ਸਮਾਰਟ ਫੋਨ, TV, ਫਰਿੱਜ ਤੇ ਇਹ ਸਾਮਾਨ ਖਰੀਦਣ ਵਾਲੇ ਗਾਹਕਾਂ ਲਈ ਵੱਡੀ ਖ਼ੁਸ਼ਖ਼ਬਰੀ

Friday, Oct 09, 2020 - 12:02 AM (IST)

ਸਮਾਰਟ ਫੋਨ, TV, ਫਰਿੱਜ ਤੇ ਇਹ ਸਾਮਾਨ ਖਰੀਦਣ ਵਾਲੇ ਗਾਹਕਾਂ ਲਈ ਵੱਡੀ ਖ਼ੁਸ਼ਖ਼ਬਰੀ

ਕੋਲਕਾਤਾ– ਤਿਉਹਾਰੀ ਮੌਸਮ 'ਚ ਇਲੈਕਟ੍ਰਾਨਿਕ ਸਾਮਾਨ ਅਤੇ ਪ੍ਰੀਮੀਅਮ ਸਮਾਰਟਫੋਨ ਖਰੀਦਣ ਦਾ ਸ਼ਾਨਦਾਰ ਮੌਕਾ ਮਿਲਣ ਜਾ ਰਿਹਾ ਹੈ। ਸੈਮਸੰਗ, ਐੱਲ. ਜੀ., ਸ਼ਾਓਮੀ, ਪੈਨਾਸੋਨਿਕ, ਟੀ. ਸੀ. ਐੱਲ., ਰੀਅਲਮੀ, ਥਾਮਸਨ, ਵੀਵੋ, ਬੀ. ਪੀ. ਐੱਲ., ਕੋਡਕ ਵਰਗੀਆਂ ਪ੍ਰਮੁੱਖ ਕੰਪਨੀਆਂ ਮਹਿੰਗੇ ਸਮਾਰਟਫੋਨ ਅਤੇ ਇਲੈਕਟ੍ਰਾਨਿਕ ਸਾਮਾਨਾਂ 'ਤੇ 50 ਫੀਸਦੀ ਤੱਕ ਦੀ ਛੋਟ ਦੇਣਗੀਆਂ। ਪਿਛਲੇ 2 ਮਹੀਨਿਆਂ 'ਚ ਇਨ੍ਹਾਂ ਚੀਜ਼ਾਂ ਦੀ ਵਿਕਰੀ ਘੱਟ ਰਹੀ ਹੈ, ਲਿਹਾਜਾ, ਵਾਧੂ ਮਾਲ ਕੱਢਣ ਲਈ ਇਹ ਕੰਪਨੀਆਂ ਵੱਡੀ ਛੋਟ ਦੇਣ ਦੀ ਤਿਆਰੀ 'ਚ ਹਨ।

ਜਿਥੋਂ ਤੱਕ ਐਂਟਰੀ ਲੈਵਲ ਸਮਾਰਟ ਫੋਨ, ਫਰਿੱਜ, ਵਾਸ਼ਿੰਗ ਮਸ਼ੀਨ ਤੇ ਟੀ. ਵੀਜ਼. ਦਾ ਸਵਾਲ ਹੈ ਤਾਂ ਇਸ ਸਾਲ ਇਨ੍ਹਾਂ 'ਤੇ 10-20 ਫੀਸਦੀ ਤੱਕ ਛੋਟ ਦੇ ਸਕਦੀ ਹੈ। ਇੰਡਸਟਰੀ ਦੇ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ।

ਪੈਨਾਸੋਨਿਕ ਇੰਡੀਆ ਦੇ ਸੀ. ਈ. ਓ. ਮਨੀਸ਼ ਸ਼ਰਮਾ ਨੇ ਕਿਹਾ ਕਿ ਕਈ ਕੈਟਾਗਰੀ 'ਚ ਪ੍ਰੀਮੀਅਮ ਸਾਮਾਨਾਂ 'ਤੇ ਵੱਡੇ ਆਫਰ ਦਿੱਤੇ ਜਾਣਗੇ। ਦਰਮਿਆਨੇ ਤੋਂ ਲੈ ਕੇ ਪ੍ਰੀਮੀਅਮ ਸਮਾਰਟ ਫੋਨ ਹੋਣ ਜਾਂ ਏ. ਸੀ., ਇਨਵੈਂਟਰੀ ਕਾਫੀ ਜ਼ਿਆਦਾ ਹੈ, ਲਿਹਾਜਾ ਇਸ ਕੈਟਾਗਰੀ 'ਚ ਛੋਟ ਜ਼ਿਆਦਾ ਹੋਵੇਗੀ। ਉਦਾਹਰਣ ਲਈ ਐੱਲ. ਜੀ. ਆਪਣੇ ਫਲੈਗਸ਼ਿਪ ਸਮਾਰਟ ਫੋਨ ’ਤੇ 60 ਫੀਸਦੀ ਤੋਂ ਜ਼ਿਆਦਾ ਛੋਟ ਦੇ ਰਹੀ ਹੈ। 

5 ਹਜ਼ਾਰ ਤੱਕ ਮਿਲੇਗੀ ਛੋਟ- 
ਸੈਮਸੰਗ 35 ਫੀਸਦੀ ਤੱਕ ਛੋਟ ਦੇ ਸਕਦੀ ਹੈ। ਐਪਲ ਆਈਫੋਨ ਅਤੇ ਆਈਪੈਡ ਵੀ ਅਜਿਹੀ ਹੀ ਛੋਟ ਦੇ ਸਕਦੇ ਹਨ। ਰੀਅਲਮੀ ਦੇ ਬੁਲਾਰੇ ਨੇ ਕਿਹਾ ਕਿ ਤਿਉਹਾਰ ਛੋਟ ਪਿਛਲੇ ਸਾਲ ਦੇ ਮੁਕਾਬਲੇ ਜ਼ਿਆਦਾ ਹੋਵੇਗੀ, ਜੋ 1000-5,000 ਰੁਪਏ ਦੇ ਦਰਮਿਆਨ ਹੋ ਸਕਦੀ ਹੈ। ਪ੍ਰੀਮੀਅਮ ਮਾਡਲਾਂ ’ਤੇ ਜ਼ਿਆਦਾ ਡਿਸਕਾਊਂਟ ਹੋਵੇਗਾ। ਉੱਥੇ ਹੀ, ਟੀ. ਸੀ. ਐੱਲ. ਇੰਡੀਆ ਦੇ ਸੀ. ਈ. ਓ. ਮਾਈਕ ਚੇਨ ਨੇ ਕਿਹਾ ਕਿ ਸਭ ਤੋਂ ਜ਼ਿਆਦਾ ਡਿਸਕਾਊਂਟ 55 ਇੰਚ ਦੇ ਟੈਲੀਵਿਜ਼ਨ ਮਾਡਲਾਂ ’ਤੇ ਹੋਵੇਗਾ। ਐੱਲ. ਜੀ. ਇੰਡੀਆ ਦੇ ਉਪ ਮੁਖੀ ਵਿਜੇ ਬਾਬੂ ਨੇ ਕਿਹਾ ਕਿ ਫਰਿੱਜ, ਵਾਸ਼ਿੰਗ ਮਸ਼ੀਨ ਜਾਂ ਮਾਈਕ੍ਰੋਵੇਵ ’ਤੇ ਬਹੁਤ ਜ਼ਿਆਦਾ ਛੋਟ ਨਹੀਂ ਮਿਲੇਗੀ। ਇਨ੍ਹਾਂ ਦੀ ਮੰਗ ਪਹਿਲਾਂ ਤੋਂ ਹੀ ਕਾਫੀ ਜ਼ਿਆਦਾ ਹੈ।


author

Sanjeev

Content Editor

Related News