ਪਾਨ ਮਸਾਲਾ ''ਤੇ GST ਸੈੱਸ ਹੁਣ ਪ੍ਰਚੂਨ ਵਿਕਰੀ ਮੁੱਲ ''ਤੇ ਹੋਵੇਗਾ ਆਧਾਰਿਤ
Sunday, Apr 09, 2023 - 04:54 PM (IST)
ਨਵੀਂ ਦਿੱਲੀ (ਭਾਸ਼ਾ) - ਸਰਕਾਰ ਨੇ 1 ਅਪ੍ਰੈਲ ਤੋਂ ਪ੍ਰਚੂਨ ਵਿਕਰੀ ਮੁੱਲ ਦੇ ਆਧਾਰ 'ਤੇ ਪਾਨ ਮਸਾਲਾ ਅਤੇ ਤੰਬਾਕੂ ਉਤਪਾਦ ਨਿਰਮਾਤਾਵਾਂ 'ਤੇ ਜੀਐੱਸਟੀ ਸੈੱਸ ਤੈਅ ਕਰ ਦਿੱਤਾ ਹੈ। ਪਾਨ ਮਸਾਲਾ ਅਤੇ ਤੰਬਾਕੂ ਉਤਪਾਦਾਂ 'ਤੇ ਪਹਿਲਾਂ 28 ਫੀਸਦੀ ਦੀ ਦਰ ਨਾਲ ਵਸਤੂਆਂ ਅਤੇ ਸੇਵਾਵਾਂ ਟੈਕਸ (ਜੀਐਸਟੀ) ਤੋਂ ਇਲਾਵਾ, ਉਨ੍ਹਾਂ ਦੇ ਮੁੱਲ ਦੇ ਅਨੁਪਾਤ ਵਿੱਚ ਸੈੱਸ ਲਗਾਇਆ ਜਾਂਦਾ ਸੀ। ਪਰ ਹੁਣ ਇਸ ਵਿਵਸਥਾ ਨੂੰ ਬਦਲ ਦਿੱਤਾ ਗਿਆ ਹੈ।
ਵਿੱਤ ਮੰਤਰਾਲੇ ਦੁਆਰਾ ਜਾਰੀ ਨੋਟੀਫਿਕੇਸ਼ਨ ਦੇ ਅਨੁਸਾਰ, ਪਾਨ ਮਸਾਲਾ ਪਾਊਚ ਦੇ ਪ੍ਰਚੂਨ ਵਿਕਰੀ ਮੁੱਲ (ਆਰਐਸਪੀ) ਤੋਂ 0.32 ਗੁਣਾ ਜੀਐਸਟੀ ਸੈੱਸ ਲਗਾਇਆ ਜਾਵੇਗਾ। ਨਵੀਆਂ ਦਰਾਂ 1 ਅਪ੍ਰੈਲ 2023 ਤੋਂ ਲਾਗੂ ਹੋ ਗਈਆਂ ਹਨ। ਤੰਬਾਕੂ ਗੁਟਖਾ ਵਾਲੇ ਪਾਨ ਮਸਾਲਾ 'ਤੇ ਜੀਐਸਟੀ ਸੈੱਸ ਆਰਐਸਪੀ ਦਾ 0.61 ਗੁਣਾ ਹੋਵੇਗਾ, ਜਦੋਂ ਕਿ ਸਿਗਰੇਟ ਅਤੇ ਪਾਈਪ ਤੰਬਾਕੂ ਦੀਆਂ ਵਸਤੂਆਂ ਲਈ ਦਰ 0.69 ਗੁਣਾ ਹੈ। ਚਬਾਉਣ ਵਾਲੇ ਤੰਬਾਕੂ, ਖੈਨੀ ਅਤੇ ਜ਼ਰਦਾ 'ਤੇ RSP ਦਾ 0.56 ਗੁਣਾ ਸੈੱਸ ਲੱਗੇਗਾ, ਜਦੋਂ ਕਿ ਹੁੱਕਾ ਅਤੇ ਬ੍ਰਾਂਡ ਵਾਲੇ ਕੱਚੇ ਤੰਬਾਕੂ ਦੀ ਦਰ 0.36 ਗੁਣਾ ਹੈ।
ਇਹ ਵੀ ਪੜ੍ਹੋ : Honda ਦੀ ਇਸ ਬਾਈਕ 'ਚ ਆਈ ਗੜਬੜ, ਪਿਛਲੇ ਸਾਲ ਵੇਚੇ ਗਏ ਮੋਟਰਸਾਈਕਲਾਂ ਨੂੰ
ਪ੍ਰਚੂਨ ਵਿਕਰੀ ਮੁੱਲ ਦੇ ਆਧਾਰ 'ਤੇ ਜੀਐਸਟੀ ਸੈੱਸ ਲਗਾਉਣ ਦੇ ਨਾਲ, ਤੰਬਾਕੂ ਨਿਰਮਾਤਾਵਾਂ ਨੂੰ ਹੁਣ ਉਤਪਾਦਾਂ ਦੇ ਫੈਕਟਰੀ ਤੋਂ ਬਾਹਰ ਨਿਕਲਣ ਸਮੇਂ ਅੰਤਿਮ ਪ੍ਰਚੂਨ ਕੀਮਤ 'ਤੇ ਸੈੱਸ ਅਦਾ ਕਰਨਾ ਹੋਵੇਗਾ। ਇਸ ਨਾਲ ਟੈਕਸ ਚੋਰੀ ਨੂੰ ਰੋਕਣ 'ਚ ਮਦਦ ਮਿਲੇਗੀ ਕਿਉਂਕਿ ਸੈੱਸ ਫੈਕਟਰੀ ਪੱਧਰ 'ਤੇ ਹੀ ਇਕੱਠਾ ਕੀਤਾ ਜਾਵੇਗਾ।
AMRG ਐਂਡ ਐਸੋਸੀਏਟਸ ਦੇ ਸੀਨੀਅਰ ਪਾਰਟਨਰ ਰਜਤ ਮੋਹਨ ਨੇ ਕਿਹਾ ਕਿ RSP-ਅਧਾਰਤ ਸੈੱਸ ਪ੍ਰਣਾਲੀ ਨੂੰ ਬਦਲਣ ਨਾਲ ਸਰਕਾਰ ਨੂੰ ਮਾਲੀਏ ਦਾ ਵਧੇਰੇ ਸਥਾਈ ਸਰੋਤ ਮਿਲ ਸਕਦਾ ਹੈ।
ਉਨ੍ਹਾਂ ਕਿਹਾ ਕਿ ਪਾਨ ਮਸਾਲਾ ਉਦਯੋਗ ਵਿੱਚ ਟੈਕਸ ਚੋਰੀ ਨੂੰ ਨਿਰਮਾਤਾ ਦੇ ਪੱਧਰ 'ਤੇ ਟੈਕਸ ਇਕੱਠਾ ਕਰਕੇ ਘਟਾਇਆ ਜਾ ਸਕਦਾ ਹੈ।
ਇਹ ਵੀ ਪੜ੍ਹੋ : ਅਮਰੀਕਾ ਦੌਰੇ 'ਤੇ ਜਾਣਗੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ, IMF ਵਿਸ਼ਵ ਬੈਂਕ ਦੀ ਬੈਠਕ 'ਚ ਲੈਣਗੇ ਹਿੱਸਾ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।