ਜਨਵਰੀ ’ਚ GST ਕੁਲੈਕਸ਼ਨ 12 ਫੀਸਦੀ ਵਧ ਕੇ 1.96 ਲੱਖ ਕਰੋੜ ਰੁਪਏ ’ਤੇ ਪੁੱਜੀ

Sunday, Feb 02, 2025 - 06:44 PM (IST)

ਜਨਵਰੀ ’ਚ GST ਕੁਲੈਕਸ਼ਨ 12 ਫੀਸਦੀ ਵਧ ਕੇ 1.96 ਲੱਖ ਕਰੋੜ ਰੁਪਏ ’ਤੇ ਪੁੱਜੀ

ਨਵੀਂ ਦਿੱਲੀ (ਭਾਸ਼ਾ) - ਘਰੇਲੂ ਆਰਥਿਕ ਗਤੀਵਿਧੀਆਂ ਵਧਣ ਨਾਲ ਜਨਵਰੀ ’ਚ ਕੁਲ ਵਸਤੂ ਅਤੇ ਸੇਵਾ ਕਰ (ਜੀ. ਐੱਸ. ਟੀ.) ਮਾਲੀਆ 12.3 ਫੀਸਦੀ ਵਧ ਕੇ 1.96 ਲੱਖ ਕਰੋੜ ਰੁਪਏ ਹੋ ਗਿਆ। ਸ਼ਨੀਵਾਰ ਨੂੰ ਜਾਰੀ ਸਰਕਾਰੀ ਅੰਕੜਿਆਂ ’ਚ ਇਹ ਜਾਣਕਾਰੀ ਦਿੱਤੀ ਗਈ। ਜੀ. ਐੱਸ. ਟੀ. ਕੁਲੈਕਸ਼ਨ ’ਚ ਘਰੇਲੂ ਪੱਧਰ ’ਤੇ ਵਸਤਾਂ ਅਤੇ ਸੇਵਾਵਾਂ ਦੀ ਵਿਕਰੀ ਨਾਲ ਮਾਲੀਆ 10.4 ਫੀਸਦੀ ਵਧ ਕੇ 1.47 ਲੱਖ ਕਰੋਡ਼ ਰੁਪਏ ਹੋ ਗਿਆ।

ਇਹ ਵੀ ਪੜ੍ਹੋ :     Meta ਦੇ ਰਿਹੈ ਹਰ ਮਹੀਨੇ 43 ਲੱਖ ਰੁਪਏ ਤੱਕ ਦੀ ਕਮਾਈ ਦਾ ਸ਼ਾਨਦਾਰ ਮੌਕਾ, ਜਾਣੋ ਸ਼ਰਤਾਂ
ਇਹ ਵੀ ਪੜ੍ਹੋ :     Budget 2025 : ਵਿੱਤ ਮੰਤਰੀ ਨੇ ਖੋਲ੍ਹਿਆ ਬਜਟ ਦਾ ਪਿਟਾਰਾ, ਅਗਲੇ ਹਫਤੇ ਹੋਵੇਗਾ ਨਵੇਂ ਟੈਕਸ ਬਿੱਲ ਦਾ ਐਲਾਨ

ਦਰਾਮਦੀ ਵਸਤਾਂ ਨਾਲ ਕਰ ਮਾਲੀਆ 19.8 ਫੀਸਦੀ ਵਧ ਕੇ 48,382 ਕਰੋਡ਼ ਰੁਪਏ ਰਿਹਾ। ਜਨਵਰੀ ’ਚ ਕੁਲ ਜੀ. ਐੱਸ. ਟੀ. ਮਾਲੀਆ 1,95,506 ਕਰੋਡ਼ ਰੁਪਏ ਰਿਹਾ, ਜੋ ਸਾਲਾਨਾ 12.3 ਫੀਸਦੀ ਦਾ ਵਾਧਾ ਹੈ। ਸਮੀਖਿਆ ਅਧੀਨ ਮਹੀਨੇ ’ਚ 23,853 ਕਰੋਡ਼ ਰੁਪਏ ਦਾ ਰਿਫੰਡ ਜਾਰੀ ਕੀਤਾ ਗਿਆ, ਜੋ 24 ਫੀਸਦੀ ਜ਼ਿਆਦਾ ਹੈ। ਰਿਫੰਡ ਨੂੰ ਸ਼ਾਮਲ ਕਰਨ ਤੋਂ ਬਾਅਦ ਕੁਲ ਸ਼ੁੱਧ ਜੀ. ਐੱਸ. ਟੀ. ਮਾਲੀਆ 10.9 ਫੀਸਦੀ ਵਧ ਕੇ 1.72 ਲੱਖ ਕਰੋਡ਼ ਰੁਪਏ ਰਿਹਾ।

ਇਹ ਵੀ ਪੜ੍ਹੋ :     ਬਜਟ 2025: ਨਿਰਮਲਾ ਸੀਤਾਰਮਨ ਨੇ ਪਦਮਸ਼੍ਰੀ ਦੁਲਾਰੀ ਦੇਵੀ ਦੁਆਰਾ ਤੋਹਫੇ 'ਚ ਦਿੱਤੀ ਸਾੜੀ ਪਹਿਨੀ... ਜਾਣੋ ਖਾਸ ਕਾਰਨ?
ਇਹ ਵੀ ਪੜ੍ਹੋ :      ਜਾਣੋ ਕੌਣ ਹੈ ਬਜਟ ਦੌਰਾਨ ਚਰਚਾ 'ਚ ਆਈ ਬਿਹਾਰ ਦੀ ਦੁਲਾਰੀ ਦੇਵੀ, ਦੂਜਿਆਂ ਦੇ ਘਰਾਂ 'ਚ ਧੋਂਦੀ ਸੀ ਭਾਂਡੇ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News