ਵੱਡੀ ਖ਼ਬਰ! ਸਰਕਾਰ ਇਸ ਬੀਮਾ ਕੰਪਨੀ ਦਾ ਕਰ ਸਕਦੀ ਹੈ ਨਿੱਜੀਕਰਨ
Monday, Feb 22, 2021 - 10:07 AM (IST)
ਨਵੀਂ ਦਿੱਲੀ- ਸਰਕਾਰ ਇਕ ਜਨਰਲ ਬੀਮਾ ਕੰਪਨੀ ਦਾ ਨਿੱਜੀਕਰਨ ਕਰ ਸਕਦੀ ਹੈ। ਖ਼ਬਰ ਹੈ ਕਿ ਸਰਕਾਰ ਓਰੀਐਂਟਲ ਇੰਸ਼ੋਰੈਂਸ ਜਾਂ ਯੂਨਾਈਟਿਡ ਇੰਡੀਆ ਇੰਸ਼ੋਰੈਂਸ ਕੰਪਨੀ ਦਾ ਨਿੱਜੀਕਰਨ ਕਰ ਸਕਦੀ ਹੈ।
ਸੂਤਰਾਂ ਦਾ ਕਹਿਣਾ ਹੈ ਕਿ ਨਿੱਜੀਕਰਨ ਲਈ ਢੁੱਕਵੀਂ ਕੰਪਨੀ ਚੁਣਨ ਦੀ ਪ੍ਰਕਿਰਿਆ ਅਜੇ ਸ਼ੁਰੂ ਹੋਈ ਹੈ ਅਤੇ ਇਸ ਨੂੰ ਤੈਅ ਕਰਨ ਵਿਚ ਕੁਝ ਸਮਾਂ ਲੱਗੇਗਾ।
ਇਹ ਵੀ ਪੜ੍ਹੋ- ਜੈੱਟ ਏਅਰਵੇਜ਼ ਜਲਦ ਫਿਰ ਭਰੇਗੀ ਉਡਾਣ, ਦੋ ਸਾਲ ਪਹਿਲਾਂ ਹੋ ਗਈ ਸੀ ਬੰਦ
ਉਨ੍ਹਾਂ ਕਿਹਾ ਕਿ ਸੂਚੀਬੱਧ ਨਿਊ ਇੰਡੀਆ ਐਸ਼ਯੋਰੈਂਸ ਨੂੰ ਚੁਣੇ ਜਾਣ ਦੀ ਸੰਭਾਵਨਾ ਨੂੰ ਵੀ ਰੱਦ ਨਹੀਂ ਕੀਤਾ ਜਾ ਸਕਦਾ। ਨਿਊ ਇੰਡੀਆ ਐਸ਼ਯੋਰੈਂਸ ਵਿਚ ਸਰਕਾਰ ਦੀ 85.44 ਫ਼ੀਸਦੀ ਹਿੱਸੇਦਾਰੀ ਹੈ। ਯੋਜਨਾ ਅਨੁਸਾਰ, ਨੀਤੀ ਆਯੋਗ ਨਿੱਜੀਕਰਨ ਲਈ ਸਰਕਾਰ ਨੂੰ ਸਿਫ਼ਾਰਸ਼ ਕਰੇਗਾ ਤੇ ਵਿੱਤ ਮੰਤਰਾਲਾ ਦਾ ਨਿਵੇਸ਼ ਤੇ ਜਨਤਕ ਸੰਪਤੀ ਪ੍ਰਬੰਧਨ ਵਿਭਾਗ (ਦੀਪਮ) ਪ੍ਰਸਤਾਵ 'ਤੇ ਫ਼ੈਸਲਾ ਲਵੇਗਾ। ਗੌਰਤਲਬ ਹੈ ਕਿ ਵਿੱਤੀ ਮੰਤਰੀ ਨਿਰਮਲਾ ਸੀਤਾਰਮਨ ਨੇ ਬਜਟ 2021-22 ਵਿਚ ਦੋ ਜਨਤਕ ਬੈਂਕਾਂ ਅਤੇ ਇਕ ਜਰਨਲ ਬੀਮਾ ਕੰਪਨੀ ਦੇ ਨਿੱਜੀਕਰਨ ਦੀ ਘੋਸ਼ਣਾ ਕੀਤੀ ਸੀ। ਉਹ ਇਕ ਜਨਰਲ ਬੀਮਾ ਕੰਪਨੀ ਉਕਤ ਵਿਚੋਂ ਹੋ ਸਕਦੀ ਹੈ।
ਇਹ ਵੀ ਪੜ੍ਹੋ- ਵੱਡੀ ਖ਼ੁਸ਼ਖ਼ਬਰੀ! ਪਾਸਪੋਰਟ ਲਈ ਸਰਕਾਰ ਨੇ ਲਾਂਚ ਕੀਤੀ ਇਹ ਨਵੀਂ ਸਕੀਮ
►ਸੰਭਾਵਿਤ ਜਨਰਲ ਬੀਮਾ ਕੰਪਨੀ ਦੇ ਨਿੱਜੀਕਰਨ ਬਾਰੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ