BharatPe ਦੇ MD ਗਰੋਵਰ ਵੱਲੋਂ ਅਸਤੀਫ਼ਾ ਮਗਰੋਂ ਜਾਣੋ ਹੁਣ ਉਨ੍ਹਾਂ ਦਾ ਕੰਪਨੀ 'ਤੇ ਕੀ ਹੈ ਅਧਿਕਾਰ
Thursday, Mar 03, 2022 - 06:45 PM (IST)
ਮੁੰਬਈ - Ashneer Grover ਅਤੇ BharatPe ਦੇ ਬੋਰਡ ਆਫ਼ ਡਾਇਰੈਕਟਰਜ਼ ਵਿਚਕਾਰ ਝਗੜਾ ਦੋ ਮਹੀਨਿਆਂ ਤੋਂ ਵੱਧ ਸਮੇਂ ਤੋਂ ਚੱਲ ਰਿਹਾ ਹੈ ਅਤੇ ਕੰਪਨੀ ਨੇ ਅੱਜ ਅਧਿਕਾਰਤ ਤੌਰ 'ਤੇ BharatPe ਦੇ ਸੰਸਥਾਪਕ ਗਰੋਵਰ ਅਤੇ ਉਸਦੇ ਪਰਿਵਾਰ ਅਤੇ ਰਿਸ਼ਤੇਦਾਰਾਂ 'ਤੇ ਪਹਿਲੀ ਵਾਰ ਮਨੀ ਲਾਂਡਰਿੰਗ ਦਾ ਦੋਸ਼ ਲਗਾਇਆ ਹੈ।
ਭਾਰਤਪੇ ਨੇ ਕਿਹਾ, "ਗਰੋਵਰ ਅਤੇ ਉਸਦੇ ਰਿਸ਼ਤੇਦਾਰ ਕੰਪਨੀ ਦੇ ਫੰਡਾਂ ਵਿੱਚ ਵੱਡੇ ਪੱਧਰ 'ਤੇ ਬੇਨਿਯਮੀਆਂ ਵਿੱਚ ਸ਼ਾਮਲ ਹੋਏ ਹਨ। ਫਰਜ਼ੀ ਸਪਲਾਇਰ ਬਣਾ ਕੇ ਕੰਪਨੀ ਦੇ ਖਾਤਿਆਂ 'ਚ ਚੂਨਾ ਲਗਾਇਆ ਗਿਆ ਅਤੇ ਉਨ੍ਹਾਂ ਨੇ ਆਪਣੇ ਅਤੇ ਐਸ਼ੋ-ਆਰਾਮ ਦੀ ਜ਼ਿੰਦਗੀ ਜਿਊਣ ਲਈ ਕੰਪਨੀ ਦੇ ਪੈਸੇ ਦੀ ਵੱਡੇ ਪੱਧਰ 'ਤੇ ਦੁਰਵਰਤੋਂ ਕੀਤੀ।
ਇਹ ਵੀ ਪੜ੍ਹੋ : ਮਾਰਚ ਵਿੱਚ 13 ਦਿਨਾਂ ਬੰਦ ਰਹਿਣ ਵਾਲੇ ਹਨ ਬੈਂਕ, ਜਾਣੋ ਇਸ ਮਹੀਨੇ ਦੀਆਂ ਛੁੱਟੀਆਂ ਦੀ ਪੂਰੀ ਸੂਚੀ ਬਾਰੇ
ਗਰੋਵਰ ਹੁਣ ਫਿਨਟੇਕ ਕੰਪਨੀ ਦੇ ਬੋਰਡ 'ਚ ਨਹੀਂ ਹੈ ਅਤੇ ਸਾਰਿਆ ਦਾ ਧਿਆਨ ਕੰਪਨੀ 'ਚ ਉਨ੍ਹਾਂ ਦੀ 8.5 ਫੀਸਦੀ ਹਿੱਸੇਦਾਰੀ 'ਤੇ ਹੈ। ਇਸ ਤੋਂ ਪਹਿਲਾਂ, ਗਰੋਵਰ ਨੇ ਆਪਣੀ ਹਿੱਸੇਦਾਰੀ ਛੱਡਣ ਲਈ ਲਗਭਗ 4,000 ਕਰੋੜ ਰੁਪਏ ਦੀ ਮੰਗ ਕੀਤੀ ਸੀ, ਇਹ ਮੰਨਦੇ ਹੋਏ ਕਿ ਕੰਪਨੀ ਦੀ ਕੀਮਤ 6 ਅਰਬ ਡਾਲਰ ਹੈ।
ਮਾਮਲੇ ਨਾਲ ਜੁੜੇ ਇੱਕ ਸੂਤਰ ਨੇ ਕਿਹਾ ਕਿ ਅਸ਼ਨੀਰ ਗਰੋਵਰ ਦੇ ਮੈਨੇਜਿੰਗ ਡਾਇਰੈਕਟਰ ਅਤੇ ਡਾਇਰੈਕਟਰ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ, BharatPe ਦੇ ਬੋਰਡ ਆਫ਼ ਡਾਇਰੈਕਟਰਜ਼ ਨੇ ਉਸਨੂੰ ਕੰਪਨੀ ਤੋਂ ਪੂਰੀ ਤਰ੍ਹਾਂ ਬਾਹਰ ਕੱਢ ਦਿੱਤਾ ਹੈ। ਜੇਕਰ ਉਸਨੇ ਬੋਰਡ ਅਤੇ ਬਹੁਗਿਣਤੀ ਨਿਵੇਸ਼ਕਾਂ ਦੀ ਪ੍ਰਵਾਨਗੀ ਤੋਂ ਬਿਨਾਂ ਅਸਤੀਫਾ ਦੇ ਦਿੱਤਾ ਸੀ, ਤਾਂ ਸ਼ੇਅਰਧਾਰਕ ਸਮਝੌਤਾ ਲਾਗੂ ਹੋਵੇਗਾ।
ਸੂਤਰਾਂ ਮੁਤਾਬਕ ਕੰਪਨੀ ਦੇ ਆਰਟੀਕਲ ਆਫ ਐਸੋਸੀਏਸ਼ਨ ਦੇ ਤਹਿਤ ਬੋਰਡ ਆਫ ਡਾਇਰੈਕਟਰਜ਼ ਮਾਰਕੀਟ ਵੈਲਿਊ ਤੋਂ ਘੱਟ ਕੀਮਤ 'ਤੇ ਬਾਨੀ ਦੇ ਸ਼ੇਅਰ ਨੂੰ ਦੁਬਾਰਾ ਖਰੀਦ ਸਕਦਾ ਹੈ।
ਇਹ ਵੀ ਪੜ੍ਹੋ : ਭਾਰਤਪੇ ਦੇ ਸਹਿ-ਸੰਸਥਾਪਕ ਅਸ਼ਨੀਰ ਗਰੋਵਰ ਨੇ ਛੱਡੀ ਕੰਪਨੀ, ਕਿਹਾ- ਮੈਨੂੰ ਮਜਬੂਰ ਕੀਤਾ ਗਿਆ
ਸੂਤਰਾਂ ਨੇ ਕਿਹਾ ਕਿ ਬਿਗ 4 ਫਰਮ ਦੇ ਅਨੁਸਾਰ ਸੰਸਥਾਪਕ ਦੁਆਰਾ ਲਾਪਰਵਾਹੀ ਜਾਂ ਜਾਣਬੁੱਝ ਕੇ ਅਣਉਚਿਤ ਵਿਵਹਾਰ ਕੀਤਾ ਗਿਆ ਸੀ। ਹਾਲਾਂਕਿ ਫਰਮ ਦੀ ਕੰਪਨੀ ਨਾਲ ਕੋਈ ਮਾਨਤਾ ਨਹੀਂ ਹੈ, ਪਰ ਬੋਰਡ ਬਿਗ 4 ਫਰਮ ਦੁਆਰਾ ਸਾਂਝੀ ਕੀਤੀ ਗਈ ਰਿਪੋਰਟ ਦੇ ਆਧਾਰ 'ਤੇ ਸਧਾਰਨ ਬਹੁਮਤ ਦਾ ਫੈਸਲਾ ਲੈ ਸਕਦਾ ਹੈ। ਸੂਤਰਾਂ ਮੁਤਾਬਕ ਜੇਕਰ ਸੰਸਥਾਪਕ ਬੋਰਡ ਦੀ ਮਨਜ਼ੂਰੀ ਤੋਂ ਬਿਨਾਂ ਅਸਤੀਫਾ ਦੇ ਦਿੰਦਾ ਹੈ ਤਾਂ ਸਮਝੌਤੇ ਮੁਤਾਬਕ ਬੋਰਡ ਬਹੁਗਿਣਤੀ ਨਿਵੇਸ਼ਕਾਂ ਦੀ ਸਹਿਮਤੀ ਨਾਲ ਫਾਊਂਡਰਜ਼ ਦੇ ਪ੍ਰਤੀਬੰਧਿਤ ਸ਼ੇਅਰਾਂ ਨੂੰ ਨਿਰਪੱਖ ਬਾਜ਼ਾਰ ਮੁੱਲ ਤੋਂ ਘੱਟ ਕੀਮਤ 'ਤੇ ਖਰੀਦ ਸਕਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਦੇ ਅਸਤੀਫੇ ਤੋਂ ਬਾਅਦ ਆਰਟੀਕਲ ਆਫ ਐਸੋਸੀਏਸ਼ਨ ਦੇ ਤਹਿਤ ਸੰਸਥਾਪਕ ਦੇ ਸਾਰੇ ਅਧਿਕਾਰ ਖਤਮ ਹੋ ਗਏ ਹਨ।
ਗਰੋਵਰ ਨੇ ਸੋਮਵਾਰ ਨੂੰ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਅਤੇ ਬੋਰਡ ਆਫ ਡਾਇਰੈਕਟਰਜ਼ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਕੰਪਨੀ ਨੇ ਬਾਅਦ ਵਿੱਚ ਕਿਹਾ ਕਿ ਗਰੋਵਰ ਦਾ ਅਸਤੀਫਾ ਬੋਰਡ ਦੀ ਮੀਟਿੰਗ ਬੁਲਾਏ ਜਾਣ ਤੋਂ ਕੁਝ ਮਿੰਟ ਪਹਿਲਾਂ ਹੀ ਮਿਲ ਗਿਆ ਸੀ। ਬੋਰਡ ਨੇ ਬਿਗ 4 ਅਕਾਊਂਟਿੰਗ ਫਰਮ PwC ਦੀ ਆਡਿਟ ਰਿਪੋਰਟ 'ਤੇ ਵਿਚਾਰ ਕਰਨ ਲਈ ਮੀਟਿੰਗ ਬੁਲਾਈ ਸੀ। ਹਾਲਾਂਕਿ ਮੰਗਲਵਾਰ ਦੇਰ ਰਾਤ ਬੋਰਡ ਦੀ ਬੈਠਕ ਹੋਈ ਪਰ ਕੰਪਨੀ ਨੇ ਇਸ 'ਚ ਲਏ ਗਏ ਫੈਸਲੇ ਦਾ ਖੁਲਾਸਾ ਨਹੀਂ ਕੀਤਾ। ਇਹ ਵੀ ਨਹੀਂ ਦੱਸਿਆ ਗਿਆ ਕਿ ਆਡਿਟ ਰਿਪੋਰਟ ਦੇ ਆਧਾਰ 'ਤੇ ਉਸ ਵਿਰੁੱਧ ਐਫਆਈਆਰ ਦਰਜ ਕੀਤੀ ਜਾਵੇਗੀ ਜਾਂ ਨਹੀਂ।
ਇਹ ਵੀ ਪੜ੍ਹੋ : ਯੂਕ੍ਰੇਨ-ਰੂਸ ਯੁੱਧ : ਕੇਂਦਰ ਨੂੰ ਲੈਣੇ ਪੈ ਸਕਦੇ ਹਨ ਸਖ਼ਤ ਫ਼ੈਸਲੇ, ਜਲਦ ਫਟ ਸਕਦੈ ਮਹਿੰਗਾਈ ਦਾ ਬੰਬ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।