GST ਤੋਂ ਬਾਅਦ ਦਾਲਾਂ ਹੋਈਆਂ ਸਸਤੀਆਂ, ਰੇਟ 9% ਤੱਕ ਡਿੱਗੇ
Tuesday, Jul 04, 2017 - 12:42 PM (IST)

ਨਵੀਂ ਦਿੱਲੀ—ਜੀ. ਐਸ. ਟੀ. ਲਾਗੂ ਹੋਣ ਤੋਂ ਬਾਅਦ ਦਾਲ ਦੇ ਥੋਕ ਰੇਟ 'ਚ ਭਾਰੀ ਗਿਰਾਵਟ ਆਈ ਹੈ। ਪਹਿਲਾਂ ਤੋਂ ਹੀ ਐਮ.ਐਸ.ਪੀ. ਦੇ ਕਾਫੀ ਹੇਠਾਂ ਚੱਲ ਰਹੀ ਅਰਹਰ ਦਾ ਰੇਟ ਮਹਾਰਾਸ਼ਟਰ ਅਤੇ ਮੱਧ ਪ੍ਰਦੇਸ਼ ਦੀਆਂ ਮੰਡੀਆਂ 'ਚ ਕਰੀਬ 8 ਫੀਸਦੀ ਤੱਕ ਫਿਸਲ ਗਿਆ ਹੈ। ਇਕ ਹਫਤਾ ਪਹਿਲਾਂ ਲਾਤੁਰ 'ਚ 3900 ਰੁਪਏ ਕਵਿੰਟਲ ਵਿੱਕਣ ਵਾਲੀ ਅਰਹਰ ਦੀ ਦਾਲ ਹੁਣ 3600 ਰੁਪਏ ਕਵਿੰਟਲ 'ਤੇ ਆ ਗਈ ਹੈ ਉਧਰੇ ਮਸੂਰ ਦੀ ਦਾਲ ਦੀ ਕੀਮਤਾਂ 'ਚ ਵੀ ਕਰੀਬ 6-9 ਫੀਸਦੀ ਦੀ ਗਿਰਾਵਟ ਦਰਜ ਹੋਈ ਹੈ। ਛੋਲਿਆਂ ਦੀ ਤੇਜ਼ੀ 'ਤੇ ਬ੍ਰੇਕ ਲੱਗ ਗਿਆ ਹੈ।
ਗੌਰ ਕਰਨ ਵਾਲੀ ਗੱਲ ਇਹ ਹੈ ਕਿ ਬ੍ਰਾਂਡੈਡ ਦਾਲ 'ਤੇ 5 ਫੀਸਦੀ ਜੀ.ਐਸ.ਟੀ. ਲੱਗੇਗਾ ਜਦਕਿ ਖੜੀ ਦਾਲ 'ਤੇ ਕੋਈ ਜੀ.ਐਸ.ਟੀ. ਨਹੀਂ ਹੈ ਜਿਸ ਨਾਲ ਮੰਗ ਵੱਧਣੀ ਚਾਹੀਦੀ ਪਰ ਇਸ ਦੇ ਬਾਵਜੂਦ ਦਾਲਾਂ 'ਤੇ ਦਬਾਅ ਦਿੱਸ ਰਿਹਾ ਹੈ।