'ਜੀ. ਐੱਸ. ਟੀ.' ਦਾ ਤੋਹਫਾ, ਆਈਫੋਨ ਹੋਏ ਸਸਤੇ, ਜਾਣੋ ਰੇਟ

Monday, Jul 03, 2017 - 07:40 AM (IST)

'ਜੀ. ਐੱਸ. ਟੀ.' ਦਾ ਤੋਹਫਾ, ਆਈਫੋਨ ਹੋਏ ਸਸਤੇ, ਜਾਣੋ ਰੇਟ

ਨਵੀਂ ਦਿੱਲੀ— ਦੇਸ਼ 'ਚ ਲਾਗੂ ਹੋਏ ਜੀ. ਐੱਸ. ਟੀ. ਦਾ ਅਸਰ ਦਿਸਣਾ ਸ਼ੁਰੂ ਹੋ ਗਿਆ ਹੈ। ਐਪਲ ਨੇ ਆਪਣੇ ਸਾਰੇ ਆਈਫੋਨ ਮਾਡਲਾਂ ਦੀ ਕੀਮਤ 'ਚ 4 ਤੋਂ 7.5 ਫੀਸਦੀ ਦੀ ਕਮੀ ਕਰ ਦਿੱਤੀ ਹੈ। ਐਪਲ ਨੇ ਜੀ. ਐੱਸ. ਟੀ. ਦਾ ਲਾਭ ਗਾਹਕਾਂ ਨੂੰ ਦੇਣ ਦਾ ਫੈਸਲਾ ਕੀਤਾ ਹੈ। ਇੰਡਸਟਰੀ ਜਾਣਕਾਰਾਂ ਦਾ ਕਹਿਣਾ ਹੈ ਪਹਿਲਾਂ ਆਈਫੋਨਾਂ 'ਤੇ ਕੁੱਲ ਮਿਲਾ ਕੇ ਟੈਕਸ ਬਹੁਤ ਜ਼ਿਆਦਾ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਜੀ. ਐੈੱਸ. ਟੀ. ਦੇ 12 ਫੀਸਦੀ ਟੈਕਸ ਅਤੇ ਕਸਟਮ ਡਿਊਟੀ ਨੂੰ ਮਿਲਾ ਕੇ ਵੀ ਕੁੱਲ ਟੈਕਸ 1 ਜੁਲਾਈ ਤੋਂ ਪਹਿਲਾਂ ਲਏ ਜਾ ਰਹੇ ਟੈਕਸ ਤੋਂ ਘੱਟ ਹੈ, ਜਿਸ ਕਾਰਨ ਕੀਮਤਾਂ 'ਚ ਕਟੌਤੀ ਕੀਤੀ ਗਈ ਹੈ। ਸੂਤਰਾਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ 10 ਫੀਸਦੀ ਬੇਸਿਕ ਕਸਟਮ ਡਿਊਟੀ ਨਾ ਲਾਉਂਦੀ ਤਾਂ, ਇਹ ਕੀਮਤਾਂ ਹੋਰ ਵੀ ਘੱਟ ਸਕਦੀਆਂ ਸਨ। ਐਪਲ ਨੂੰ ਦੇਖਦੇ ਹੋਏ ਹੋਰ ਕੰਪਨੀਆਂ ਵੀ ਕੀਮਤਾਂ 'ਚ ਕਟੌਤੀ ਦਾ ਐਲਾਨ ਕਰ ਸਕਦੀਆਂ ਹਨ। ਜਾਣਕਾਰੀ ਮੁਤਾਬਕ ਹੁਣ ਤਕ ਮੋਬਾਇਲਾਂ 'ਤੇ 27 ਫੀਸਦੀ ਤੋਂ ਵਧ ਦਾ ਟੈਕਸ ਲੱਗਦਾ ਸੀ, ਜੋ ਜੀ. ਐੱਸ. ਟੀ. 'ਚ ਸਿਰਫ 12 ਫੀਸਦੀ ਲੱਗੇਗਾ। ਜਦੋਂ ਕਿ ਬਾਹਰੋਂ ਆਉਣ ਵਾਲੇ ਫੋਨਾਂ 'ਤੇ 10 ਫੀਸਦੀ ਬੇਸਿਕ ਕਸਟਮ ਡਿਊਟੀ ਲੱਗੇਗੀ। 
ਐਪਲ ਨੇ ਦਿੱਤਾ ਤੋਹਫਾ, ਘਟਾਏ ਰੇਟ

PunjabKesari
ਐਪਲ ਵੱਲੋਂ ਕੀਮਤਾਂ 'ਚ ਕੀਤੀ ਗਈ ਕਟੌਤੀ ਮੁਤਾਬਕ, ਹੁਣ ਆਈਫੋਨ 7-ਪਲਸ (256 ਜੀਬੀ) 85,400 ਰੁਪਏ ਦਾ ਹੋਵੇਗਾ, ਜੋ ਪਹਿਲਾਂ 92,000 ਰੁਪਏ ਦਾ ਸੀ। ਇਸੇ ਤਰ੍ਹਾਂ ਆਈਫੋਨ 6-ਐੱਸ (32ਜੀਬੀ) ਦੀ ਕੀਮਤ 'ਚ 6.2 ਫੀਸਦੀ ਦੀ ਕਟੌਤੀ ਗਈ ਹੈ ਅਤੇ ਹੁਣ ਇਹ 46,900 ਰੁਪਏ 'ਚ ਉਪਲੱਬਧ ਹੋਵੇਗਾ।
ਉੱਥੇ ਹੀ ਬੇਂਗਲੁਰੂ 'ਚ ਤਿਆਰ ਕੀਤਾ ਗਿਆ ਆਈਫੋਨ ਐੱਸ. ਈ. (32 ਜੀਬੀ) ਦੀ ਕੀਮਤ ਨਵੀਂ ਕੀਮਤ ਹੁਣ 26,000 ਰੁਪਏ ਹੋਵੇਗੀ, ਜੋ ਪਹਿਲਾਂ 27,200 ਰੁਪਏ ਸੀ। ਆਈਫੋਨ 7-ਪਲਸ (32 ਜੀਬੀ) ਦਾ ਬੇਸ ਮਾਡਲ ਹੁਣ 72,000 ਰੁਪਏ ਦੀ ਬਜਾਏ 67,300 ਰੁਪਏ 'ਚ ਉਪਲੱਬਧ ਹੋਵੇਗਾ। ਜਦੋਂ ਕਿ 60,000 ਰੁਪਏ 'ਚ ਮਿਲਣ ਵਾਲਾ ਆਈਫੋਨ 7 (32 ਜੀਬੀ) ਹੁਣ 56,200 ਰੁਪਏ 'ਚ ਖਰੀਦਿਆ ਜਾ ਸਕੇਗਾ। ਇਸੇ ਤਰ੍ਹਾਂ ਆਈਫੋਨ 7 (128 ਜੀਬੀ) ਦੀ ਕੀਮਤ 65,200 ਰੁਪਏ ਅਤੇ 256-ਜੀਬੀ ਵਾਲੇ ਦੀ ਕੀਮਤ 74,000 ਰੁਪਏ ਹੋਵੇਗੀ। ਆਈਫੋਨ-6 ਦਾ 28,500 ਰੁਪਏ ਦਾ 32 ਜੀਬੀ ਵਾਲਾ ਮਾਡਲ ਹੁਣ 28,000 ਰੁਪਏ ਦਾ ਹੋ ਗਿਆ ਹੈ। ਹਾਲਾਂਕਿ ਇਨ੍ਹਾਂ ਦੀ ਕੀਮਤ ਵੱਖ-ਵੱਖ ਫੀਚਰਾਂ ਦੇ ਹਿਸਾਬ ਨਾਲ ਤੈਅ ਕੀਤੀ ਗਈ ਹੈ। ਇਨ੍ਹਾਂ ਤੋਂ ਇਲਾਵਾ ਐਪਲ ਨੇ ਆਈਫੋਨ ਦੇ 6, 7-ਪਲਸ, 6-ਐੱਸ, 5-ਐੱਸ ਵਰਗੇ ਹੋਰ ਮਾਡਲਾਂ ਦੀ ਕੀਮਤ 'ਚ ਵੀ ਕਟੌਤੀ ਕੀਤੀ ਹੈ।


Related News