ਨਵੇਂ ਸਾਲ 'ਚ ਮੋਦੀ ਸਰਕਾਰ ਨੂੰ ਵੱਡੀ ਰਾਹਤ, GST ਕੁਲੈਕਸ਼ਨ ਪਹੁੰਚਿਆ 1 ਲੱਖ ਕਰੋੜ ਦੇ ਪਾਰ

01/01/2020 5:10:37 PM

ਨਵੀਂ ਦਿੱਲੀ — GST ਕੁਲੈਕਸ਼ਨ ਦੇ ਮੋਰਚੇ 'ਤੇ ਕੇਂਦਰ ਸਰਕਾਰ ਨੂੰ ਵੱਡੀ ਰਾਹਤ ਮਿਲੀ ਹੈ। ਸਰਕਾਰ ਵਲੋਂ ਜਾਰੀ ਅੰਕੜਿਆਂ ਮੁਤਾਬਕ ਲਗਾਤਾਰ ਦੂਜੇ ਮਹੀਨੇ ਯਾਨੀ ਦਸੰਬਰ 'ਚ GST ਕੁਲੈਕਸ਼ਨ 1 ਲੱਖ ਕਰੋੜ ਦਾ ਪਾਰ ਪਹੁੰਚ ਗਿਆ ਹੈ। ਨਵੰਬਰ ਮਹੀਨੇ 'ਚ ਕੁੱਲ 1,03,492 ਕਰੋੜ ਰੁਪਏ ਦੀ GST ਵਸੂਲੀ ਹੋਈ ਸੀ। ਇਸ ਦੇ ਨਾਲ ਹੀ ਦਸੰਬਰ 'ਚ ਇਹ ਅੰਕੜਾ 1,03,184 ਕਰੋੜ ਰੁਪਏ ਰਿਹਾ ਹੈ। 

PunjabKesari

ਅਪ੍ਰੈਲ ਤੋਂ ਲੈ ਕੇ ਦਸੰਬਰ ਤੱਕ ਦੇ ਅੰਕੜਿਆਂ 'ਤੇ ਨਜ਼ਰ ਮਾਰੀਏ ਤਾਂ ਅਗਸਤ, ਸਤੰਬਰ ਅਤੇ ਅਕਤੂਬਰ ਤਿੰਨ ਅਜਿਹੇ ਮਹੀਨੇ ਰਹੇ ਜਦੋਂ GST ਕੁਲੈਕਸ਼ਨ 1 ਲੱਖ ਕਰੋੜ ਤੋਂ ਹੇਠਾਂ ਰਿਹਾ ਹੈ। ਇਸ ਦੇ ਨਾਲ ਹੀ ਮੌਜੂਦਾ ਵਿੱਤੀ ਸਾਲ 'ਚ ਅਪ੍ਰੈਲ ਮਹੀਨੇ ਦੌਰਾਨ GST ਕੁਲੈਕਸ਼ਨ ਸਭ ਤੋਂ ਜ਼ਿਆਦਾ 1,13,865 ਕਰੋੜ ਰੁਪਏ ਰਿਹਾ ਸੀ।

ਦਸੰਬਰ 'ਚ GST ਕੁਲੈਕਸ਼ਨ

ਟੈਕਸ                          ਕੁਲੈਕਸ਼ਨ(ਕਰੋੜ ਰੁਪਏ)

ਸੀ.ਜੀ.ਐਸ.ਟੀ.                   19,962
ਐਸ.ਜੀ.ਐਸ.ਟੀ.                 26,792
ਆਈ.ਜੀ.ਐਸ.ਟੀ.                48,099
ਸੈਸ                                   8,331

ਜ਼ਿਕਰਯੋਗ ਹੈ ਕਿ ਜੁਲਾਈ 2019 'ਚ ਜੀ.ਐਸ.ਟੀ. ਲਾਗੂ ਕੀਤੇ ਜਾਣ ਦੇ ਬਾਅਦ ਇਹ 9ਵਾਂ ਅਜਿਹਾ ਮਹੀਨਾ ਹੈ, ਜਦੋਂ GST ਕੁਲੈਕਸ਼ਨ 1 ਲੱਖ ਕਰੋੜ ਰੁਪਏ ਦੇ ਟੀਚੇ ਦੇ ਪਾਰ ਪਹੁੰਚਿਆ ਹੈ। ਟੈਕਸ ਅਧਿਕਾਰੀਆਂ ਨੇ ਦੱਸਿਆ ਕਿ ਜੀ.ਐਸ.ਟੀ. ਕੁਲੈਕਸ਼ਨ ਦੇ ਨਾਲ ਹੀ 2019-20 ਲਈ ਨਿਰਧਾਰਤ ਪ੍ਰਤੱਖ ਟੈਕਸ ਕੁਲੈਕਸ਼ਨ ਦੇ ਟੀਚੇ (13.35 ਲੱਖ ਕਰੋੜ ਰੁਪਏ) ਨੂੰ ਵੀ ਹਾਸਲ ਕਰਨਾ ਹੋਵੇਗਾ। ਸਰਕਾਰ ਨੇ 2019-20 'ਚ 13.35 ਲੱਖ ਕਰੋੜ ਰੁਪਏ ਪ੍ਰਤੱਖ ਟੈਕਸ ਕੁਲੈਕਸ਼ਨ ਦਾ ਟੀਚਾ ਰੱਖਿਆ ਹੈ।

ਮਾਲੀਆ ਵਿਭਾਗ ਅਗਲੇ ਚਾਰ ਮਹੀਨਿਆਂ 'ਚ ਟੈਕਸ ਕੁਲੈਕਸ਼ਨ ਵਧਾਉਣ ਲਈ ਠੋਸ ਕਦਮ ਚੁੱਕ ਰਿਹਾ ਹੈ। ਵਿਭਾਗ ਨੇ ਸੀ.ਬੀ.ਆਈ.ਸੀ., ਸੀ.ਬੀ.ਡੀ.ਟੀ. ਦੇ ਮੈਂਬਰਾਂ ਸਮੇਤ ਹੋਰ ਸੀਨੀਅਰ ਅਧਿਕਾਰੀਆਂ ਨੂੰ ਪ੍ਰਤੱਖ ਅਤੇ ਅਪ੍ਰਤੱਖ ਟੈਕਸ ਦਾ ਟੀਚਾ ਹਾਸਲ ਕਰਨ ਲਈ ਕਿਹਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਵਸੂਲੀ ਵਧਾਉਣ ਦੀਆਂ ਕੋਸ਼ਿਸ਼ਾਂ ਕਰਨ ਦੇ ਨਿਰਦੇਸ਼ਾਂ ਦੇ ਨਾਲ-ਨਾਲ ਅਧਿਕਾਰੀਆਂ ਨੂੰ ਇਹ ਵੀ ਧਿਆਨ ਰੱਖਣ ਲਈ ਕਿਹਾ ਗਿਆ ਹੈ ਕਿ ਵਸੂਲੀ ਮੁਹਿੰਮ ਦੌਰਾਨ ਕਿਸੇ ਟੈਕਸਦਾਤਾ ਨੂੰ ਬੇਲੋੜੀ ਦਿੱਕਤ ਜਾਂ ਪਰੇਸ਼ਾਨੀ ਨਹੀਂ ਹੋਣੀ ਚਾਹੀਦੀ।

 


Related News