ਤਿਉਹਾਰਾਂ ਕਾਰਨ ਨਵੰਬਰ ''ਚ GST ਕਲੈਕਸ਼ਨ 15 ਫ਼ੀਸਦੀ ਵਧ ਕੇ 1.68 ਲੱਖ ਕਰੋੜ ਰੁਪਏ ਹੋਇਆ

12/02/2023 10:41:54 AM

ਨਵੀਂ ਦਿੱਲੀ (ਭਾਸ਼ਾ) - ਘਰੇਲੂ ਆਰਥਿਕ ਗਤੀਵਿਧੀ ਅਤੇ ਤਿਉਹਾਰਾਂ ਦੌਰਾਨ ਖਰੀਦਦਾਰੀ ਵਧਣ ਕਾਰਨ ਨਵੰਬਰ 'ਚ ਜੀਐੱਸਟੀ ਕੁਲੈਕਸ਼ਨ 15 ਫ਼ੀਸਦੀ ਵਧ ਕੇ ਲਗਭਗ 1.68 ਲੱਖ ਕਰੋੜ ਰੁਪਏ ਹੋ ਗਿਆ। ਗੁਡਸ ਐਂਡ ਸਰਵਿਸਿਜ਼ ਟੈਕਸ (ਜੀਐਸਟੀ) ਦੀ ਕੁਲੈਕਸ਼ਨ ਪਿਛਲੇ ਸਾਲ ਇਸੇ ਸਮੇਂ ਦੌਰਾਨ 1.45 ਲੱਖ ਕਰੋੜ ਰੁਪਏ ਸੀ। ਵਿੱਤ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਨਵੰਬਰ 2023 ਵਿੱਚ ਕੁੱਲ ਜੀਐਸਟੀ ਕੁਲੈਕਸ਼ਨ 1,67,929 ਕਰੋੜ ਰੁਪਏ ਸੀ।

ਇਹ ਵੀ ਪੜ੍ਹੋ - ਆਸਮਾਨੀ ਚੜ੍ਹੀਆਂ ਸੋਨੇ ਦੀਆਂ ਕੀਮਤਾਂ, ਚਾਂਦੀ 'ਚ ਵੀ ਹੋਇਆ ਵਾਧਾ, ਜਾਣੋ ਤਾਜ਼ਾ ਭਾਅ

ਇਸ ਵਿਚੋਂ ਕੇਂਦਰੀ ਜੀਐੱਸਟੀ (ਸੀਜੀਐੱਸਟੀ) 30,420 ਕਰੋੜ ਰੁਪਏ, ਰਾਜ ਜੀਐੱਸਟੀ 38,226 ਕਰੋੜ ਰੁਪਏ, ਏਕੀਕ੍ਰਿਤ ਜੀਐੱਸਟੀ 87,009 ਕਰੋੜ ਰੁਪਏ (ਮਾਲ ਦੇ ਆਯਾਤ 'ਤੇ ਇਕੱਠੇ ਕੀਤੇ 39,198 ਕਰੋੜ ਰੁਪਏ ਸਮੇਤ) ਅਤੇ ਸੈੱਸ 12,274 ਕਰੋੜ ਰੁਪਏ (ਮਾਲ ਦੇ ਆਯਾਤ 'ਤੇ 1,036 ਕਰੋੜ ਰੁਪਏ ਸਮੇਤ) ਰਿਹਾ। ਹਾਲਾਂਕਿ ਇਸ ਸਾਲ ਨਵੰਬਰ 'ਚ ਕੁਲੈਕਸ਼ਨ ਅਕਤੂਬਰ 'ਚ ਇਕੱਠੀ ਹੋਈ 1.72 ਲੱਖ ਕਰੋੜ ਰੁਪਏ ਤੋਂ ਘੱਟ ਹੈ ਪਰ ਜੀਐੱਸਟੀ ਲਾਗੂ ਹੋਣ ਤੋਂ ਬਾਅਦ ਇਹ ਦੂਜੀ ਸਭ ਤੋਂ ਉੱਚੀ ਕੁਲੈਕਸ਼ਨ ਹੈ।

ਇਹ ਵੀ ਪੜ੍ਹੋ - ਦਸੰਬਰ ਮਹੀਨੇ ਪੈਨਸ਼ਨ ਅਤੇ LPG ਦੀਆਂ ਕੀਮਤਾਂ ਸਣੇ ਹੋਏ ਕਈ ਬਦਲਾਅ, ਹੁਣ ਲਾਗੂ ਹੋਣਗੇ ਇਹ ਨਿਯਮ

ਮੰਤਰਾਲੇ ਨੇ ਕਿਹਾ ਕਿ ਨਵੰਬਰ 2023 ਦਾ ਸੰਗ੍ਰਹਿ ਪਿਛਲੇ ਸਾਲ ਦੇ ਇਸੇ ਮਹੀਨੇ ਦੀ ਤੁਲਣਾ 'ਚ 15 ਫ਼ੀਸਦੀ ਜ਼ਿਆਦਾ ਹੈ। ਇਹ 2023-24 ਦੌਰਾਨ ਨਵੰਬਰ ਤੱਕ ਸਾਲਾਨਾ ਆਧਾਰ 'ਤੇ ਕਿਸੇ ਵੀ ਮਹੀਨੇ ਲਈ ਸਭ ਤੋਂ ਜ਼ਿਆਦਾ ਵਾਧਾ ਹੈ। ਚਾਲੂ ਵਿੱਤੀ ਸਾਲ 'ਚ ਨਵੰਬਰ ਤੱਕ ਕੁੱਲ ਜੀਐੱਸਟੀ ਕੁਲੈਕਸ਼ਨ 13,32,440 ਕਰੋੜ ਰੁਪਏ ਹੈ, ਜੋ ਔਸਤਨ 1.66 ਲੱਖ ਕਰੋੜ ਰੁਪਏ ਹੈ। ਇਹ ਕੁਲੈਸ਼ਨ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ 11.9 ਫ਼ੀਸਦੀ ਜ਼ਿਆਦਾ ਹੈ। ਚਾਲੂ ਵਿੱਤੀ ਸਾਲ 'ਚ ਇਹ 6ਵੀ ਵਾਰ ਹੈ, ਜਦੋਂ ਕਿਸੇ ਮਹੀਨੇ ਵਿੱਚ ਕੁੱਲ ਜੀਐੱਸਟੀ ਕੁਲੈਕਸ਼ਨ 1.60 ਲੱਖ ਕਰੋੜ ਰੁਪਏ ਨੂੰ ਪਾਰ ਕਰ ਗਿਆ ਹੈ। 

ਇਹ ਵੀ ਪੜ੍ਹੋ - ਸਮੇਂ ਸਿਰ ਨਿਪਟਾਓ ਜ਼ਰੂਰੀ ਕੰਮ, ਦਸੰਬਰ ਮਹੀਨੇ 18 ਦਿਨ ਬੰਦ ਰਹਿਣਗੇ ਬੈਂਕ, ਜਾਣੋ ਪੂਰੀ ਸੂਚੀ

EY ਦੇ ਟੈਕਸ ਪਾਰਟਨਰ ਸੌਰਭ ਅਗਰਵਾਲ ਨੇ ਕਿਹਾ ਕਿ GST ਦੀ ਉੱਚ ਸੰਗ੍ਰਹਿ ਮੁੱਖ ਤੌਰ 'ਤੇ ਘਰੇਲੂ ਆਰਥਿਕ ਗਤੀਵਿਧੀਆਂ ਵਿੱਚ ਵਾਧਾ, ਤਿਉਹਾਰਾਂ ਦੌਰਾਨ ਵੱਧ ਮੰਗ ਅਤੇ ਟੈਕਸ ਪ੍ਰਸ਼ਾਸਨ ਦੀ ਮੁਸਤੈਦੀ ਕਾਰਨ ਹੈ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਅੰਕੜਿਆਂ ਨੂੰ ਭਾਰਤੀ ਅਰਥਵਿਵਸਥਾ ਦੀ ਸਥਿਰਤਾ ਦਾ ਸੰਕੇਤ ਕਿਹਾ ਜਾ ਸਕਦਾ ਹੈ। ਅਗਰਵਾਲ ਨੇ ਕਿਹਾ ਕਿ ਅਰੁਣਾਚਲ ਪ੍ਰਦੇਸ਼, ਨਾਗਾਲੈਂਡ, ਮਿਜ਼ੋਰਮ, ਤ੍ਰਿਪੁਰਾ, ਲੱਦਾਖ ਆਦਿ ਵਿੱਚ ਜੀਐੱਸਟੀ ਕੁਲੈਕਸ਼ਨ ਵਿੱਚ ਵਾਧਾ ਦੇਸ਼ ਦੇ ਇਨ੍ਹਾਂ ਹਿੱਸਿਆਂ ਵਿੱਚ ਖਪਤ ਵਿੱਚ ਵਾਧਾ ਦਰਸਾਉਂਦਾ ਹੈ। ਆਈਸੀਆਰਏ ਦੀ ਮੁੱਖ ਅਰਥ ਸ਼ਾਸਤਰੀ ਅਦਿਤੀ ਨਾਇਰ ਨੇ ਕਿਹਾ, "ਸਾਨੂੰ ਉਮੀਦ ਹੈ ਕਿ ਸੀਜੀਐੱਸਟੀ ਸੰਗ੍ਰਹਿ ਬਜਟ ਅਨੁਮਾਨ ਤੋਂ ਮਾਮੂਲੀ ਜ਼ਿਆਦਾ ਹੋਵੇਗਾ।"

ਇਹ ਵੀ ਪੜ੍ਹੋ - ਪਹਿਲੀ ਵਾਰ ਐਨਾ ਮਹਿੰਗਾ ਹੋਇਆ ਸੋਨਾ, ਤੋੜੇ ਸਾਰੇ ਰਿਕਾਰਡ, ਜਾਣੋ ਤਾਜ਼ਾ ਭਾਅ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


rajwinder kaur

Content Editor

Related News