ਅਕਤੂਬਰ ਮਹੀਨੇ ''ਚ GST ਕਲੈਕਸ਼ਨ 1.50 ਲੱਖ ਕਰੋੜ ਦੇ ਪਾਰ, ਵਿੱਤ ਮੰਤਰਾਲੇ ਨੇ ਦਿੱਤੀ ਜਾਣਕਾਰੀ
Tuesday, Nov 01, 2022 - 02:23 PM (IST)
ਨਵੀਂ ਦਿੱਲੀ- ਅਕਤੂਬਰ ਮਹੀਨੇ ਦੇ ਜੀ.ਐੱਸ.ਟੀ. ਕਲੈਕਸ਼ਨ ਦੇ ਅੰਕੜੇ ਆ ਗਏ ਹਨ। ਅਕਤੂਬਰ ਮਹੀਨੇ 'ਚ ਕਲੈਕਸ਼ਨ 1.5 ਲੱਖ ਕਰੋੜ ਰੁਪਏ ਦੇ ਪਾਰ ਪਹੁੰਚ ਗਿਆ ਹੈ। ਇਹ ਦੂਜੀ ਵਾਰ ਹੈ ਜਦੋਂ ਕਲੈਕਸ਼ਨ ਦੇ ਅੰਕੜੇ ਇਸ ਪੱਧਰ 'ਤੇ ਆ ਗਏ ਹਨ। ਇਸ ਤੋਂ ਪਹਿਲਾਂ ਅਪ੍ਰੈਲ 2022 'ਚ ਜੀ.ਐੱਸ.ਟੀ. ਕਲੈਕਸ਼ਨ 1.68 ਲੱਖ ਕਰੋੜ ਰੁਪਏ ਦੇ ਰਿਕਾਰਡ ਉੱਚ 'ਤੇ ਸੀ। ਉਧਰ ਇਹ ਲਗਾਤਾਰ 8ਵਾਂ ਮਹੀਨਾ ਹੈ ਜਦੋਂ ਜੀ.ਐੱਸ.ਟੀ. ਕਲੈਕਸ਼ਨ 1.40 ਲੱਖ ਰੁਪਏ ਤੋਂ ਜ਼ਿਆਦਾ ਹੈ।
ਅਕਤੂਬਰ ਦਾ ਕਲੈਕਸ਼ਨ
ਵਿੱਤ ਮੰਤਰਾਲੇ ਨੇ ਦੱਸਿਆ ਕਿ ਅਕਤੂਬਰ 2022 'ਚ ਗ੍ਰਾਸ ਜੀ.ਐੱਸ.ਟੀ. ਕਲੈਕਸ਼ਨ 1,51,718 ਕਰੋੜ ਰੁਪਏ ਸੀ। ਅਕਤੂਬਰ 'ਚ ਸੈਂਟਰਲ ਗੁਡ ਸਰਵਿਸੇਜ਼ ਟੈਕਸ ਭਾਵ ਸੀ.ਜੀ.ਐੱਸ.ਟੀ.ਦਾ ਅੰਕੜਾ 26,039 ਕਰੋੜ ਰੁਪਏ ਸੀ। ਉਧਰ ਸਟੇਟ ਗੁਡ ਸਰਵਿਸੇਜ਼ ਟੈਕਸ ਭਾਵ ਐੱਸ.ਜੀ.ਐੱਸ.ਟੀ.33,396 ਕਰੋੜ ਰੁਪਏ, ਆਈ.ਜੀ.ਐੱਸ.ਟੀ. 81,778 ਕਰੋੜ ਰੁਪਏ ਅਤੇ ਸੈੱਸ 10,505 ਕਰੋੜ ਸੀ।
ਇਕ ਸਾਲ ਪਹਿਲਾਂ ਦੀ ਸਥਿਤੀ
ਪਿਛਲੇ ਸਾਲ ਯਾਨੀ ਅਕਤੂਬਰ 2021 ਵਿੱਚ ਜੀ.ਐੱਸ.ਟੀ ਕੁਲੈਕਸ਼ਨ 1,30,127 ਕਰੋੜ ਰੁਪਏ ਸੀ। ਉਧਰ ਸਤੰਬਰ 2022 ਵਿੱਚ ਕੁੱਲ ਜੀ.ਐੱਸ.ਟੀ ਕੁਲੈਕਸ਼ਨ 1,47,686 ਕਰੋੜ ਰੁਪਏ ਰਿਹਾ। ਇਹ ਇਕ ਸਾਲ ਪਹਿਲਾਂ ਦੇ ਮੁਕਾਬਲੇ 26 ਫੀਸਦੀ ਜ਼ਿਆਦਾ ਹੈ।