ਕੋਰ ਸਕੈਟਰ ਦੇ ਉਤਪਾਦਨ ’ਚ ਗ੍ਰੋਥ, CAD ਘਟਿਆ

04/01/2023 10:11:18 AM

ਨਵੀਂ ਦਿੱਲੀ–ਫਰਵਰੀ 2023 ’ਚ ਸਾਲਾਨਾ ਆਧਾਰ ’ਤੇ 8 ਇੰਫ੍ਰਾਸਟ੍ਰਕਚਰ ਸੈਕਟਰਸ ਦਾ ਉਤਪਾਦਨ 6 ਫੀਸਦੀ ਵਧਿਆ ਹੈ। ਕੱਚੇ ਤੇਲ ਨੂੰ ਛੱਡ ਕੇ ਸਾਰੇ ਸੈਕਟਰਸ ’ਚ ਹਾਂ-ਪੱਖੀ ਗ੍ਰੋਥ ਦੇਖਣ ਨੂੰ ਮਿਲੀ ਹੈ। ਸ਼ੁੱਕਰਵਾਰ ਨੂੰ ਇਸ ਸਬੰਧ ’ਚ ਅਧਿਕਾਰਕ ਡਾਟਾ ਜਾਰੀ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਜਨਵਰੀ 2023 ’ਚ ਇਨ੍ਹਾਂ 8 ਸੈਕਟਰਸ ’ਚ 7.8 ਫੀਸਦੀ ਅਤੇ ਫਰਵਰੀ 2022 ’ਚ 5.9 ਫੀਸਦੀ ਗ੍ਰੋਥ ਦੇਖੀ ਗਈ ਸੀ।

ਇਹ ਵੀ ਪੜ੍ਹੋ-ਦਿੱਲੀ ’ਚ ਪੁਰਾਣੇ ਵਾਹਨਾਂ ਨੂੰ ਕਬਾੜ ’ਚ ਭੇਜਣ ਦੀ ਕਵਾਇਦ ਸ਼ੁਰੂ
ਅੱਠ ਬੁਨਿਆਦਗੀ ਉਦਯੋਗਾਂ ਕੋਲਾ, ਕੱਚਾ ਤੇਲ, ਕੁਦਰਤੀ ਗੈਸ, ਰਿਫਾਇਨਰੀ ਉਤਪਾਦ, ਖਾਦ, ਇਸਪਾਤ, ਸੀਮੈਂਟ ਅਤੇ ਬਿਜਲੀ ਦੀ ਵਿਕਾਸ ਦਰ ਵਿੱਤੀ ਸਾਲ 2022-23 ਦੇ ਅਪ੍ਰੈਲ-ਫਰਵਰੀ ਦੌਰਾਨ 7.8 ਫੀਸਦੀ ਰਹੀ ਜੋ ਪਿਛਲੇ ਵਿੱਤੀ ਸਾਲ 2021-22 ਦੀ ਇਸ ਮਿਆਦ ’ਚ 11.1 ਫੀਸਦੀ ਸੀ। ਇਨ੍ਹਾਂ ਬੁਨਿਆਦੀ ਉਦਯੋਗਾਂ ਦਾ ਉਦਯੋਗਿਕ ਉਤਪਾਦਨ ਸੂਚਕ ਅੰਕ ’ਚ 40.27 ਫੀਸਦੀ ਭਾਰ ਅੰਸ਼ ਹੈ।

ਇਹ ਵੀ ਪੜ੍ਹੋ-ਸਮਾਲਕੈਪ ਕੰਪਨੀਆਂ ਦੇ ਸਟਾਕਸ ਨੇ ਨਿਵੇਸ਼ਕਾਂ ਨੂੰ ਰੁਆਇਆ, ਕਰੋੜਾਂ ਰੁਪਏ ਡੁੱਬੇ
ਦੂਜੇ ਪਾਸੇ ਭਾਰਤ ਦਾ ਕਰੰਟ ਅਕਾਊਂਟ ਡੈਫੇਸਿਟ (ਸੀ. ਏ. ਡੀ.) ਤੀਜੀ ਤਿਮਹੀ ’ਚ ਘਟ ਕੇ 18.2 ਅਰਬ ਡਾਲਰ ’ਤੇ ਪਹੁੰਚ ਗਿਆ ਹੈ। ਇਹ ਦੇਸ਼ ਦੀ ਜੀ. ਡੀ. ਪੀ. ਦਾ 2.2 ਫੀਸਦੀ ਹੈ। ਇਸ ਤੋਂ ਪਹਿਲਾਂ ਦੂਜੀ ਤਿਮਾਹੀ ’ਚ ਇਹ ਅੰਕੜਾ 30.9 ਅਰਬ ਡਾਲਰ ਜਾਂ ਜੀ. ਡੀ. ਪੀ. ਦਾ 3.7 ਫੀਸਦੀ ਅਤੇ ਇਕ ਸਾਲ ਪਹਿਲਾਂ 22.2 ਅਰਬ ਡਾਲਰ ਜਾਂ ਜੀ. ਡੀ. ਪੀ. ਦਾ 2.7 ਫੀਸਦੀ ਸੀ।

ਇਹ ਵੀ ਪੜ੍ਹੋ-ਏਅਰਬੱਸ ਦੇ ਜਹਾਜ਼ਾਂ 'ਚ ਲੱਗਣਗੇ 'ਮੇਕ ਇਨ ਇੰਡੀਆ' ਦਰਵਾਜ਼ੇ, ਟਾਟਾ ਨੂੰ ਮਿਲਿਆ ਠੇਕਾ

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ। 


Aarti dhillon

Content Editor

Related News