ਖੇਤੀ ਖੇਤਰ ਦੀ ਵਿਕਾਸ ਦਰ 4 ਸਾਲਾਂ ''ਚ 1.8 ਫ਼ੀਸਦੀ ਦੇ ਸਭ ਤੋਂ ਹੇਠਲੇ ਪੱਧਰ ''ਤੇ ਪੁੱਜੀ

Saturday, Jan 06, 2024 - 06:16 PM (IST)

ਬਿਜ਼ਨੈੱਸ ਡੈਸਕ : ਖੇਤੀਬਾੜੀ, ਜੰਗਲਾਤ ਅਤੇ ਮੱਛੀ ਪਾਲਣ ਖੇਤਰਾਂ ਲਈ ਸਥਿਰ ਕੀਮਤਾਂ 'ਤੇ ਭਾਰਤ ਦਾ ਕੁੱਲ ਮੁੱਲ ਜੋੜ (ਜੀਵੀਏ) ਵਿੱਤੀ ਸਾਲ 2023-24 ਵਿੱਚ 1.8 ਫ਼ੀਸਦੀ ਦੇ ਚਾਰ ਸਾਲਾਂ ਦੇ ਹੇਠਲੇ ਪੱਧਰ ਤੱਕ ਘਟਣ ਦਾ ਅਨੁਮਾਨ ਹੈ। ਸ਼ੁੱਕਰਵਾਰ ਨੂੰ ਜਾਰੀ ਕੀਤੇ ਗਏ ਜੀਡੀਪੀ ਦੇ ਪਹਿਲੇ ਅਗਾਊਂ ਅਨੁਮਾਨ ਅਨੁਸਾਰ ਕਮਜ਼ੋਰ ਸਾਉਣੀ ਫ਼ਸਲ ਅਤੇ ਕਮਜ਼ੋਰ ਸ਼ੁਰੂਆਤੀ ਹਾੜੀ ਦੀ ਬਿਜਾਈ ਕਾਰਨ ਅਜਿਹਾ ਹੋਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ - OMG! ਉਡਾਣ ਦੌਰਾਨ ਹਵਾ 'ਚ ਖੁੱਲ੍ਹਿਆ ਜਹਾਜ਼ ਦਾ ਦਰਵਾਜ਼ਾ, 177 ਲੋਕ ਵਾਲ-ਵਾਲ ਬਚੇ, ਹੋਈ ਐਮਰਜੈਂਸੀ ਲੈਂਡਿੰਗ

ਹਾਲਾਂਕਿ ਕੁਝ ਮਾਹਰਾਂ ਦਾ ਕਹਿਣਾ ਹੈ ਕਿ ਜੀਵੀਏ ਦੇ ਅੰਕੜਿਆਂ ਵਿੱਚ ਬਦਲਾਅ ਹੋ ਸਕਦਾ ਹੈ, ਕਿਉਂਕਿ ਸ਼ੁਰੂਆਤੀ ਅਨੁਮਾਨ 5-6 ਮਹੀਨਿਆਂ ਦੇ ਅੰਕੜਿਆਂ ਅਨੁਸਾਰ ਤਿਆਰ ਕੀਤੇ ਗਏ ਹਨ ਅਤੇ ਆਖਰੀ ਤਸਵੀਰ ਫਰਵਰੀ ਵਿੱਚ ਹੀ ਸਾਹਮਣੇ ਆਵੇਗੀ। ਮੀਂਹ ਕਾਰਨ 2023-24 ਵਿੱਚ ਲਗਭਗ ਸਾਰੀਆਂ ਸਾਉਣੀ ਦੀਆਂ ਫ਼ਸਲਾਂ ਦਾ ਉਤਪਾਦਨ ਘੱਟ ਰਿਹਾ, ਜਦੋਂ ਕਿ ਛੋਲਿਆਂ ਵਰਗੀਆਂ ਕੁਝ ਹਾੜੀ ਦੀਆਂ ਫ਼ਸਲਾਂ ਦੀ ਅਗੇਤੀ ਬਿਜਾਈ ਵੀ ਮਿੱਟੀ ਦੀ ਘੱਟ ਨਮੀ ਕਾਰਨ ਪ੍ਰਭਾਵਿਤ ਹੋ ਗਈ। 

ਇਹ ਵੀ ਪੜ੍ਹੋ - OMG! 3 ਲੋਕਾਂ ਨੇ ਮਿਲ ਕੇ ਖੋਲ੍ਹੀ SBI ਬੈਂਕ ਦੀ ਫਰਜ਼ੀ ਬ੍ਰਾਂਚ, ਫਿਰ ਇੰਝ ਹੋਇਆ ਪਰਦਾਫਾਸ਼

ਇਸ ਸਬੰਧੀ ਮਿਲੇ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਮੌਜੂਦਾ ਕੀਮਤਾਂ 'ਤੇ ਖੇਤੀਬਾੜੀ, ਬਾਗਬਾਨੀ ਅਤੇ ਮੱਛੀ ਪਾਲਣ ਖੇਤਰ ਦਾ ਜੀਵੀਏ ਵਿੱਤੀ ਸਾਲ 24 ਵਿੱਚ 5.5 ਫ਼ੀਸਦੀ ਹੋਣ ਦਾ ਅਨੁਮਾਨ ਹੈ, ਜਦੋਂ ਕਿ ਵਿੱਤੀ ਸਾਲ 23 ਵਿੱਚ ਇਹ 12.1 ਫ਼ੀਸਦੀ ਸੀ। ਇਸ ਕਾਰਨ ਵਿੱਤੀ ਸਾਲ 22 'ਚ ਮਹਿੰਗਾਈ ਦਾ ਪ੍ਰਭਾਵ 3.7 ਫ਼ੀਸਦੀ ਹੈ, ਜੋ ਵਿੱਤੀ ਸਾਲ 23 'ਚ 8.1 ਫ਼ੀਸਦੀ ਸੀ।

ਇਹ ਵੀ ਪੜ੍ਹੋ - Petrol-Diesel Price: ਕੀ ਤੁਹਾਡੇ ਸ਼ਹਿਰ 'ਚ ਸਸਤਾ ਹੋਇਆ ਪੈਟਰੋਲ-ਡੀਜ਼ਲ!  ਜਾਣੋ ਅੱਜ ਦਾ ਰੇਟ

ਹਾਲਾਂਕਿ, ਪਹਿਲੇ ਅਗਾਊਂ ਅਨੁਮਾਨ ਦੇ ਅਨੁਸਾਰ ਸਭ ਤੋਂ ਵੱਡੀ ਸਾਉਣੀ ਦੀ ਫ਼ਸਲ ਚੌਲਾਂ ਦਾ ਉਤਪਾਦਨ 2023-24 ਵਿੱਚ 3.79 ਫ਼ੀਸਦੀ ਘਟ ਕੇ 1,063.1 ਲੱਖ ਟਨ ਰਹਿ ਸਕਦਾ ਹੈ, ਜੋ ਕਿ 2022-23 ਲਈ ਅੰਤਿਮ ਅਨੁਮਾਨ ਵਿੱਚ 1,105.0 ਲੱਖ ਟਨ ਸੀ।

ਇਹ ਵੀ ਪੜ੍ਹੋ - ਨਵੇਂ ਸਾਲ 'ਤੇ ਗੈਸ ਸਿਲੰਡਰ ਸਸਤਾ, ਕਾਰ ਖਰੀਦਣੀ ਹੋਈ ਮਹਿੰਗੀ, ਜਾਣੋ ਹੋਰ ਕੀ-ਕੀ ਬਦਲਿਆ...

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


rajwinder kaur

Content Editor

Related News