ਜੀ. ਐੱਸ. ਟੀ. ਐੱਨ. ਨੇ ਈ-ਚਾਲਾਨ ਅਪਲੋਡ ਕਰਨ ਦੀ ਸਮਾਂ ਹੱਦ 3 ਮਹੀਨੇ ਟਾਲੀ
Monday, May 08, 2023 - 01:22 PM (IST)
ਨਵੀਂ ਦਿੱਲੀ (ਭਾਸ਼ਾ) - ਜੀ. ਐੱਸ. ਟੀ. ਐੱਨ. ਨੇ 100 ਕਰੋੜ ਰੁਪਏ ਤੋਂ ਵਧ ਦੇ ਕਾਰੋਬਾਰ ਵਾਲੀਆਂ ਕੰਪਨੀਆਂ ਜਾਂ ਕਾਰੋਬਾਰਾਂ ਲਈ ਆਪਣੇ ਪੁਰਾਣੇ ਈ-ਚਾਲਾਨ ਨੂੰ ਅਪਲੋਡ ਕਰਨ ਦੀ ਸਮਾਂ ਹੱਦ ਦੇ ਲਾਗੂ ਹੋਣ ਨੂੰ 3 ਮਹੀਨੇ ਲਈ ਟਾਲ ਦਿੱਤਾ ਹੈ। ਪਿਛਲੇ ਮਹੀਨੇ ਜੀ. ਐੱਸ. ਟੀ. ਐੱਨ. ਨੇ ਕਿਹਾ ਸੀ ਕਿ ਇਨ੍ਹਾਂ ਕੰਪਨੀਆਂ ਨੂੰ ਆਪਣੇ ਈ-ਚਾਲਾਨ ਨੂੰ 7 ਦਿਨਾਂ ਦੇ ਅੰਦਰ ਚਾਲਾਨ ਰਜਿਸਟ੍ਰੇਸ਼ਨ ਪੋਰਟਲ (ਆਈ. ਆਰ. ਪੀ.) ’ਤੇ ਪਾਉਣਾ ਹੋਵੇਗਾ।
ਪਹਿਲਾਂ ਇਹ ਵਿਵਸਥਾ ਇਕ ਮਈ ਤੋਂ ਲਾਗੂ ਹੋਣ ਜਾ ਰਹੀ ਸੀ ਪਰ ਹੁਣ ਇਸ ਨੂੰ 3 ਮਹੀਨੇ ਲਈ ਟਾਲ ਦਿੱਤਾ ਗਿਆ ਹੈ। ਮੌਜੂਦਾ ਵਿਵਸਥਾ ਤਹਿਤ ਕੰਪਨੀਆਂ ਇਸ ਤਰ੍ਹਾਂ ਦੇ ਚਾਲਾਨ ਨੂੰ ਮੌਜੂਦਾ ਤਰੀਕ ’ਤੇ ਪਾਉਂਦੀ ਹੈ। ਇਸ ਵਿਚ ਆਈ. ਆਰ. ਪੀ. ’ਤੇ ਚਾਲਾਨ ਅਪਲੋਡ ਕਰਨ ਲਈ ਕਾਰੋਬਾਰਾਂ ’ਤੇ ਕੋਈ ਪਾਬੰਦੀ ਨਹੀਂ ਸੀ। ਜੀ. ਐੱਸ. ਟੀ. ਕਾਨੂੰਨ ਮੁਤਾਬਕ ਜੇਕਰ ਆਈ. ਆਰ. ਪੀ. ’ਤੇ ਚਾਲਾਨ ਅਪਲੋਡ ਨਾ ਕੀਤੇ ਗਏ ਤਾਂ ਕੰਪਨੀਆਂ ਇਨਪੁਟ ਟੈਕਸ ਕ੍ਰੈਡਿਟ (ਆਈ. ਟੀ. ਸੀ.) ਦਾ ਲਾਭ ਨਹੀਂ ਉਠਾ ਸਕਦੀਆਂ ਹਨ। ਏ. ਐੱਮ. ਆਰ. ਜੀ. ਐਂਡ ਐਸੋਸੀਏਟਸ ਦੇ ਸੀਨੀਅਰ ਭਾਈਵਾਲ ਰਜਤ ਮੋਹਨ ਨੇ ਕਿਹਾ ਕਿ ਚਾਲਾਨ ਦੀ ਤਰੀਖ਼ ਤੋਂ 7 ਦਿਨ ਅੰਦਰ ਈ-ਚਾਲਾਨ ਜਾਰੀ ਕਰਨ ਦੀ ਇਸ ਨਵੀਂ ਜ਼ਰੂਰਤ ਤੋਂ ਇਥੋਂ ਤੱਕ ਕਿ ਵੱਡੇ ਕਾਰੋਬਾਰ ਵੀ ਹੈਰਾਨ ਸਨ।