ਜੰਮੂ-ਕਸ਼ਮੀਰ ਦਾ ਜੀ.ਐੱਸ.ਡੀ.ਪੀ. 7.5 ਫੀਸਦੀ ਦੀ ਦਰ ਨਾਲ ਵਧਣ ਦਾ ਅਨੁਮਾਨ : ਲੈਫ. ਗਵਰਨਰ

Monday, Aug 12, 2024 - 04:17 PM (IST)

ਜੰਮੂ-ਕਸ਼ਮੀਰ ਦਾ ਜੀ.ਐੱਸ.ਡੀ.ਪੀ. 7.5 ਫੀਸਦੀ ਦੀ ਦਰ ਨਾਲ ਵਧਣ ਦਾ ਅਨੁਮਾਨ : ਲੈਫ. ਗਵਰਨਰ

 ਸ੍ਰੀਨਗਰ, (ਭਾਸ਼ਾ)- ਜੰਮੂ-ਕਸ਼ਮੀਰ ਦੇ ਉਪ-ਰਾਜਪਾਲ ਮਨੋਜ ਸਿਨਹਾ ਨੇ ਸੋਮਵਾਰ ਨੂੰ ਕਿਹਾ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ਦਾ ਕੁੱਲ ਰਾਜ ਘਰੇਲੂ ਉਤਪਾਦ (ਜੀ.ਐੱਸ.ਡੀ.ਪੀ.) ਚਾਲੂ ਵਿੱਤੀ ਸਾਲ 'ਚ 7.5 ਫੀਸਦੀ ਦੀ ਦਰ ਨਾਲ ਵਧਣ ਦੀ ਆਸ ਹੈ। ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿਨਹਾ ਨੇ ਕਿਹਾ, ''ਵਿੱਤੀ ਸਾਲ 2024-25 'ਚ ਜੰਮੂ-ਕਸ਼ਮੀਰ ਦਾ ਜੀ.ਐੱਸ.ਡੀ.ਪੀ. 2,63,399 ਕਰੋੜ ਰੁਪਏ ਹੋਣ ਦਾ ਅਨੁਮਾਨ ਹੈ, ਜੋ ਵਿੱਤੀ ਸਾਲ 2023-24 ਦੇ ਜੀ.ਐੱਸ.ਡੀ.ਪੀ. ਦੇ ਮੁਕਾਬਲੇ 7.5 ਫ਼ੀਸਦੀ ਦਾ ਵਾਧਾ ਦਰਸਾਉਂਦਾ ਹੈ।" 
ਚਾਲੂ ਵਿੱਤੀ ਸਾਲ ਦੇ ਬਜਟ ਬਾਰੇ ਉਨ੍ਹਾਂ ਕਿਹਾ ਕਿ ਇਸ ਵਾਰ ਵਿੱਤੀ ਪ੍ਰਬੰਧਾਂ ਦਾ ਆਕਾਰ ਪਿਛਲੇ ਵਿੱਤੀ ਸਾਲ ਨਾਲੋਂ 30,889 ਕਰੋੜ ਰੁਪਏ ਵੱਧ ਹੈ। ਉਨ੍ਹਾਂ ਕਿਹਾ, "ਵਿੱਤੀ ਸਾਲ 2024-25 ਲਈ ਬਜਟ ਦਾ ਆਕਾਰ 1,18,390 ਕਰੋੜ ਰੁਪਏ ਹੈ ਜੋ ਪਿਛਲੇ ਵਿੱਤੀ ਸਾਲ ਦੇ ਖਰਚੇ ਨਾਲੋਂ 30,889 ਕਰੋੜ ਰੁਪਏ ਵੱਧ ਹੈ।"

ਇਹ ਖ਼ਬਰ ਵੀ ਪੜ੍ਹੋ - REA ਇੰਡੀਆ ਦਾ ਮਾਲੀਆ ਪਹਿਲੀ ਤਿਮਾਹੀ 'ਚ 31 ਫੀਸਦੀ ਵਧ ਕੇ 563 ਕਰੋੜ ਰੁਪਏ

ਲੈਫਟੀਨੈਂਟ ਗਵਰਨਰ ਨੇ ਕਿਹਾ ਕਿ ਚਾਲੂ ਵਿੱਤੀ ਸਾਲ 'ਚ 98,719 ਕਰੋੜ ਰੁਪਏ ਦੀ ਮਾਲੀਆ ਪ੍ਰਾਪਤੀਆਂ ਅਤੇ 19,671 ਕਰੋੜ ਰੁਪਏ ਦੀ ਪੂੰਜੀ ਪ੍ਰਾਪਤੀ ਦਾ ਅੰਦਾਜ਼ਾ ਹੈ। ਇਸ ਦੇ ਨਾਲ ਹੀ ਮਾਲੀ ਖਰਚ 81,486 ਕਰੋੜ ਰੁਪਏ ਤੈਅ ਕੀਤਾ ਗਿਆ ਹੈ। ਸਿਨਹਾ ਨੇ ਕਿਹਾ, “ਪੂੰਜੀਗਤ ਖਰਚ 36,904 ਕਰੋੜ ਰੁਪਏ ਰੱਖਿਆ ਗਿਆ ਹੈ। ਜੀ.ਡੀ.ਪੀ. ਵਿਚ ਪੂੰਜੀਗਤ ਖਰਚੇ ਦਾ ਯੋਗਦਾਨ 14.01 ਫੀਸਦੀ  ਹੈ, ਜਦੋਂ ਕਿ ਟੈਕਸ-ਜੀ.ਡੀ.ਪੀ. ਅਨੁਪਾਤ 7.92 ਫੀਸਦੀ ਹੋਣ ਦਾ ਅੰਦਾਜ਼ਾ ਹੈ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Sunaina

Content Editor

Related News