ਸਸਤੇ ਹੋਣਗੇ ਮਟਰ, ਸਰਕਾਰ ਨੇ ਦਰਾਮਦ ''ਤੇ ਹਟਾਈ ਪਾਬੰਦੀ

06/26/2019 3:55:57 PM

ਨਵੀਂ ਦਿੱਲੀ— ਸਰਕਾਰ ਨੇ ਸਾਬਤ ਮਟਰਾਂ ਦੀ ਦਰਾਮਦ 'ਤੇ ਪਾਬੰਦੀ ਹਟਾ ਦਿੱਤੀ ਹੈ। ਇਸ ਕਦਮ ਨਾਲ ਕੀਮਤਾਂ ਘਟ ਕਰਨ ਤੇ ਬਾਜ਼ਾਰ 'ਚ ਇਨ੍ਹਾਂ ਦੀ ਉਪਲੱਬਧਤਾ ਵਧਾਉਣ 'ਚ ਮਦਦ ਮਿਲੇਗੀ।
 

ਵਿਦੇਸ਼ ਵਪਾਰ ਜਨਰਲ ਡਾਇਰੈਕਟੋਰੇਟ (ਡੀ. ਜੀ. ਐੱਫ. ਟੀ.) ਨੇ ਇਕ ਨੋਟੀਫਿਕੇਸ਼ਨ 'ਚ ਕਿਹਾ ਕਿ ਹਾਲਾਂਕਿ ਦਰਾਮਦ ਕੁਝ ਸ਼ਰਤਾਂ 'ਤੇ ਨਿਰਭਰ ਹੈ। ਪਹਿਲਾਂ ਇਨ੍ਹਾਂ ਦੀ ਦਰਾਮਦ ਲਈ ਲਾਇੰਸੈਂਸ ਦੀ ਜ਼ਰੂਰਤ ਸੀ ਪਰ ਹੁਣ ਬਰਾਮਦਕਾਰਾਂ ਨੂੰ ਸਰਕਾਰ ਤੋਂ ਇਸ ਦੀ ਜ਼ਰੂਰਤ ਨਹੀਂ ਹੈ। 
ਨੋਟੀਫਿਕੇਸ਼ਨ ਮੁਤਾਬਕ, ਮਟਰਾਂ ਦੀ ਦਰਾਮਦ 'ਤੇ ਲਾਈ ਪਾਬੰਦੀ ਹਟਾ ਦਿੱਤੀ ਗਈ ਹੈ। ਮਟਰਾਂ ਦੀ ਦਰਾਮਦ 2018-19 'ਚ 15.9 ਲੱਖ ਡਾਲਰ ਦੀ ਰਹੀ ਹੈ, ਜੋ ਇਸ ਤੋਂ ਪਿਛਲੇ ਵਿੱਤੀ ਸਾਲ 'ਚ 18.9 ਅਰਬ ਡਾਲਰ ਦੀ ਸੀ। ਜ਼ਿਕਰਯੋਗ ਹੈ ਕਿ ਸਰਕਾਰ ਨੇ ਮਟਰ ਸੀਜ਼ਨ 'ਚ ਕਿਸਾਨਾਂ ਨੂੰ ਰਾਹਤ ਪਹੁੰਚਾਉਣ ਲਈ ਇਨ੍ਹਾਂ ਦੀ ਦਰਾਮਦ 'ਤੇ ਪਾਬੰਦੀ ਲਾ ਦਿੱਤੀ ਸੀ, ਤਾਂ ਕਿ ਉਨ੍ਹਾਂ ਨੂੰ ਬਾਜ਼ਾਰ 'ਚ ਸਹੀ ਕੀਮਤਾਂ ਮਿਲ ਸਕਣ।


Related News