GST ਕੌਂਸਲ ਮਾਸਿਕ ਭੁਗਤਾਨ ਫਾਰਮ ’ਚ ਬਦਲਾਅ ’ਤੇ ਕਰੇਗੀ ਵਿਚਾਰ

Saturday, Jun 25, 2022 - 10:44 AM (IST)

ਨਵੀਂ ਦਿੱਲੀ (ਭਾਸ਼ਾ) – ਜੀ. ਐੱਸ. ਟੀ. ਪਰਿਸ਼ਦ ਅਗਲੇ ਹਫਤੇ ਹੋਣ ਵਾਲੀ ਆਪਣੀ ਬੈਠਕ ’ਚ ਮਾਸਿਕ ਟੈਕਸ ਭੁਗਤਾਨ ਫਾਰਮ ‘ਜੀ. ਐੱਸ. ਟੀ. ਆਰ-3ਬੀ’ ਵਿਚ ਬਦਲਾਅ ਕਰਨ ਸਬੰਧੀ ਪ੍ਰਸਤਾਵ ’ਤੇ ਵਿਚਾਰ ਕਰ ਸਕਦੀ ਹੈ। ਇਸ ’ਚ ਆਟੋਮੈਟਿਕ ਵਿਕਰੀ ਰਿਟਰਨ ਨਾਲ ਸਬੰਧਤ ਸਪਲਾਈ ਅੰਕੜੇ ਅਤੇ ਟੈਕਸ ਭੁਗਤਾਨ ਸਾਰਣੀ ਸ਼ਾਮਲ ਹੋਵੇਗਾ, ਜਿਸ ’ਚ ਬਦਲਾਅ ਨਹੀਂ ਕੀਤਾ ਜਾ ਸਕੇਗਾ। ਇਸ ਕਦਮ ਨਾਲ ਜਾਅਲੀ ਬਿੱਲਾਂ ’ਤੇ ਰੋਕ ਲਗਾਉਣ ’ਚ ਮਦਦ ਮਿਲੇਗੀ।

ਦਰਅਸਲ ਵਿਕ੍ਰੇਤਾ ਜੀ. ਐੱਸ. ਟੀ. ਆਰ.-1 ’ਚ ਵਧੇਰੇ ਵਿਕਰੀ ਦਿਖਾਉਂਦੇ ਹਨ, ਜਿਸ ਨਾਲ ਖਰੀਦਦਾਰ ਇਨਪੁੱਟ ਟੈਕਸ ਕ੍ਰੈਡਿਟ (ਆਈ. ਟੀ. ਸੀ.) ਦਾ ਦਾਅਵਾ ਕਰ ਸਕਣ ਪਰ ਜੀ. ਐੱਸ. ਟੀ. ਆਰ.-3ਬੀ ’ਚ ਘੱਟ ਵਿਕਰੀ ਦਿਖਾਉਂਦੇ ਹਨ ਤਾਂ ਕਿ ਜੀ. ਐੱਸ. ਟੀ. ਦੇਣਦਾਰੀ ਘੱਟ ਰਹੇ। ਟੈਕਸਦਾਤਿਆਂ ਲਈ ਮੌਜੂਦਾ ਜੀ. ਐੱਸ. ਟੀ. ਆਰ.-3ਬੀ ’ਚ ਇਨਪੁੱਟ ਟੈਕਸ ਕ੍ਰੈਡਿਟ ਸਟੇਟਮੈਂਟ ਆਟੋਮੈਟਿਕ ਤਿਆਰ ਹੁੰਦੇ ਹਨ ਜੋ ਬੀ2ਬੀ (ਕੰਪਨੀਆਂ ਦਰਮਿਆਨ) ਸਪਲਾਈ ’ਤੇ ਆਧਾਰਿਤ ਹੁੰਦੇ ਹਨ। ਇਸ ’ਚ ਜੀ. ਐੱਸ. ਟੀ. ਆਰ.-ਏ ਅਤੇ 3ਬੀ ’ਚ ਖਾਮੀ ਪਾਏ ਾਜਣ ’ਤੇ ਉਸ ਨੂੰ ਰੇਖਾਂਕਿਤ ਵੀ ਕੀਤਾ ਜਾਂਦਾ ਹੈ। ਜੀ. ਐੱਸ. ਟੀ. ਪਰਿਸ਼ਦ ਦੀ ਕਾਨੂੰਨ ਕਮੇਟੀ ਨੇ ਜਿਨ੍ਹਾਂ ਬਦਲਾਅ ਦਾ ਪ੍ਰਸਤਾਵ ਦਿੱਤਾ ਹੈ, ਉਨ੍ਹਾਂ ਦੇ ਮੁਤਾਬਕ ਜੀ. ਐੱਸ. ਟੀ. ਆਰ.-1 ਨਾਲ ਕਦਰਾਂ-ਕੀਮਤਾਂ ਦੀ ਆਟੋਮੈਟਿਕ ਗਣਨਾ ਜੀ. ਐੱਸ. ਟੀ. ਆਰ.-3ਬੀ ’ਚ ਹੋਵੇਗੀ ਅਤੇ ਇਸ ਤਰ੍ਹਾਂ ਟੈਕਸਦਾਤਿਆਂ ਅਤੇ ਟੈਕਸ ਅਧਿਕਾਰੀਆਂ ਲਈ ਇਹ ਹੋਰ ਵਧੇਰੇ ਸਪੱਸ਼ਟ ਹੋ ਜਾਏਗਾ। ਇਕ ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਬਦਲਾਅ ਨਾਲ ਜੀ. ਐੱਸ. ਟੀ. ਆਰ-3ਬੀ ’ਚ ਯੂਜ਼ਰਸ ਵਲੋਂ ਜਾਣਕਾਰੀ ਦੇਣ ਦੀ ਲੋੜ ਘੱਟ ਰਹਿ ਜਾਏਗੀ ਅਤੇ ਜੀ. ਐੱਸ. ਟੀ. ਆਰ. 3ਬੀ ਫਾਈਲਿੰਗ ਦੀ ਪ੍ਰਕਿਰਿਆ ਵੀ ਸੌਖਾਲੀ ਹੋਵੇਗੀ।


Harinder Kaur

Content Editor

Related News