ਹਰਿਤ ਕ੍ਰਾਂਤੀ ਤੋਂ ਬਾਅਦ ਦੁਨੀਆ ਦਾ ਦੂਜਾ ਵੱਡਾ ਕਣਕ ਉਤਪਾਦਨ ਬਣਿਆ ਭਾਰਤ
Thursday, Sep 01, 2022 - 04:03 PM (IST)
ਨਵੀਂ ਦਿੱਲੀ- ਹਰਿਤ ਕ੍ਰਾਂਤੀ ਦੀ ਬਦੌਲਤ ਭਾਰਤ ਨਾ ਸਿਰਫ਼ ਅਨਾਜ ਉਤਪਾਦਨ 'ਚ ਆਤਮ ਨਿਰਭਰ ਬਣਨ 'ਚ ਸਫ਼ਲ ਰਿਹਾ ਸਗੋਂ ਪਿਛਲੇ 6 ਦਹਾਕਿਆਂ 'ਚ ਦੁਨੀਆ ਦਾ ਸਭ ਤੋਂ ਵੱਡਾ ਕਣਕ ਉਤਪਾਦਕ ਦੇਸ਼ ਬਣ ਗਿਆ ਹੈ। 1960 'ਚ ਸ਼ੁਰੂ ਹੋਈ ਹਰਿਤ ਕ੍ਰਾਂਤੀ ਤੋਂ ਬਾਅਦ ਤੋਂ ਹੁਣ ਤੱਕ ਦੇਸ਼ ਦੇ ਕਣਕ ਉਤਪਾਦਨ 'ਚ ਕਰੀਬ 1,000 ਫੀਸਦੀ ਦੀ ਵਾਧਾ ਦਰਜ ਕੀਤਾ ਗਿਆ ਹੈ।
ਸਰਕਾਰ ਦੇ ਡਾਟਾ ਚਾਰਟ ਮੁਤਾਬਕ 1960 ਦੀ ਸ਼ੁਰੂਆਤ 'ਚ ਦੇਸ਼ ਦਾ ਕੁੱਲ ਕਣਕ ਉਤਪਾਦਨ 98.5 ਲੱਖ ਸੀ, ਜੋ 2021-22 'ਚ ਵਧ ਕੇ 1,068.4 ਲੱਖ ਟਨ ਪਹੁੰਚ ਗਿਆ। ਭਾਰਤ ਨੇ ਪਿਛਲੇ ਵਿੱਤੀ ਸਾਲ ਦੇ ਦੌਰਾਨ ਰਿਕਾਰਡ 70 ਲੱਖ ਟਨ ਅਨਾਜ ਦਾ ਨਿਰਯਾਤ ਕੀਤਾ ਸੀ। ਸਰਕਾਰ ਨੇ ਕਿਹਾ ਕਿ ਹਰਿਤ ਕ੍ਰਾਂਤੀ ਨੇ ਖੇਤੀ ਉਤਪਾਦਕਤਾ ਵਧਾਉਣ 'ਚ ਮੁੱਖ ਭੂਮਿਕਾ ਨਿਭਾਈ ਹੈ। ਇਸ ਤੋਂ ਬਾਅਦ ਅਨਾਜ ਦੀ ਕੁੱਲ ਪੈਦਾਵਾਰ ਪ੍ਰਤੀ ਹੈਕਟੇਅਰ ਦੇ ਹਿਸਾਬ ਨਾਲ ਤਿੰਨ ਗੁਣਾ ਵਧੀ ਹੈ। 1960 ਦੇ ਮੱਧ 'ਚ ਪ੍ਰਤੀ ਹੈਕਟੇਅਰ 757 ਕਿਲੋਗ੍ਰਾਮ ਅਨਾਜ ਦੀ ਪੈਦਾਵਾਰ ਹੁੰਦੀ ਸੀ ਜੋ 2021 'ਚ ਵਧ ਕੇ 2.39 ਟਨ ਹੋ ਗਈ।
ਰਿਕਾਰਡ ਅਨਾਜ ਪੈਦਾਵਾਰ ਦੀ ਉਮੀਦ
ਫਸਲ ਸਾਲ 2021-22 ਦੌਰਾਨ ਦੇਸ਼ 'ਚ ਰਿਕਾਰਡ 31.57 ਕਰੋੜ ਟਨ ਅਨਾਜ ਦਾ ਉਤਪਾਦਨ ਹੋ ਸਕਦਾ ਹੈ। ਮੁੱਖ ਖੇਤੀਬਾੜੀ ਉਤਪਾਦਨ ਦੇ ਮੁਤਾਬਕ ਇਹ ਅੰਕੜਾ 2020-21 ਦੀ ਕਟਾਈ ਸੀਜਨ ਦੀ ਤੁਲਨਾ 'ਚ 49.8 ਲੱਖ ਟਨ ਜ਼ਿਆਦਾ ਹੈ। 2021-22 'ਚ ਉਤਪਾਦਨ ਪਿਛਲੇ ਪੰਜ ਸਾਲਾਂ (2016-17 ਤੋਂ 2020-21) ਦੇ ਔਸਤ ਉਤਪਾਦਨ ਦੀ ਤੁਲਨਾ 'ਚ 2.5 ਕਰੋੜ ਟਨ ਜ਼ਿਆਦਾ ਰਹਿਣ ਦਾ ਅਨੁਮਾਨ ਹੈ।
ਪਿਛਲੇ ਸਾਲ ਤੋਂ 29.6 ਲੱਖ ਟਨ ਜ਼ਿਆਦਾ ਕਣਕ ਉਤਪਾਦਨ
ਕਣਕ ਦੀ ਪੈਦਾਵਾਰ 2021-22 ਦੌਰਾਨ 10.68 ਕਰੋੜ ਟਨ ਰਹਿਣ ਦਾ ਅਨੁਮਾਨ ਹੈ। ਇਹ ਪਿਛਲੇ ਪੰਜ ਸਾਲਾਂ ਦੇ 10.38 ਕਰੋੜ ਟਨ ਦੇ ਔਸਤ ਉਤਪਾਦਨ ਤੋਂ 29.6 ਲੱਖ ਟਨ ਜ਼ਿਆਦਾ ਹੈ। ਉੁਪਲੱਬਧ ਰਕਬੇ ਦੇ ਅੰਕੜਿਆਂ ਅਨੁਸਾਰ ਇਸ ਦੌਰਾਨ ਮੁੱਖ ਸਾਉਣੀ ਫਸਲ ਝੋਨੇ ਦੀ ਖੇਤੀ ਦਾ ਰਬਕਾ ਪਿਛਲੇ ਸੀਜਨ ਦੇ 343.7 ਲੱਖ ਹੈਰਟੇਅਰ ਤੋਂ 8 ਫੀਸਦੀ ਘਟਿਆ ਹੈ।