EPFO ਦੇ ਮੈਂਬਰਾਂ ਲਈ ਵੱਡੀ ਰਾਹਤ, ਬੀਮਾ ਸੁਰੱਖਿਆ ਯੋਜਨਾ ''ਚ ਮਿਲੇਗਾ ਕੋਰੋਨਾ ਕਵਰ ਵੀ

Saturday, May 08, 2021 - 03:22 PM (IST)

EPFO ਦੇ ਮੈਂਬਰਾਂ ਲਈ ਵੱਡੀ ਰਾਹਤ, ਬੀਮਾ ਸੁਰੱਖਿਆ ਯੋਜਨਾ ''ਚ ਮਿਲੇਗਾ ਕੋਰੋਨਾ ਕਵਰ ਵੀ

ਨਵੀਂ ਦਿੱਲੀ - ਕੇਂਦਰ ਸਰਕਾਰ ਨੇ ਕੋਰੋਨਾ ਸੰਕਟ ਦੇ ਮੱਦੇਨਜ਼ਰ ਕਰਮਚਾਰੀਆਂ ਨੂੰ ਰਾਹਤ ਦੇਣ ਲਈ ਇਕ ਮਹੱਤਵਪੂਰਨ ਫੈਸਲਾ ਲਿਆ ਹੈ। ਇਸ ਦੇ ਤਹਿਤ ਕਰਮਚਾਰੀ ਭਵਿੱਖ ਨਿਧੀ ਸੰਗਠਨ (ਈਪੀਐਫਓ) ਦੇ ਟਰੱਸਟੀ ਬੋਰਡ ਨੇ ਕਰਮਚਾਰੀ ਡਿਪਾਜ਼ਿਟ ਲਿੰਕਡ ਬੀਮਾ ਯੋਜਨਾ, 1976 (ਈਡੀਐਲਆਈ ਸਕੀਮ, 1976) ਅਧੀਨ ਬੀਮੇ ਦੀ ਵੱਧ ਤੋਂ ਵੱਧ ਰਕਮ 6 ਲੱਖ ਰੁਪਏ ਤੋਂ ਵਧਾ ਕੇ 7 ਲੱਖ ਰੁਪਏ ਕਰ ਦਿੱਤੀ ਹੈ। ਦੱਸ ਦੇਈਏ ਕਿ ਕਿਰਤ ਮੰਤਰੀ ਸੰਤੋਸ਼ ਗੰਗਵਾਰ ਦੀ ਅਗਵਾਈ ਵਾਲੀ ਈ.ਪੀ.ਐਫ.ਓ. ਦੇ ਕੇਂਦਰੀ ਟਰੱਸਟ ਬੋਰਡ (ਸੀ.ਬੀ.ਟੀ.) ਨੇ 9 ਸਤੰਬਰ 2020 ਨੂੰ ਹੋਈ ਇੱਕ ਮੀਟਿੰਗ ਵਿਚ ਈ.ਡੀ.ਐਲ.ਆਈ. ਸਕੀਮ ਅਧੀਨ ਬੀਮੇ ਦੀ ਵੱਧ ਤੋਂ ਵੱਧ ਰਕਮ ਵਧਾਉਣ ਦਾ ਫੈਸਲਾ ਕੀਤਾ ਸੀ।

ਇਸ ਵਿਚ ਕੋਰੋਨਾ ਕਾਰਨ ਹੋਣ ਵਾਲੀ ਮੌਤ ਵੀ ਸ਼ਾਮਲ ਹੈ। ਇੰਪਲਾਈਜ਼ ਡਿਪਾਜ਼ਿਟ ਲਿੰਕਡ ਇੰਸ਼ੋਰੈਂਸ ਸਕੀਮ ਵਿਚ ਹੁਣੇ ਜਿਹੇ ਹੋਏ ਬਦਲਾਅ ਦੇ ਤਹਿਤ ਉਨ੍ਹਾਂ ਮੁਲਾਜ਼ਮਾਂ ਨੂੰ ਵੀ ਸ਼ਾਮਲ ਕਰ ਲਿਆ ਗਿਆ ਹੈ ਜਿਨ੍ਹਾਂ ਨੇ ਬੀਤੇ ਸਾਲ ਇਕ ਤੋਂ ਵਧ ਕੰਪਨੀਆਂ ਵਿਚ ਕੰਮ ਕੀਤਾ ਹੈ। ਇਸ ਦੇ ਤਹਿਤ ਮੁਲਾਜ਼ਮਾਂ ਵਲੋਂ ਮਨੋਨੀਤ ਵਿਅਕਤੀ ਕਰਮਚਾਰੀ ਦੀ ਬੀਮਾਰੀ, ਦੁਰਘਟਨਾ ਅਤੇ ਕੁਦਰਤੀ ਮੌਤ ਹੋਣ ਤੋਂ ਬਾਅਦ ਬੀਮਾ ਦਾ ਦਾਅਵਾ ਕਰ ਸਕਦਾ ਹੈ। ਜ਼ਿਕਰਯੋਗ ਹੈ ਕਿ ਸੰਗਠਿਤ ਖ਼ੇਤਰ ਦੇ ਕਰਮਚਾਰੀਆਂ ਦੀ ਬੇਸਿਕ ਤਨਖ਼ਾਹ ਅਤੇ ਡੀ.ਏ. ਦਾ 12 ਫ਼ੀਸਦ ਹਿੱਸਾ ਉਨ੍ਹਾਂ ਦੇ ਪੀ.ਐਫ. ਖ਼ਾਤੇ ਵਿਚ ਜਾਂਦਾ ਹੈ। ਦੂਜੇ ਪਾਸੇ 12 ਫ਼ੀਸਦੀ ਯੋਗਦਾਨ ਕੰਪਨੀ ਵੀ ਦਿੰਦੀ ਹੈ। ਇਸ 12 ਫ਼ੀਸਦੀ ਵਿਚੋਂ 8.33 ਫ਼ੀਸਦੀ ਕਰਮਚਾਰੀ ਪੈਨਸ਼ਨ ਸਕੀਮ ਵਿਚ ਜਾਂਦਾ ਹੈ।

ਇਸ ਤਰ੍ਹਾਂ ਹੁੰਦੀ ਹੈ ਕਲੇਮ ਦੀ ਗਣਨਾ

ਈ.ਡੀ.ਐਲ.ਆਈ. ਸਕੀਮ ਵਿਚ ਕਲੇਮ ਦੀ ਗਣਨਾ ਕਰਮਚਾਰੀ ਨੂੰ ਮਿਲੀ ਆਖ਼ਿਰੀ 12 ਮਹੀਨਿਆਂ ਦੀ ਬੇਸਿਕ ਸੈਲਰੀ ਅਤੇ ਡੀ.ਏ. ਦੇ ਆਧਾਰ ਉੱਤੇ ਹੁੰਦੀ ਹੈ। ਇਸ ਬੀਮੇ ਦਾ ਕਲੇਮ ਕਵਰ ਆਖ਼ਿਰੀ ਬੇਸਿਕ ਸੈਲਰੀ ਅਤੇ ਡੀ.ਏ. ਦਾ 35 ਗੁਣਾ ਹੋਵੇਗਾ।

ਇਹ ਵੀ ਪੜ੍ਹੋ : ਆਸਟ੍ਰੇਲੀਆ ਨੇ ਕਾਬੂ ਕੀਤਾ ਕੋਰੋਨਾ , ਸਰਕਾਰ ਨੇ ਇਨ੍ਹਾਂ ਕਦਮਾਂ ਨਾਲ ਅੱਗੇ ਵਧ ਕੇ ਦਿਖਾਈ ਗੰਭੀਰਤਾ

ਘੱਟੋ ਘੱਟ ਬੀਮੇ ਦੀ ਰਕਮ ਲਾਗੂ ਕਰਨ ਲਈ ਸੋਧ

ਕਿਰਤ ਅਤੇ ਰੁਜ਼ਗਾਰ ਮੰਤਰਾਲੇ ਨੇ 15 ਫਰਵਰੀ 2018 ਨੂੰ ਇੱਕ ਨੋਟੀਫਿਕੇਸ਼ਨ ਰਾਹੀਂ ਈ.ਡੀ.ਐਲ.ਆਈ. ਅਧੀਨ ਬੀਮੇ ਦੀ ਘੱਟੋ ਘੱਟ ਰਕਮ ਵਧਾ ਕੇ ਢਾਈ ਲੱਖ ਰੁਪਏ ਕਰ ਦਿੱਤੀ ਸੀ। ਇਹ ਵਾਧਾ ਦੋ ਸਾਲਾਂ ਲਈ ਕੀਤਾ ਗਿਆ ਸੀ। ਇਸ ਦੀ ਮਿਆਦ 15 ਫਰਵਰੀ 2020 ਨੂੰ ਖ਼ਤਮ ਹੋਈ। ਇਸੇ ਕਰਕੇ ਇਸ ਸੋਧ ਨੂੰ ਫਿਰ ਤੋਂ 15 ਫਰਵਰੀ 2020 ਨੂੰ ਜਾਰੀ ਰੱਖਣ ਅਤੇ ਇਸ ਨੂੰ ਪਹਿਲਾਂ ਦੀ ਤਰੀਕ ਤੋਂ ਲਾਗੂ ਰੱਖਣ ਲਈ ਸੂਚਿਤ ਕੀਤਾ ਗਿਆ ਹੈ। ਮੰਤਰਾਲੇ ਅਨੁਸਾਰ ਇਸ ਨਾਲ ਕਿਸੇ ਵਿਅਕਤੀ ਦਾ ਹਿੱਤ ਪ੍ਰਭਾਵਤ ਨਹੀਂ ਹੋਏਗਾ। ਸੀ.ਬੀ.ਟੀ. ਨੇ ਸਤੰਬਰ 2020 ਵਿਚ ਈ.ਡੀ.ਐਲ.ਆਈ. ਸਕੀਮ 1976 ਦੇ ਪੈਰਾਗ੍ਰਾਫ -22 (3) ਵਿਚ ਸੋਧ ਨੂੰ ਮਨਜ਼ੂਰੀ ਦਿੱਤੀ, ਤਾਂ ਜੋ ਬੀਮੇ ਦੀ ਵੱਧ ਤੋਂ ਵੱਧ ਰਕਮ 6 ਲੱਖ ਰੁਪਏ ਤੋਂ ਵਧਾ ਕੇ 7 ਲੱਖ ਰੁਪਏ ਕੀਤੀ ਜਾ ਸਕੇ।

ਇਹ ਵੀ ਪੜ੍ਹੋ : ਫੇਲ੍ਹ ਹੋਇਆ ਨੋਟਬੰਦੀ ਦਾ ਮਕਸਦ, ਅਰਥਵਿਵਸਥਾ ’ਚ ਨਕਦੀ ਦਾ ਪ੍ਰਵਾਹ 20 ਸਾਲਾਂ ਦੇ ਉੱਚ ਪੱਧਰ ’ਤੇ

ਨੌਕਰੀ ਦੌਰਾਨ ਮੌਤ ਹੋਈ ਤਾਂ ਪਰਿਵਾਰ ਨੂੰ ਲਾਭ ਮਿਲੇਗਾ

ਈ.ਡੀ.ਐਲ.ਆਈ. ਸਕੀਮ, 1976 ਦੇ ਪੈਰਾਗ੍ਰਾਫ -22 (3) ਵਿਚ ਸੋਧ ਦਾ ਉਦੇਸ਼ ਸਕੀਮ ਦੇ ਉਨ੍ਹਾਂ ਮੈਂਬਰਾਂ ਦੇ ਪਰਿਵਾਰਾਂ ਅਤੇ ਆਸ਼ਰਿਤਾਂ ਨੂੰ ਰਾਹਤ ਪ੍ਰਦਾਨ ਕਰਨਾ ਹੈ ਜਿਨ੍ਹਾਂ ਦੀ ਸਰਵਿਸ ਦੌਰਾਨ ਮੌਤ ਹੋ ਜਾਂਦੀ ਹੈ। ਮਾਰਚ 2020 ਵਿਚ ਸੀ.ਬੀ.ਟੀ. ਦੀ ਮੀਟਿੰਗ ਵਿਚ ਈ.ਪੀ.ਐਫ.ਓ. ਟਰੱਸਟੀਆਂ ਨੇ ਸੇਵਾ ਦੌਰਾਨ ਮੌਤ ਹੋਣ ਵਾਲੇ ਮ੍ਰਿਤਕ ਕਰਮਚਾਰੀ ਦੇ ਪਰਿਵਾਰਕ ਮੈਂਬਰਾਂ ਨੂੰ ਘੱਟੋ ਘੱਟ ਢਾਈ ਲੱਖ ਰੁਪਏ ਦਾ ਲਾਭ ਦੇਣ ਦੀ ਸਿਫਾਰਸ਼ ਕੀਤੀ ਸੀ। ਪਹਿਲਾਂ ਇਹ ਵਿਵਸਥਾ ਕੀਤੀ ਗਈ ਸੀ ਕਿ ਮੌਤ ਦੇ 12 ਮਹੀਨਿਆਂ ਦੌਰਾਨ ਇਕ ਤੋਂ ਵੱਧ ਕੰਪਨੀ ਵਿਚ ਕੰਮ ਕਰਨ ਵਾਲੇ ਮੈਂਬਰ ਦੇ ਪਰਿਵਾਰ ਨੂੰ ਢਾਈ ਲੱਖ ਰੁਪਏ ਦੀ ਘੱਟੋ ਘੱਟ ਰਕਮ ਅਤੇ ਵੱਧ ਤੋਂ ਵੱਧ 6 ਲੱਖ ਰੁਪਏ ਦੀ ਰਾਸ਼ੀ ਨਹੀਂ ਦਿੱਤੀ ਜਾਏਗੀ।

ਇਹ ਵੀ ਪੜ੍ਹੋ : Food Price Index 'ਚ 2014 ਤੋਂ ਬਾਅਦ ਸਭ ਤੋਂ ਵੱਡਾ ਉਛਾਲ ਹੈ, ਲਗਾਤਾਰ 11ਵੇਂ ਮਹੀਨੇ ਵਧੀਆਂ ਕੀਮਤਾਂ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News