25 ਨਵੰਬਰ ਦੀ ਹੜਤਾਲ 'ਚ ਗ੍ਰਾਮੀਣ ਬੈਂਕ ਦੇ ਮੁਲਾਜ਼ਮ ਵੀ ਹੋਣਗੇ ਸ਼ਾਮਲ

11/23/2020 3:03:29 PM

ਨਵੀਂ ਦਿੱਲੀ— 25 ਨਵੰਬਰ ਨੂੰ ਮਜ਼ਦੂਰ ਸੰਗਠਨਾਂ ਦੀ ਹੋਣ ਵਾਲੀ ਦੇਸ਼ ਪੱਧਰੀ ਹੜਤਾਲ 'ਚ ਗ੍ਰਾਮੀਣ ਬੈਂਕ ਦੇ ਮੁਲਾਜ਼ਮਾਂ ਨੇ ਵੀ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ। ਇਸ ਹੜਤਾਲ ਨਾਲ ਪੇਂਡੂ ਇਲਾਕਿਆਂ 'ਚ ਗ੍ਰਾਮੀਣ ਬੈਂਕਾਂ 'ਚ ਕੰਮਕਾਜ ਪ੍ਰਭਾਵਿਤ ਹੋ ਸਕਦਾ ਹੈ।


ਦੇਸ਼ ਭਰ ਦੇ ਗ੍ਰਾਮੀਣ ਬੈਂਕਾਂ 'ਚ ਕੰਮ ਕਰਨ ਵਾਲੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਨੁਮਾਇੰਦਗੀ ਕਰਨ ਵਾਲੇ ਕੇਂਦਰੀ ਸੰਗਠਨਾਂ ਦੇ ਸਾਂਝੇ ਮੰਚ ਨੇ ਅੱਜ ਇਕ ਆਨਲਾਈਨ ਬੈਠਕ ਪਿੱਛੋਂ ਇਹ ਐਲਾਨ ਕੀਤਾ। ਮੰਚ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਸਕੱਤਰ ਬੈਂਕਿੰਗ ਡਵੀਜ਼ਨ ਨਵੀਂ ਦਿੱਲੀ ਨੂੰ ਹੜਤਾਲ ਦਾ ਨੋਟਿਸ ਭੇਜਿਆ ਹੈ।

ਗ੍ਰਾਮੀਣ ਬੈਂਕ ਸੰਗਠਨਾਂ ਦੇ ਸਾਂਝੇ ਮੰਚ ਨੇ ਦੇਸ਼ ਭਰ ਦੇ ਗ੍ਰਾਮੀਣ ਬੈਂਕਾਂ 'ਚ ਕੰਮ ਕਰਦੇ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਸੰਗਠਨਾਂ ਨੂੰ ਇਸ ਹੜਤਾਲ ਨੂੰ ਸਫਲ ਬਣਾਉਣ ਲਈ ਪੱਤਰ ਜਾਰੀ ਕੀਤਾ ਹੈ।

ਇਹ ਵੀ ਪੜ੍ਹੋ- OXFORD ਕੋਰੋਨਾ ਵਾਇਰਸ ਵੈਕਸੀਨ ਨੂੰ ਲੈ ਕੇ ਭਾਰਤ ਦੇ ਲੋਕਾਂ ਲਈ ਵੱਡੀ ਖ਼ੁਸ਼ਖ਼ਬਰੀ

ਇਸ 'ਚ ਕਿਹਾ ਗਿਆ ਹੈ ਕਿ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਹੜਤਾਲ 'ਤੇ ਜਾਣ ਲਈ ਸੱਦਾ ਦਿੱਤਾ ਜਾਂਦਾ ਹੈ ਅਤੇ ਜ਼ਿਲ੍ਹਾ ਪੱਧਰ 'ਤੇ ਹੋਰ ਮਜ਼ਦੂਰ ਸੰਗਠਨਾਂ ਦੇ ਨਾਲ ਆਯੋਜਿਤ ਹੋਣ ਵਾਲੇ ਵਿਰੋਧ ਪ੍ਰਦਰਸ਼ਨਾਂ 'ਚ ਵੀ ਪੂਰੀ ਤਰ੍ਹਾਂ ਹਿੱਸਾ ਲੈਣ। ਦੇਸ਼ ਭਰ 'ਚ ਕਰੋੜਾਂ ਮਜ਼ਦੂਰਾਂ ਅਤੇ ਕਰਮਚਾਰੀਆਂ ਦੀ ਪ੍ਰਤੀਨਿਧਤਾ ਕਰਨ ਵਾਲੇ ਪ੍ਰਮੁੱਖ 10 ਮਜ਼ਦੂਰ ਸੰਗਠਨਾਂ ਦੇ ਸਾਂਝੇ ਮੰਚ ਵੱਲੋਂ ਕੇਂਦਰ ਸਰਕਾਰ ਦੀਆਂ ਕਥਿਤ ਜਨ ਵਿਰੋਧੀ, ਕਿਸਾਨ ਵਿਰੋਧੀ ਅਤੇ ਰਾਸ਼ਟਰ ਵਿਰੋਧੀ ਨੀਤੀਆਂ ਖ਼ਿਲਾਫ ਸੱਦੀ ਗਈ ਦੇਸ਼ ਪੱਧਰੀ ਹੜਤਾਲ 'ਚ ਬੈਂਕਿੰਗ ਉਦਯੋਗ ਵੀ ਸ਼ਾਮਲ ਹੋਵੇਗਾ।


Sanjeev

Content Editor

Related News