ਨਿੱਜੀ ਗਾਰੰਟੀ ਕਾਨੂੰਨ 'ਤੇ ਅਨਿਲ ਅੰਬਾਨੀ ਨੂੰ ਚੁਣੌਤੀ ਦੇਵੇਗੀ ਸਰਕਾਰ

12/03/2020 5:41:16 PM

ਮੁੰਬਈ - ਸਰਕਾਰ ਅਤੇ ਇੰਸੋਲਵੈਂਸੀ ਐਂਡ ਬੈਂਕਟਰਪਸੀ ਬੋਰਡ ਆਫ ਇੰਡੀਆ ਦੋਵੇਂ ਅਨਿਲ ਅੰਬਾਨੀ ਸਮੇਤ ਭੁਸ਼ਨ ਪਾਵਰ ਸਟੀਲ ਦੇ ਸਾਬਕਾ ਚੇਅਰਮੈਨ ਸੰਜੇ ਸਿੰਘਾਲ ਉਨ੍ਹਾਂ ਦੀ ਨਿਜੀ ਗਾਰਂਟੀ ਦੀ ਬੇਨਤੀ 'ਤੇ ਸਵਾਲ ਉਠਾਂਦੇ ਹੋਏ ਉਨ੍ਹਾਂ ਦੇ ਅਹੁਦੇ ਨੁੂੰ ਚੁਣੌਤੀ ਦੇਣ ਨੂੰ ਤਿਆਰ ਹਨ । ਸਿੰਘਲ ਜਿੰਨ੍ਹਾਂ ਨੂੰ ਉਨ੍ਹਾਂ ਦੀ ਕੰਪਨੀ ਤੋਂ ਬਾਹਰ ਕਰ ਦਿੱਤਾ ਗਿਆ ਹੈ  ਅਤੇ ਅੰਬਾਨੀ ਨੇ ਪ੍ਰਬੰਧਾ ਦੀ ਵੈਧਤਾ 'ਤੇ ਸਵਾਲ ਚੁੱਕੇ ਹਨ। ਸਰਕਾਰ ਦਾ ਵੀਚਾਰ ਹੈ ਕਿ ਇਸ ਕਾਨੂੰਨ ਨੂੰ ਸੰਸਦ ਨੇ ਮਨਜ਼ੂਰੀ ਦੇ ਦਿੱਤੀ ਸੀ ਅਤੇ ਅਤੇ ਇਸ ਵਿਚ ਵਿਵਸਥਾਵਾਂ ਸ਼ਾਮਲ ਸਨ, ਇਸ ਤੋਂ ਇਲਾਵਾ ਸੂਤਰਾਂ ਨੇ ਕਿਹਾ  ਪ੍ਰੋਮਟਰਾਂ ਨੇ ਡਿਫਾਲਟ ਨੂੰ ਪੂਰਾ ਕਰਨ ਲਈ ਨਿੱਜੀ ਗੱਰੰਟੀ ਦੀ ਪੇਸ਼ਕਸ਼ ਕੀਤੀ ਸੀ ।ਜਿਸ ਤਰ੍ਹਾਂ ਕਰਜ਼ਾ ਚੁਕਾਉਣ 'ਤੇ ਮਾਮਲੇ ਵਿੱਚ ਕਾਰਪੋਰੇਟ ਗਾਰੰਟੀ ਦਿੱਤੀ ਜਾਂਦੀ ਹੈ , ਉਸ ਹੀ ਤਰ੍ਹਾਂ ਨਿੱਜੀ ਗਾਰੰਟੀ ਵੀ ਦਿੱਤੀ ਜਾਂਦੀ ਹੈ।

ਇਹ ਵੀ ਪਡ਼੍ਹੋ - ਜੈਕ ਮਾ ਦੀ ਕੰਪਨੀ ਕਰ ਰਹੀ Paytm ਵਿਚੋਂ ਆਪਣੀ ਹਿੱਸੇਦਾਰੀ ਵੇਚਣ ਦੀ ਤਿਆਰੀ, ਜਾਣੋ ਕਾਰਣ

ਇੱਕ ਸਰਕਾਰੀ ਸਰੋਤ ਨੇ ਕਿਹਾ ਕਿ ਤੁਸੀਂ ਵੱਖ ਵੱਖ ਨਿਯਮ ਨਹੀਂ ਰੱਖ ਸਕਦੇ। ਸੂਤਰਾਂ ਅਨੁਸਾਰ ਨਿੱਜੀ ਗਾਰੰਟੀ ਮੰਗਣ ਦੀ ਸ਼ਕਤੀ ਅਣਹੋਂਦ ਕਾਰਨ ਕਰਜ਼ਾ ਦੇਣ ਵਾਲਿਆਂ ਲਈ ਕਰਜ਼ਾ ਵਧਾਉਣਾ ਹੋਏਗਾ। ਅਤੇ ਇਕਰਾਰਨਾਮੇ ਦੀ ਸਾਰੀ ਸ਼ਰਤਾਂ ਨੂੰ ਬਦਲ ਦੇਵੇਗਾ।  ਜਦੋਂ ਐਸ.ਬੀ.ਆਈ ਨੇ ਇਸ ਵਿਵਸਥਾਂ ਦੀ ਮੰਗ ਕੀਤੀ ਅਤੇ 12,000 ਕਰੋੜ ਰੁਪਏ ਤੋਂ ਵੱਧ ਦਾ ਡਿਮਾਂਡ ਨੋਟਿਸ ਦਿੱਤਾ ਸੀ ਤਾਂ ਸਿੰਘਲ ਨੇ ਸਭ ਤੋਂ ਪਹਿਲਾਂ ਇਨ੍ਹਾਂ ਧਾਰਾਵਾਂ ਨੂੰ ਦਿੱਲੀ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਸੀ। ਅੰਬਾਨੀ  ਜੋ ਕਿ ਭਾਰਤ ਅਤੇ ਯੂ.ਕੇ ਦੋਵੇਂ ਦੇਸ਼ਾਂ ਤੋਂ ਕਰਜ਼ਾ ਲੈਣ ਵਾਲਿਆਂ ਨਾਲ ਜੁਝ ਰਿਹਾ ਹੈ , ਉਹ ਵੀ ਹੁਣ ਐਸ.ਬੀ.ਆਈ ਵਲੋਂ ਭੇਜੇ ਉਸ ਦੀ ਦੋਵੇਂ ਕੰਪਨੀਆਂ ਰਿਲਾਇੰਸ ਕੋਮਉਨੀਕੇਸ਼ਨ ਅਤੇ ਰਿਲਾਇੰਸ ਇਨਫਰਾਟੇਲ ਨੂੰ 12,00 ਕਰੋੜ  ਰੁਪਏ ਦੇ ਕਰਜ਼ੇ ਸਬੰਧੀ ਗਾਰੰਟੀ ਦੇਣ ਦਾ ਫੈਸਲਾ ਲੈਣ ਤੋਂ ਬਾਅਦ ਹਾਈ ਕੋਰਟ ਦਾ ਰੁੱਖ ਕਰੇਗਾ।

ਇਹ ਵੀ ਪਡ਼੍ਹੋ- ਜਾਣੋ ਮਹਾਸ਼ਯ ਧਰਮਪਾਲ ਦਾ ਫ਼ਰਸ਼ ਤੋਂ ਅਰਸ਼ ਤੱਕ ਦੇ ਸਫ਼ਰ ਦੀ ਕਹਾਣੀ ਅਤੇ ਲੰਬੀ ਉਮਰ ਦਾ ਰਾਜ਼

ਨੋਟ - ਅਨਿਲ ਅੰਬਾਨੀ ਅਤੇ ਮੁਕੇਸ਼ ਅੰਬਾਨੀ ਦੇ ਕਾਰੋਬਾਰ ਨਾਲ ਸਬੰਧਿਤ ਚਲ ਰਹੇ ਰੁਝਾਨ ਬਾਰੇ ਤੁਹਾਡੇ ਕੀ ਵਿਚਾਰ ਹਨ। ਕੁਮੈਂਟ ਬਾਕਸ ਵਿਚ ਜ਼ਰੂਰ ਦੱਸੋ।


Harinder Kaur

Content Editor

Related News