LIC ਕਰਮਚਾਰੀਆਂ-ਏਜੰਟਸ ਲਈ ਖੁਸ਼ਖਬਰੀ, ਗ੍ਰੈਚੁਟੀ ਲਿਮਟ ਵਧਾ ਕੇ ਕੀਤੀ 5 ਲੱਖ ਰੁਪਏ

Tuesday, Sep 19, 2023 - 01:01 PM (IST)

ਨਵੀਂ ਦਿੱਲੀ (ਭਾਸ਼ਾ) – ਵਿੱਤ ਮੰਤਰਾਲਾ ਨੇ ਭਾਰਤੀ ਜੀਵਨ ਬੀਮਾ ਨਿਗਮ (ਐੱਲ. ਆਈ. ਸੀ.) ਦੇ ਏਜੰਟ ਅਤੇ ਕਰਮਚਾਰੀਆਂ ਦੀ ਲਾਭ ਲਈ ਗ੍ਰੈਚੁਟੀ ਲਿਮਟ ਅਤੇ ਪਰਿਵਾਰਿਕ ਪੈਨਸ਼ਨ ’ਚ ਵਾਧੇ ਸਮੇਤ ਕਈ ਕਲਿਆਣਕਾਰੀ ਉਪਾਅ ਨੂੰ ਮਨਜ਼ੂਰੀ ਦੇ ਦਿੱਤੀ। ਵਿੱਤ ਮੰਤਰਾਲਾ ਵਲੋਂ ਜਾਰੀ ਬਿਆਨ ਮੁਤਾਬਕ ਇਹ ਕਲਿਆਣਕਾਰੀ ਉਪਾਅ ਐੱਲ. ਆਈ. ਸੀ. (ਏਜੰਟ) ਨਿਯਮ 2017 ’ਚ ਸੋਧ, ਗ੍ਰੈਚੁਟੀ ਲਿਮਟ ਵਿਚ ਵਾਧਾ ਅਤੇ ਪਰਿਵਾਰਿਕ ਪੈਨਸ਼ਨ ਦੀ ਇਕ ਸਮਾਨ ਦਰ ਆਦਿ ਨਾਲ ਸਬੰਧਤ ਹਨ। ਬਿਆਨ ਵਿਚ ਇਸ ਦਾ ਵੇਰਵਾ ਸਾਂਝਾ ਕਰਦੇ ਹੋਏ ਕਿਹਾ ਗਿਆ ਕਿ ਮੰਤਰਾਲਾ ਨੇ ਐੱਲ. ਆਈ. ਸੀ. ਏਜੰਟ ਲਈ ਗ੍ਰੈਚੁਟੀ ਲਿਮਟ ਨੂੰ 3 ਲੱਖ ਤੋਂ ਵਧਾ ਕੇ 5 ਲੱਖ ਰੁਪਏ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਸ ਦਾ ਮਕਸਦ ਉਨ੍ਹਾਂ ਲਈ ਕੰਮਕਾਜੀ ਹਾਲਾਤਾਂ ਅਤੇ ਲਾਭ ’ਚ ਲੋੜੀਂਦਾ ਸੁਧਾਰ ਲਿਆਉਣਾ ਹੈ।

ਇਹ ਵੀ ਪੜ੍ਹੋ : Demat ਖ਼ਾਤਾਧਾਰਕ 30 ਸਤੰਬਰ ਤੋਂ ਪਹਿਲਾਂ ਜ਼ਰੂਰ ਕਰਨ ਇਹ ਕੰਮ, ਨਹੀਂ ਤਾਂ ਫ੍ਰੀਜ਼ ਹੋ ਜਾਵੇਗਾ ਅਕਾਊਂਟ

ਏਜੰਟ ਦਾ ਟਰਮ ਇੰਸ਼ੋਰੈਂਸ ਕਵਰ ਵੀ ਵਧਿਆ

ਬਿਆਨ ਮੁਤਾਬਕ ਏਜੰਟ ਦੇ ਟਰਮ ਇੰਸ਼ੋਰੈਂਸ ਕਵਰ ਦੀ ਮੌਜੂਦਾ ਲਿਮਟ 3,000-10,000 ਤੋਂ ਵਧਾ ਕੇ 25,000-1,50,000 ਰੁਪਏ ਕਰ ਦਿੱਤੀ ਗਈ ਹੈ। ਟਰਮ ਇੰਸ਼ੋਰੈਂਸ ਵਿਚ ਇਸ ਵਾਧੇ ਨਾਲ ਉਹ ਏਜੰਟ ਜੋ ਹੁਣ ਇਸ ਦੁਨੀਆ ’ਚ ਨਹੀਂ ਹਨ, ਉਨ੍ਹਾਂ ਦੇ ਪਰਿਵਾਰਾਂ ਨੂੰ ਕਾਫੀ ਫਾਇਦਾ ਹੋਵੇਗਾ। ਇਸ ਨਾਲ ਉਨ੍ਹਾਂ ਨੂੰ ਵਧੇਰੇ ਅਹਿਮ ਭਲਾਈ ਲਾਭ ਮਿਲੇਗਾ।

ਇਹ ਵੀ ਪੜ੍ਹੋ : PM ਮੋਦੀ ਨੇ ਵਿਸ਼ਵਕਰਮਾ ਯੋਜਨਾ ਤਹਿਤ ਕੀਤੇ ਕਈ ਵੱਡੇ ਐਲਾਨ, ਸਸਤੇ ਕਰਜ਼ੇ ਸਮੇਤ ਮਿਲਣਗੀ ਇਹ

30 ਪ੍ਰਤੀਸ਼ਤ ਦੀ ਫਲੈਟ ਦਰ ’ਤੇ ਪਰਿਵਾਰਕ ਪੈਨਸ਼ਨ ਨੂੰ ਵੀ ਮਨਜ਼ੂਰੀ

ਐੱਲ. ਆਈ. ਸੀ. ਕਰਮਚਾਰੀਆਂ ਦੇ ਸਬੰਧ ਵਿਚ ਮੰਤਰਾਲਾ ਨੇ ਪਰਿਵਾਰਾਂ ਦੇ ਕਲਿਆਣ ਲਈ 30 ਫੀਸਦੀ ਦੀ ਫਲੈਟ ਦਰ ’ਤੇ ਪਰਿਵਾਰਿਕ ਪੈਨਸ਼ਨ ਨੂੰ ਵੀ ਮਨਜ਼ੂਰੀ ਦਿੱਤੀ ਹੈ। ਬਿਆਨ ਵਿਚ ਕਿਹਾ ਗਿਆ ਕਿ 13 ਲੱਖ ਤੋਂ ਵੱਧ ਏਜੰਟ ਅਤੇ ਇਕ ਲੱਖ ਤੋਂ ਵੱਧ ਨਿਯਮਿਤ ਕਰਮਚਾਰੀ ਇਨ੍ਹਾਂ ਕਲਿਆਣਕਾਰੀ ਉਪਾਅ ਨਾਲ ਲਾਭ ਹੋਵੇਗਾ ਜੋ ਐੱਲ. ਆਈ. ਸੀ. ਦੇ ਵਿਕਾਸ ਅਤੇ ਭਾਰਤ ਵਿਚ ਬੀਮਾ ਦੇ ਪ੍ਰਵੇਸ਼ ਨੂੰ ਡੂੰਘਾ ਕਰਨ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ। ਸਾਲ 1956 ਵਿਚ 5 ਕਰੋੜ ਰੁਪਏ ਦੀ ਸ਼ੁਰੂਆਤੀ ਪੂੰਜੀ ਨਾਲ ਸਥਾਪਿਤ ਐੱਲ. ਆਈ. ਸੀ. ਕੋਲ 31 ਮਾਰਚ 2023 ਤੱਕ 40.81 ਲੱਖ ਕਰੋੜ ਰੁਪਏ ਦੀ ਜੀਵਨ ਨਿਧੀ ਨਾਲ 45.50 ਲੱਖ ਕਰੋੜ ਰੁਪਏ ਦਾ ਜਾਇਦਾਦ ਆਧਾਰ ਸੀ।

ਇਹ ਵੀ ਪੜ੍ਹੋ :  ਹੁਣ ਇਸ਼ਤਿਹਾਰਾਂ 'ਚ ਭੀਖ ਮੰਗਦੇ ਬੱਚੇ ਵਿਖਾਉਣ 'ਤੇ ਲੱਗੇਗਾ 10 ਲੱਖ ਦਾ ਜੁਰਮਾਨਾ, ਸਖ਼ਤ ਨਿਰਦੇਸ਼ ਜਾਰੀ

ਇਹ ਵੀ ਪੜ੍ਹੋ :  ਚੀਨ ਦੀ ਵਿਗੜਦੀ ਅਰਥਵਿਵਸਥਾ ਕਾਰਨ ਟੁੱਟ ਰਹੇ ਘਰ, ਸ਼ੇਅਰ ਵੇਚਣ ਲਈ ਅਰਬਪਤੀ ਲੈ ਰਹੇ ਤਲਾਕ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Harinder Kaur

Content Editor

Related News