ਕਿਸਾਨਾਂ ਲਈ ਵੱਡੀ ਖ਼ਬਰ, ਝੋਨੇ ਦੇ MSP ਨੂੰ ਲੈ ਕੇ ਹੋ ਸਕਦਾ ਹੈ ਵੱਡਾ ਐਲਾਨ

Saturday, May 01, 2021 - 11:46 AM (IST)

ਕਿਸਾਨਾਂ ਲਈ ਵੱਡੀ ਖ਼ਬਰ, ਝੋਨੇ ਦੇ MSP ਨੂੰ ਲੈ ਕੇ ਹੋ ਸਕਦਾ ਹੈ ਵੱਡਾ ਐਲਾਨ

ਨਵੀਂ ਦਿੱਲੀ– ਸਰਕਾਰ ਜਲਦ ਹੀ ਝੋਨੇ ਦਾ ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ.) ਐਲਾਨ ਸਕਦੀ ਹੈ। ਇਸ ਦੀ ਵਜ੍ਹਾ ਹੈ ਕਿ ਸਰਕਾਰ ਨੇ ਫ਼ਸਲ ਸਾਲ 2021-22 (ਜੁਲਾਈ-ਜੂਨ) ਦੇ ਸਾਉਣੀ ਮੌਸਮ ਵਿਚ 10.43 ਕਰੋੜ ਟਨ ਚੌਲ ਉਤਪਾਦਨ ਦਾ ਰਿਕਾਰਡ ਟੀਚਾ ਰੱਖਿਆ ਹੈ। ਖੇਤੀਬਾੜੀ ਮੰਤਰਾਲਾ ਨਾਲ ਸੂਬਿਆਂ ਦੀ ਸ਼ੁੱਕਰਵਾਰ ਨੂੰ ਇਕ ਬੈਠਕ ਵਿਚ ਇਹ ਟੀਚਾ ਨਿਰਧਾਰਤ ਕੀਤਾ ਗਿਆ ਹੈ। ਝੋਨਾ ਸਾਉਣੀ ਮੌਸਮ ਦੀ ਮੁੱਖ ਫ਼ਸਲ ਹੈ। ਇਸ ਦੀ ਬਿਜਾਈ ਜੂਨ ਵਿਚ ਦੱਖਣ-ਪੱਛਮੀ ਮਾਨਸੂਨ ਦੀ ਸ਼ੁਰੂਆਤ ਨਾਲ ਹੋਣੀ ਸ਼ੁਰੂ ਹੋ ਜਾਂਦੀ ਹੈ।

ਖੇਤੀਬਾੜੀ ਮੰਤਰਾਲਾ ਦੇ ਅਨੁਮਾਨ ਮੁਤਾਬਕ, ਪਿਛਲੇ ਫ਼ਸਲ ਸਾਲ ਵਿਚ 10.26 ਕਰੋੜ ਟਨ ਟੀਚੇ ਦੇ ਮੁਕਾਬਲੇ ਚੌਲ ਉਤਪਾਦਨ 10 ਕਰੋੜ 37.5 ਲੱਖ ਟਨ ਰਿਹਾ।

ਇਹ ਵੀ ਪੜ੍ਹੋ- ਹਵਾਈ ਸਫ਼ਰ ਕਰਨ ਵਾਲੇ ਲੋਕਾਂ ਲਈ ਝਟਕਾ, ਮਹਿੰਗੀ ਹੋ ਸਕਦੀ ਹੈ ਟਿਕਟ

ਸਾਉਣੀ ਮੌਸਮ ਲਈ ਤਿਆਰੀਆਂ ਬਾਰੇ ਸੂਬਿਆਂ ਨਾਲ ਚਰਚਾ ਕਰਦੇ ਹੋਏ ਖੇਤੀ ਕਮਿਸ਼ਨਰ ਐੱਸ. ਕੇ. ਮਲਹੋਤਰਾ ਨੇ ਕਿਹਾ ਕਿ ਮੌਸਮ ਵਿਭਾਗ ਮੁਤਾਬਕ, ਇਸ ਸਾਲ ਦੱਖਣ-ਪੱਛਮੀ ਮਾਨਸੂਨ ਆਮ ਰਹਿਣ ਦੀ ਸੰਭਾਵਨਾ ਹੈ। ਉਨ੍ਹਾਂ ਸੂਬਿਆਂ ਨੂੰ ਚੌਲਾਂ ਦੇ ਹਾਈਬ੍ਰਿਡ ਅਤੇ ਸੋਕਾ, ਖਾਰ ਅਤੇ ਹੜ੍ਹ ਸਹਿਣਸ਼ੀਲ ਬੀਜ ਕਿਸਮਾਂ ਨੂੰ ਬੜ੍ਹਾਵਾ ਦੇਣ ਲਈ ਕਿਹਾ, ਨਾਲ ਹੀ ਟ੍ਰਾਈਸਾਈਕਲਾਜ਼ੋਲ ਤੇ ਬੂਪਰੋਫਜ਼ਿਨ ਦੀ ਵਰਤੋਂ ਘੱਟ ਕਰਨ ਦੀ ਵੀ ਸਲਾਹ ਦਿੱਤੀ ਹੈ, ਤਾਂ ਜੋ ਬਰਾਮਦ ਵਿਚ ਰੁਕਾਵਟ ਨਾ ਹੋਵੇ। ਝੋਨੇ ਵਿਚ ਰਸਇਣਾਂ ਅਤੇ ਕੀਟਨਾਸ਼ਕਾਂ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਭਾਰਤੀ ਚੌਲਾਂ ਦੀ ਬਰਮਦ ਵਿਚ ਬਰਾਮਦਕਾਰਾਂ ਨੂੰ ਮੁਸ਼ਕਲ ਆਉਂਦ ਹੈ। ਗੌਰਤਲਬ ਹੈ ਕਿ ਫ਼ਸਲ ਸਾਲ 2020-21 ਵਿਚ ਆਮ ਝੋਨੇ ਦਾ ਐੱਮ. ਐੱਸ. ਪੀ. 1,868 ਰੁਪਏ ਕੁਇੰਟਲ ਸੀ, ਜਦੋਂ ਕਿ 'ਏ' ਗ੍ਰੇਡ ਦਾ 1,888 ਰੁਪਏ ਕੁਇੰਟਲ ਸੀ।

ਇਹ ਵੀ ਪੜ੍ਹੋ- ਸੋਨੇ 'ਚ ਹਫ਼ਤੇ ਦੌਰਾਨ ਵੱਡੀ ਗਿਰਾਵਟ, ਮਹਿੰਗਾ ਹੋਣ ਤੋਂ ਪਹਿਲਾਂ ਖ਼ਰੀਦ ਦਾ ਮੌਕਾ

► ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ


author

Sanjeev

Content Editor

Related News