ਸਰਕਾਰ ਨੇ ਕਿਹਾ ਪੈਸੇ ਨੂੰ ਨਾ ਲਾਓ ਹੱਥ, ਹੋ ਸਕਦਾ ਹੈ ਵੱਡਾ ਨੁਕਸਾਨ

Thursday, Mar 19, 2020 - 03:47 PM (IST)

ਸਰਕਾਰ ਨੇ ਕਿਹਾ ਪੈਸੇ ਨੂੰ ਨਾ ਲਾਓ ਹੱਥ, ਹੋ ਸਕਦਾ ਹੈ ਵੱਡਾ ਨੁਕਸਾਨ

ਨਵੀਂ ਦਿੱਲੀ— ਕੋਰੋਨਾ ਵਾਇਰਸ ਦੇ ਪ੍ਰਕੋਪ ਵਿਚਕਾਰ ਸਰਕਾਰ ਨੇ ਲੋਕਾਂ ਨੂੰ ਨਕਦ ਲੈਣ-ਦੇਣ ਦੀ ਥਾਂ ਯੂ. ਪੀ. ਆਈ., ਐੱਨ. ਈ. ਐੱਫ. ਟੀ., ਮੋਬਾਇਲ ਬੈਂਕਿੰਗ ਜਾਂ ਫਿਰ ਡੈਬਿਟ ਤੇ ਕ੍ਰੈਡਿਟ ਕਾਰਡ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਹੈ। ਸਰਕਾਰ ਨੇ ਬੈਂਕਾਂ ਨੂੰ ਡਿਜੀਟਲ ਲੈਣ-ਦੇਣ ਪ੍ਰਤੀ ਗਾਹਕਾਂ ਨੂੰ ਉਤਸ਼ਾਹਤ ਕਰਨ ਲਈ ਕਿਹਾ ਹੈ। ਵਿੱਤ ਮੰਤਰਾਲਾ ਵੱਲੋਂ ਬੁੱਧਵਾਰ ਨੂੰ ਜਾਰੀ ਕੀਤੇ ਨੋਟੀਫਿਕੇਸ਼ਨ 'ਚ ਕਿਹਾ ਗਿਆ ਹੈ ਕਿ ਨਕਦ ਲੈਣ-ਦੇਣ ਇਕ ਸੰਭਾਵਿਤ ਮਾਧਿਅਮ ਹੋ ਸਕਦਾ ਹੈ, ਜਿਸ ਰਾਹੀਂ ਵਾਇਰਸ ਫੈਲ ਸਕਦਾ ਹੈ।

 

ਸਰਕਾਰ ਨੇ ਨੋਟੀਫਿਕੇਸ਼ਨ 'ਚ ਬੈਂਕਾਂ ਨੂੰ ਮੌਜੂਦਾ ਸਥਿਤੀ ਦੇ ਮੱਦੇਨਜ਼ਰ ਡਿਜੀਟਲ ਭੁਗਤਾਨਾਂ ਨੂੰ ਅਪਣਾਉਣ ਦੇ ਸਿਹਤ ਪ੍ਰਤੀ ਲਾਭਾਂ ਨੂੰ ਦਰਸਾਉਣ ਲਈ ਮੀਡੀਆ, ਸੋਸ਼ਲ ਮੀਡੀਆ ਅਤੇ ਈ-ਮੇਲ ਤੇ ਐੱਸ. ਐੱਮ. ਐੱਸ. ਰਾਹੀਂ ਮੁਹਿੰਮ ਚਲਾਉਣ ਦੀ ਸਲਾਹ ਦਿੱਤੀ ਹੈ। ਨੋਟੀਫਿਕੇਸ਼ਨ 'ਚ ਇਹ ਵੀ ਕਿਹਾ ਗਿਆ ਹੈ ਕਿ ਗਾਹਕਾਂ ਨੂੰ ਬਰਾਂਚਾਂ 'ਚ ਪੋਸਟਰਾਂ ਤੇ ਬੈਨਰਾਂ ਰਾਹੀਂ ਅਤੇ ਏ. ਟੀ. ਐੱਮਜ਼. ਰਾਹੀਂ ਵੀ ਇਨ੍ਹਾਂ ਗੱਲਾਂ ਬਾਰੇ ਜਾਗਰੂਕ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ, ਸਰਕਾਰ ਵੱਲੋਂ ਗਾਹਕ ਸੇਵਾ ਪ੍ਰਦਾਤਾ ਤੇ ਬੈਂਕਿੰਗ ਏਜੰਟਾਂ ਨੂੰ ਬਾਇਓਮੈਟ੍ਰਿਕ ਰੀਡਰ, ਏ. ਟੀ. ਐੱਮ. ਮਸ਼ੀਨਾਂ 'ਤੇ ਗਾਹਕਾਂ ਲਈ ਪੂਰੀ ਸਾਫ-ਸਫਾਈ ਰੱਖਣ ਦੀ ਹਦਾਇਤ ਦਿੱਤੀ ਗਈ ਹੈ।

ਇਹ ਵੀ ਪੜ੍ਹੋ ► ਲਹਿੰਦੇ ਪੰਜਾਬ 'ਚ ਕੋਰੋਨਾ ਦਾ ਖੌਫ, ਸਿੰਧ 'ਚ ਵੀ ਉੱਡੀ ਲੋਕਾਂ ਦੀ ਨੀਂਦ, ਦੋ ਦੀ ਮੌਤ ► 'ਕੋਰੋਨਾ ਵਾਇਰਸ' ਸਰੀਰ ਨੂੰ ਕਿਵੇਂ ਕਰਦਾ ਹੈ ਤਬਾਹ, ਕਿਨ੍ਹਾਂ ਨੂੰ ਸਭ ਤੋਂ ਵੱਧ ਖਤਰਾ?

ਉੱਥੇ ਹੀ, ਸਾਰੇ ਪ੍ਰਮੁੱਖ ਬੈਂਕ ਆਪਣੇ ਗਾਹਕਾਂ ਨੂੰ ਸਲਾਹ ਜਾਰੀ ਕਰ ਰਹੇ ਹਨ ਕਿ ਉਹ ਬਰਾਂਚ ਬੈਂਕਿੰਗ ਤੋਂ ਬਚਣ ਅਤੇ ਵੱਧ ਤੋਂ ਵੱਧ ਡਿਜੀਟਲ ਅਤੇ ਫੋਨ ਬੈਂਕਿੰਗ ਨੂੰ ਇਸਤੇਮਾਲ ਕਰਨ। ਇਸ ਵਿਚਕਾਰ ਆਈ. ਸੀ. ਆਈ. ਸੀ. ਆਈ. ਬੈਂਕ ਵਰਗੇ ਪ੍ਰਾਈਵੇਟ ਸੈਕਟਰ ਦੇ ਕੁਝ ਬੈਂਕ ਇਕ ਵਿਸ਼ੇਸ਼ ਮੋਬਾਈਲ ਐਪ ਲੈ ਕੇ ਆਏ ਹਨ ਜਿਸ ਜ਼ਰੀਏ ਗਾਹਕ ਲੋਨ ਲਈ ਅਰਜ਼ੀ ਦੇਣ ਸਮੇਤ ਕਈ ਹੋਰ ਕੰਮ ਕਰ ਸਕਦੇ ਹਨ। ਭਾਰਤੀ ਸਟੇਟ ਬੈਂਕ, ਆਈ. ਸੀ. ਆਈ. ਸੀ. ਆਈ. ਬੈਂਕ, ਐੱਚ. ਡੀ. ਐਫ. ਸੀ. ਬੈਂਕ ਸਭ ਨੇ ਗਾਹਕਾਂ ਨੂੰ ਡਿਜੀਟਲ ਮੋਡ ਤੇ ਕਾਰਡ ਨਾਲ ਲੈਣ-ਦੇਣ ਕਰਨ ਦੀ ਸਲਾਹ ਦਿੱਤੀ ਹੈ।

ਇਹ ਵੀ ਪੜ੍ਹੋ ► ਇੱਥੇ ਕੋਰੋਨਾ ਦਾ ਕਹਿਰ ਨਹੀਂ, ਇਹ ਹੈ ਦੁਨੀਆ ਦੀ ਸਭ ਤੋਂ ਸੁਰੱਖਿਅਤ ਥਾਂ ► ਪੰਜਾਬ ਦੇ ਇਨ੍ਹਾਂ ਸਟੇਸ਼ਨਾਂ 'ਤੇ 30 ਮਾਰਚ ਤੱਕ ਕਈ ਟਰੇਨਾਂ ਰੱਦ, ਜਾਣੋ ਵਜ੍ਹਾ


author

Sanjeev

Content Editor

Related News