ਸਮਾਰਟ ਫੋਨ ਲਈ ਹੁਣ ਜੇਬ ਹੋਵੇਗੀ ਢਿੱਲੀ, 1 APRIL ਤੋਂ ਇੰਨਾ ਭਰਨਾ ਪਵੇਗਾ GST
Wednesday, Apr 01, 2020 - 10:24 AM (IST)
ਨਵੀਂ ਦਿੱਲੀ : ਹੁਣ ਫੋਨ ਖਰੀਦਣਾ ਮਹਿੰਗਾ ਹੋ ਸਕਦਾ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੀ ਪ੍ਰਧਾਨਗੀ ਵਿਚ ਜੀ. ਐੱਸ. ਟੀ. ਕੌਂਸਲ ਵੱਲੋਂ ਇਸ ਮਹੀਨੇ ਦੇ ਸ਼ੁਰੂ ਵਿਚ ਮੋਬਾਇਲ ਫੋਨਾਂ 'ਤੇ ਵਧਾਈ ਗਈ ਜੀ. ਐੱਸ. ਟੀ. ਦਰ ਨੂੰ ਸੀ. ਬੀ. ਆਈ. ਸੀ. ਨੇ ਨੋਟੀਫਾਈਡ ਕਰ ਦਿੱਤਾ ਹੈ।
ਇੰਨਾ ਮਹਿੰਗਾ ਹੋ ਸਕਦਾ ਹੈ ਫੋਨ
ਮੋਬਾਇਲ ਫੋਨਾਂ 'ਤੇ 1 ਅਪ੍ਰੈਲ ਤੋਂ 18 ਫੀਸਦੀ ਜੀ. ਐੱਸ. ਟੀ. ਲਾਗੂ ਹੋ ਜਾਵੇਗਾ, ਜੋ ਹੁਣ ਤੱਕ 12 ਫੀਸਦੀ ਸੀ। ਇਸ ਤਰ੍ਹਾਂ 20 ਹਜ਼ਾਰ ਰੁਪਏ ਤੱਕ ਦਾ ਫੋਨ ਘੱਟੋ-ਘੱਟ 1200 ਰੁਪਏ ਮਹਿੰਗਾ ਹੋ ਸਕਦਾ ਹੈ।
ਇਹ ਵੀ ਪੜ੍ਹੋ- ਕੋਰੋਨਾ ਦਾ 'ਕਮਿਊਨਿਟੀ ਟ੍ਰਾਂਸਮਿਸ਼ਨ' ਰੂਪ ਮਚਾ ਦਿੰਦੈ ਭਾਰੀ ਤਬਾਹੀ, ਸਾਡੇ ਲਈ ਕਿੰਨਾ ਖਤਰਾ? ► ਕੈਨੇਡਾ ਦੇ ਸੂਬੇ 'ਚ ਕੋਰੋਨਾ ਦੇ ਮਾਮਲੇ 4,000 ਤੋਂ ਪਾਰ
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੀ ਅਗਵਾਈ ਵਿਚ 14 ਮਾਰਚ ਨੂੰ ਜੀ. ਐੱਸ. ਟੀ. ਕੌਂਸਲ ਦੀ 39ਵੀਂ ਮੀਟਿੰਗ ਵਿਚ ਮੋਬਾਇਲ ਫੋਨਾਂ 'ਤੇ ਜੀ. ਐੱਸ. ਟੀ. ਦਰ 12 ਫੀਸਦੀ ਤੋਂ ਵਧਾ ਕੇ 18 ਫੀਸਦੀ ਕਰਨ ਦਾ ਫੈਸਲਾ ਕੀਤਾ ਗਿਆ ਸੀ, ਜੋ ਹੁਣ ਲਾਗੂ ਹੋਣ ਜਾ ਰਿਹਾ ਹੈ।
ਕੌਂਸਲ ਦੇ ਇਸ ਫੈਸਲੇ ਨਾਲ ਮੋਬਾਇਲ ਫੋਨਾਂ ਦੀਆਂ ਕੀਮਤਾਂ ਵਿਚ ਵਾਧਾ ਹੋਣਾ ਸੰਭਵ ਹੈ। ਕੋਰੋਨਾ ਵਾਇਰਸ ਦੇ ਮੱਦੇਨਜ਼ਰ ਮੋਬਾਇਲ ਪਾਰਟਸ ਦੀ ਸਪਲਾਈ ਪਹਿਲਾਂ ਹੀ ਪ੍ਰਭਾਵਿਤ ਹੈ, ਦੂਜੇ ਪਾਸੇ ਲਾਕਡਾਊਨ ਹੋਣ ਕਾਰਨ ਉਤਾਪਦਨ ਵੀ ਬੰਦ ਹੈ।
ਇਹ ਵੀ ਪੜ੍ਹੋ- ਟਰੰਪ ਬੋਲੇ- 'USA ਲਈ ਅਗਲੇ ਦੋ ਹਫਤੇ ਬਹੁਤ ਭਾਰੀ', 2 ਲੱਖ ਤੋਂ ਵੱਧ ਮੌਤਾਂ ਦਾ ਖਦਸ਼ਾ ► COVID-19 : ਨਿਊਯਾਰਕ 'ਚ ਵੱਜੀ ਖਤਰੇ ਦੀ ਘੰਟੀ, ਚੀਨ ਦੇ ਹੁਬੇਈ ਨੂੰ ਛੱਡਿਆ ਪਿੱਛੇ