ਕੋਰੋਨਾ ਦਾ ਅਸਰ : ਜੂਨ ''ਚ GST ਕੁਲੈਕਸ਼ਨ 92,849 ਕਰੋੜ ਰਿਹਾ
Tuesday, Jul 06, 2021 - 05:40 PM (IST)
ਨਵੀਂ ਦਿੱਲੀ - ਕੋਰੋਨਾ ਦੀ ਦੂਜੀ ਲਹਿਰ ਦੇ ਕਾਰਨ ਸੂਬਿਆਂ ਵਲੋਂ ਲਾਗੂ ਸਖ਼ਤ ਤਾਲਾਬੰਦੀ ਕਾਰਨ ਆਰਥਿਕ ਗਤੀਵਿਧੀਆਂ ਪ੍ਰਭਾਵਿਤ ਹੋਣ ਹੋਈਆਂ ਹਨ ਜਿਸ ਕਾਰਨ ਜੀ.ਐੱਸ.ਟੀ. ਕੁਲੈਕਸ਼ਨ ਪ੍ਰਭਾਵਿਤ ਹੋਇਆ ਹੈ। ਇਸ ਸਾਲ ਜੂਨ ਮਹੀਨੇ ਲਈ 5 ਜੁਲਾਈ ਤੱਕ ਕੁੱਲ 92,849 ਕਰੋੜ ਰੁਪਏ ਦਾ ਜੀ.ਐੱਸ.ਟੀ. ਕੁਲੈਕਸ਼ਨ ਹੋਇਆ ਹੈ ਜਿਹੜਾ ਕਿ ਪਿਛਲੇ ਮਹੀਨੇ 9 ਮਹੀਨੇ ਵਿਚ ਸਭ ਤੋਂ ਘੱਟ ਹੈ।
ਕੋਰੋਨਾ ਦੀ ਪਹਿਲੀ ਲਹਿਰ ਦੇ ਬਾਅਦ ਦੇਸ਼ ਦੀਆਂ ਆਰਥਿਕ ਗਤੀਵਿਧੀਆਂ ਵਿਚ ਆ ਰਹੀ ਤੇਜ਼ੀ ਨਾਲ ਜੀ.ਐੱਸ.ਟੀ. ਕੁਲੈਕਸ਼ਨ ਵਿਚ ਵੀ ਤੇਜ਼ੀ ਦਾ ਰੁਖ਼ ਬਣਿਆ ਹੋਇਆ ਸੀ ਜਿਸ ਕਾਰਨ ਪਿਛਲੇ 8 ਮਹੀਨੇ ਲਗਾਤਾਰ ਜੀ.ਐਸ.ਟੀ. ਮਾਲੀਆ ਸੰਗ੍ਰਿਹ ਇਕ ਲੱਖ ਕਰੋੜ ਦੇ ਪਾਰ ਬਣਿਆ ਹੋਇਆ ਸੀ ਪਰ ਜੂਨ ਮਹੀਨੇ ਵਿਚ ਇਸ ਵਿਚ ਗਿਰਾਵਟ ਆਈ ਹੈ। ਹਾਲਾਂਕਿ ਪਿਛਲੇ ਸਾਲ ਜੂਨ ਵਿਚ ਜੀ.ਐੱਸ.ਟੀ. ਕੁਲੈਕਸ਼ਨ ਦੀ ਤੁਲਨਾ ਵਿਚ ਇਸ ਸਾਲ 2 ਫ਼ੀਸਦੀ ਦਾ ਵਾਧਾ ਹੋਇਆ ਹੈ। ਹੁਣ ਜੁਲਾਈ ਮਹੀਨੇ ਤੋਂ ਫਿਰ ਤੋਂ ਇਸ ਦੇ ਮਾਲੀਆ ਵਿਚ ਵਾਧਾ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ ਕਿਉਂਕਿ ਦੇਸ਼ ਦੇ ਜ਼ਿਆਦਾਤਰ ਸੂਬਿਆਂ ਨੇ ਕੋਰੋਨਾ ਕਾਰਨ ਲਾਗੂ ਨਿਯਮਾਂ ਨੂੰ ਢਿੱਲਾ ਕਰ ਦਿੱਤਾ ਅਤੇ ਆਰਥਿਕ ਗਤੀਵਿਧੀਆਂ ਵਿਚ ਤੇਜ਼ੀ ਆਉਣ ਲੱਗੀ ਹੈ।
ਅਕਤੂਬਰ 2020 ਤੋਂ ਲਗਾਤਾਰ ਜੀ.ਐੱਸ.ਟੀ. ਮਾਲੀਆ ਸੰਗ੍ਰਿਹ ਇਕ ਲੱਖ ਕਰੋੜ ਦੇ ਪਾਰ ਬਣਿਆ ਹੋਇਆ ਹੈ। ਅਕਤੂਬਰ 2020 ਵਿਚ 105,155 ਕਰੋੜ ਰੁਪਏ, ਨਵੰਬਰ 2020 ਵਿਚ 104,963 ਕਰੋੜ ਰੁਪਏ , ਦਸੰਬਰ 2020 ਵਿਚ 115,174 ਕਰੋੜ ਰੁਪਏ ਅਤੇ ਇਸ ਸਾਲ ਜਨਵਰੀ ਵਿਚ 119,875 ਕਰੋੜ ਰੁਪਏ, ਫਰਵਰੀ ਵਿਚ 113143 ਕਰੋੜ ਰੁਪਏ, ਮਾਰਚ ਵਿਚ 123902 ਕਰੋੜ ਰੁਪਏ, ਇਸ ਸਾਲ ਅਪ੍ਰੈਲ ਵਿਚ ਇਹ ਰਾਸ਼ੀ ਹੁਣ ਤੱਕ ਦੇ ਰਿਕਾਰਡ ਪੱਧਰ 141384 ਕਰੋੜ ਰੁਪਏ ਰਿਹਾ ਸੀ। ਮਈ ਵਿਚ ਇਹ ਰਾਸ਼ੀ 102709 ਕਰੋੜ ਰੁਪਏ ਰਿਹਾ ਸੀ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।