ਸਰਕਾਰ ਨੇ ''ਬਫਰ ਸਟਾਕ'' ਲਈ ਤਿੰਨ ਲੱਖ ਟਨ ਪਿਆਜ਼ ਖ਼ਰੀਦਿਆ
Sunday, Jul 16, 2023 - 04:21 PM (IST)
ਨਵੀਂ ਦਿੱਲੀ — ਮੌਜੂਦਾ ਵਿੱਤੀ ਸਾਲ 'ਚ ਸਰਕਾਰ ਨੇ 'ਬਫਰ ਸਟਾਕ' (ਸਟੋਰੇਜ) ਲਈ 20 ਫੀਸਦੀ ਜ਼ਿਆਦਾ ਯਾਨੀ ਕੁੱਲ 3 ਲੱਖ ਟਨ ਪਿਆਜ਼ ਖਰੀਦਿਆ ਹੈ। ਖਪਤਕਾਰ ਮਾਮਲਿਆਂ ਦੇ ਸਕੱਤਰ ਰੋਹਿਤ ਸਿੰਘ ਨੇ ਐਤਵਾਰ ਨੂੰ ਕਿਹਾ ਕਿ ਸਰਕਾਰ ਪਿਆਜ਼ ਨੂੰ ਲੰਬੇ ਸਮੇਂ ਤੱਕ ਸੁਰੱਖਿਅਤ ਰੱਖਣ ਲਈ ਭਾਭਾ ਪਰਮਾਣੂ ਖੋਜ ਕੇਂਦਰ (BARC) ਨਾਲ ਕੰਮ ਕਰ ਰਹੀ ਹੈ। ਵਿੱਤੀ ਸਾਲ 2022-23 'ਚ ਸਰਕਾਰ ਨੇ ਬਫਰ ਸਟਾਕ ਲਈ 2.51 ਲੱਖ ਟਨ ਪਿਆਜ਼ ਰੱਖਿਆ ਸੀ। ਘੱਟ ਸਪਲਾਈ ਦੇ ਸੀਜ਼ਨ ਦੌਰਾਨ ਕੀਮਤਾਂ ਨੂੰ ਕੰਟਰੋਲ ਵਿੱਚ ਰੱਖਣ ਲਈ ਬਫਰ ਸਟਾਕ ਕੀਮਤ ਸਥਿਰਤਾ ਫੰਡ (PSF)ਦੇ ਤਹਿਤ ਰੱਖਿਆ ਜਾਂਦਾ ਹੈ।
ਇਹ ਵੀ ਪੜ੍ਹੋ : ਕੀਮਤਾਂ ਵਿਚ ਵਾਧੇ ਨੂੰ ਰੋਕਣ ਲਈ ਸਰਕਾਰ ਚੌਲਾਂ ਦੀ ਬਰਾਮਦ 'ਤੇ ਲਗਾ ਸਕਦੀ ਹੈ ਪਾਬੰਦੀ
ਸਿੰਘ ਨੇ ਕਿਹਾ, “ਤਿਉਹਾਰਾਂ ਦੇ ਸੀਜ਼ਨ ਵਿੱਚ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ, ਸਰਕਾਰ ਨੇ ਇਸ ਸਾਲ ਤਿੰਨ ਲੱਖ ਟਨ ਪਿਆਜ਼ ਖਰੀਦਿਆ ਹੈ, ਜਿਸ ਨਾਲ ਬਫਰ ਸਟਾਕ ਵਿੱਚ ਭਾਰੀ ਵਾਧਾ ਹੋਇਆ ਹੈ। ਪਿਆਜ਼ ਦੀ ਕੋਈ ਕਮੀ ਨਹੀਂ ਹੈ।" ਬਫਰ ਸਟਾਕ ਲਈ ਖਰੀਦਿਆ ਪਿਆਜ਼ ਹਾਲ ਹੀ ਵਿੱਚ ਸਮਾਪਤ ਹੋਏ ਹਾੜੀ ਸੀਜ਼ਨ ਦਾ ਹੈ। ਇਸ ਸਮੇਂ ਸਾਉਣੀ ਦੇ ਪਿਆਜ਼ ਦੀ ਬਿਜਾਈ ਚੱਲ ਰਹੀ ਹੈ ਅਤੇ ਇਸ ਦੀ ਆਮਦ ਅਕਤੂਬਰ ਵਿੱਚ ਸ਼ੁਰੂ ਹੋ ਜਾਂਦੀ ਹੈ। ਸਕੱਤਰ ਨੇ ਕਿਹਾ, ''ਆਮ ਤੌਰ 'ਤੇ ਪ੍ਰਚੂਨ ਬਾਜ਼ਾਰ 'ਚ ਪਿਆਜ਼ ਦੀਆਂ ਕੀਮਤਾਂ 20 ਦਿਨਾਂ ਜਾਂ ਸਾਉਣੀ ਦੀ ਫਸਲ ਦੇ ਮੰਡੀ 'ਚ ਆਉਣ ਤੱਕ ਦਬਾਅ 'ਚ ਰਹਿੰਦੀਆਂ ਹਨ ਪਰ ਇਸ ਵਾਰ ਅਜਿਹੀ ਕੋਈ ਸਮੱਸਿਆ ਨਹੀਂ ਹੋਵੇਗੀ।
ਇਹ ਵੀ ਪੜ੍ਹੋ : ਜਨ ਵਿਸ਼ਵਾਸ ਬਿੱਲ ਨੂੰ ਕੇਂਦਰੀ ਮੰਤਰੀ ਮੰਡਲ ਨੇ ਦਿੱਤੀ ਪ੍ਰਵਾਨਗੀ, ਮਾਮੂਲੀ ਕਾਰੋਬਾਰੀ ਗੜਬੜੀਆਂ ਹੁਣ ਅਪਰਾਧ ਨਹੀਂ
ਖਪਤਕਾਰ ਮਾਮਲਿਆਂ ਦਾ ਮੰਤਰਾਲਾ ਪਰਮਾਣੂ ਊਰਜਾ ਵਿਭਾਗ ਅਤੇ ਬੀਏਆਰਸੀ ਨਾਲ ਪਿਆਜ਼ ਦੀ ਸੰਭਾਲ ਲਈ ਤਕਨੀਕ ਦੀ ਜਾਂਚ ਵੀ ਕਰ ਰਿਹਾ ਹੈ। ਰੋਹਿਤ ਸਿੰਘ ਨੇ ਕਿਹਾ, ''ਪ੍ਰਯੋਗਾਤਮਕ ਆਧਾਰ 'ਤੇ, ਅਸੀਂ ਮਹਾਰਾਸ਼ਟਰ ਦੇ ਲਾਸਾਲਗਾਓਂ ਵਿਖੇ ਕੋਬਾਲਟ-60 ਨਾਲ ਗਾਮਾ ਕਿਰਨਾਂ ਰਾਹੀਂ 150 ਟਨ ਪਿਆਜ਼ ਦੀ ਸੰਭਾਲ ਦਾ ਪ੍ਰਯੋਗ ਕਰ ਰਹੇ ਹਾਂ। ਇਸ ਨਾਲ ਪਿਆਜ਼ ਨੂੰ ਲੰਬੇ ਸਮੇਂ ਤੱਕ ਸੁਰੱਖਿਅਤ ਰੱਖਣ ਵਿੱਚ ਮਦਦ ਮਿਲੇਗੀ।'' ਸਰਕਾਰੀ ਅੰਕੜਿਆਂ ਮੁਤਾਬਕ 15 ਜੁਲਾਈ ਨੂੰ ਅਖਿਲ ਭਾਰਤੀ ਪੱਧਰ 'ਤੇ ਪਿਆਜ਼ ਦੀ ਔਸਤ ਪ੍ਰਚੂਨ ਕੀਮਤ 26.79 ਰੁਪਏ ਪ੍ਰਤੀ ਕਿਲੋਗ੍ਰਾਮ ਸੀ। ਇਸ ਦੀ ਵੱਧ ਤੋਂ ਵੱਧ ਕੀਮਤ 65 ਰੁਪਏ ਅਤੇ ਘੱਟ ਤੋਂ ਘੱਟ 10 ਰੁਪਏ ਪ੍ਰਤੀ ਕਿਲੋ ਸੀ।
ਇਹ ਵੀ ਪੜ੍ਹੋ : ਲਾਹੌਰ ’ਚ ਸਿਹਤ ਵਿਭਾਗ ਦੇ ਸੈਮੀਨਾਰ ਦੌਰਾਨ ਸਕ੍ਰੀਨ ’ਤੇ ਅਚਾਨਕ ਚੱਲੀ ਅਸ਼ਲੀਲ ਫਿਲਮ, ਮਚਿਆ ਹੜਕੰਪ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।