ਵੱਡੀ ਖਬਰ! ਹੁਣ ਨਹੀਂ ਚੱਲਣਗੇ ਇਸ ਤਰ੍ਹਾਂ ਦੇ ਆਧਾਰ ਕਾਰਡ, UIDAI ਨੇ ਦਿੱਤੀ ਜ਼ਰੂਰੀ ਸੂਚਨਾ
Wednesday, Jan 19, 2022 - 08:28 PM (IST)
ਬਿਜਨੈੱਸ ਡੈਸਕ- ਆਧਾਰ ਕਾਰਡ ਦੇ ਸਬੰਧ 'ਚ ਇਕ ਵੱਡੀ ਖ਼ਬਰ ਸਾਹਾਮਣੇ ਆਈ ਹੈ। ਯੂਨਿਕ ਆਈਡੈਂਟੀਫੀਕੇਸ਼ਮ ਅਥਾਰਿਟੀ ਆਫ ਇੰਡੀਆ (ਯੂ.ਆਈ.ਡੀ.ਏ.ਆਈ) ਨੇ ਹੁਣ ਬਾਜ਼ਾਰ ਤੋਂ ਤਿਆਰ ਕਰਵਾਏ ਗਏ ਪੀ.ਵੀ.ਸੀ. ਆਧਾਰ ਕਾਰਡ ਨੂੰ ਅਵੈਧ ਘੋਸ਼ਿਤ ਕਰ ਦਿੱਤਾ ਹੈ। ਕਿਹਾ ਗਿਆ ਹੈ ਕਿ ਯੂ.ਆਈ.ਡੀ.ਏ.ਆਈ ਵਲੋਂ ਜਾਰੀ ਪੀ.ਵੀ.ਸੀ ਕਾਰਡ ਹੀ ਵੈਧ ਹੈ। ਅਜਿਹੇ 'ਚ ਜਿਨ੍ਹਾਂ ਲੋਕਾਂ ਨੇ ਬਾਜ਼ਾਰ ਤੋਂ ਜਾਂ ਆਲੇ-ਦੁਆਲੇ ਦੀ ਦੁਕਾਨ ਤੋਂ ਪੀ.ਵੀ.ਸੀ. ਆਧਾਰ ਕਾਰਡ ਤਿਆਰ ਕਰਵਾਇਆ ਹੈ ਤਾਂ ਉਨ੍ਹਾਂ ਦਾ ਆਧਾਰ ਕਾਰਡ ਅਵੈਧ ਹੋਵੇਗਾ।
ਸੁਰੱਖਿਅਤ ਨਹੀਂ ਅਜਿਹੇ ਆਧਾਰ ਕਾਰਡ
ਇਸ ਤਰ੍ਹਾਂ ਦੇ ਆਧਾਰ ਕਾਰਡ 'ਚ ਸੁਰੱਖਿਆ ਫੀਚਰਸ ਨਹੀਂ ਹੁੰਦੇ ਅਤੇ ਇਹ ਅਸੁਰੱਖਿਅਤ ਹਨ ਇਸ ਲਈ ਯੂ.ਆਈ.ਡੀ.ਏ.ਆਈ ਨੇ ਹੁਣ ਖੁੱਲ੍ਹੇ ਤੋਂ ਪੀ.ਵੀ.ਸੀ. ਆਧਾਰ ਦੀ ਕਾਪੀ ਦੇ ਨਾ ਵਰਤੋ ਦੀ ਸਲਾਹ ਦਿੱਤੀ ਹੈ। ਯੂ.ਆਈ.ਡੀ.ਏ.ਆਈ ਨੇ ਟਵੀਟ 'ਚ ਕਿਹਾ ਹੈ ਕਿ ਅਸੀਂ ਬਾਜ਼ਾਰ ਤੋਂ ਪੀ.ਵੀ.ਸੀ. ਆਧਾਰ ਦੀ ਕਾਪੀ ਦੀ ਵਰਤੋਂ ਬਿਲਕੁੱਲ ਸਮਰਥਨ ਨਹੀਂ ਕਰਦੇ ਹਾਂ ਕਿਉਂਕਿ ਇਸ 'ਚ ਕੋਈ ਸੁਰੱਖਿਆ ਨਹੀਂ ਹੁੰਦੀ ਹੈ। ਤੁਸੀਂ 50 ਰੁਪਏ (ਜੀ.ਐੱਸ.ਟੀ. ਅਤੇ ਸਪੀਡ ਪੋਸਟ ਫੀਸ ਸਮੇਤ) ਦਾ ਭੁਗਤਾਨ ਕਰਕੇ ਆਧਾਰ ਪੀ.ਵੀ.ਸੀ. ਕਾਰਡ ਆਰਡਰ ਕਰ ਸਕਦੇ ਹੋ।
ਇਹ ਵਾਲਾ ਪੀ.ਵੀ.ਸੀ. ਆਧਾਰ ਕਿਉਂ ਹੋਇਆ ਅਵੈਧ
ਪੀ.ਵੀ.ਸੀ. ਆਧਾਰ ਕਾਰਡ ਏ.ਟੀ.ਐੱਮ, ਆਫਿਸ ਆਈ ਕਾਰਡ ਜਾਂ ਡੈਬਿਟ ਕਾਰਡ ਦੀ ਤਰ੍ਹਾਂ ਨਾਲ ਪਰਸ 'ਚ ਰੱਖਿਆ ਜਾ ਸਕਦਾ ਹੈ। ਇਸ ਨਾਲ ਸਕਿਓਰਿਟੀ ਦੇ ਕਈ ਫੀਚਰਸ ਹੁੰਦੇ ਹਨ। ਜਿਵੇਂ ਪੀ.ਵੀ.ਸੀ. ਆਧਾਰ 'ਚ ਕਿਊ.ਆਰ. ਕੋਡ ਸਕੈਨ ਕਰਕੇ ਆਪਣੀ ਪਛਾਣ ਦੀ ਤੁਰੰਤ ਵੈਰੀਫਿਕੇਸ਼ਨ ਕੀਤੀ ਜਾ ਸਕਦੀ ਹੈ। ਜਦੋਂ ਕਿ ਖੁੱਲ੍ਹੇ ਬਾਜ਼ਾਰ 'ਚ ਤਿਆਰ ਹੋਣ ਵਾਲੇ ਪੀ.ਵੀ.ਸੀ. ਆਧਾਰ ਕਾਰਡ 'ਚ ਇਹ ਸਾਰੀਆਂ ਸੁਵਿਧਾਵਾਂ ਨਹੀਂ ਹੁੰਦੀਆਂ।
ਸਿਰਫ ਇਹ ਹੈ ਵੈਧ
ਯੂ.ਆਈ.ਡੀ.ਏ.ਆਈ ਨੇ ਕਿਹਾ ਕਿ uidai.gov.in ਤੋਂ ਡਾਊਨਲੋਡ ਕੀਤਾ ਗਿਆ ਜਾਂ ਆਧਾਰ ਲੈਟਰ ਜਾਂ ਐੱਮ ਆਧਾਰ (M-Aadhaar) ਪ੍ਰੋਫਾਈਲ ਜਾਂ ਆਧਾਰ ਪੀ.ਵੀ.ਸੀ. ਕਾਰਡ ਯੂ.ਆਈ.ਡੀ.ਏ.ਆਈ ਵਲੋਂ ਜਾਰੀ ਕੀਤਾ ਗਿਆ ਹੋਵੇ, ਉਸ ਨੂੰ ਹੀ ਆਧਾਰ ਨਾਲ ਜੁੜੇ ਕੰਮ 'ਚ ਵਰਤੋਂ ਕੀਤਾ ਜਾ ਸਕਦਾ ਹੈ।
ਤੁਹਾਨੂੰ ਦੱਸ ਦੇਈਏ ਕਿ ਆਧਾਰ ਕਾਰਡ ਅੱਜ ਦੇ ਦੌਰ 'ਚ ਕਾਫੀ ਜ਼ਰੂਰੀ ਦਸਤਾਵੇਜ਼ ਬਣ ਗਿਆ ਹੈ। ਲਗਭਗ ਸਾਰੇ ਜ਼ਰੂਰੀ ਕੰਮ ਚਾਹੇ ਉਹ ਪ੍ਰਾਈੇਵੇਟ ਸੈਕਟਰ ਨਾਲ ਜੁੜੇ ਹੋਣ ਜਾਂ ਫਿਰ ਸਰਕਾਰੀ ਕੰਮ ਹੋਣ ਆਧਾਰ ਦੇ ਬਿਨਾਂ ਨਹੀਂ ਹੋ ਸਕਦੇ ਹਨ। ਇਸ ਲਈ ਜੇਕਰ ਤੁਹਾਡੇ ਕੋਲ ਵੀ ਇਹ ਵਾਲਾ ਪੀ.ਵੀ.ਸੀ. ਆਧਾਰ ਕਾਰਡ ਹੈ ਤਾਂ ਤੁਹਾਨੂੰ ਤੁਰੰਤ ਨਵੇਂ ਆਧਾਰ ਕਾਰਡ ਲਈ ਅਪਲਾਈ ਕਰ ਦੇਣਾ ਚਾਹੀਦਾ ਹੈ।