱਸ. ਦੇ ਸੀ. ਟੀ. ਓ. ਅਨੰਤ ਕ੍ਰਿਸ਼ਨਨ ਨੇ ਿਕਹਾ ਕਿ ਇਹ ਮੁਕਾਬਲੇਬਾਜ਼ੀ ਵੰਨ-ਸੁਵੰਨੇ ਸਿੱਖਿਅਕ, ਸਮਾਜਿਕ, ਭੂਗੋਲਿਕ ਅਤੇ ਸੰਸਕ੍ਰਿਤਿਕ ਪਿਛੋਕੜ ਵਾਲੇ ਹੁਨਰਮੰਦ ਨੌਜਵਾਨਾਂ ਦਰਮਿਆਨ ਪ੍ਰੋਗਰਾਮਿੰਗ ਲਈ ਜਨੂਨ ਨੂੰ ਬੜ੍ਹਾਵਾ ਦੇ ਰਹੀ ਹੈ। ਬਿਆਨ ਮੁਤਾਬਕ ਤਿੰਨ ਚੋਟੀ ਦੇ ਜੇਤੂਆਂ ਨੂੰ ਲੜੀਵਾਰ 10,000 ਡਾਲਰ, 7,000 ਡਾਲਰ ਅਤੇ 3,000 ਡਾਲਰ ਦੇ ਨਕਦ ਪੁਰਸਕਾਰ ਦਿੱਤੇ ਗਏ।

ਇਹ ਵੀ ਪੜ੍ਹੋ : ਸਾਵਰੇਨ ਗੋਲਡ ਬਾਂਡ ਵਿਚ ਨਿਵੇਸ਼ ਕਰਨ ਦਾ ਮੌਕਾ, ਸਸਤੇ 'ਚ ਖਰੀਦੋ ਸੋਨਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

 


author

Harinder Kaur

Content Editor

Related News