ਵੱਡੀ ਖ਼ਬਰ! ਸਤੰਬਰ ਤੱਕ AIR INDIA 'ਤੇ ਲੱਗ ਸਕਦੈ 'ਪ੍ਰਾਈਵੇਟ' ਦਾ ਠੱਪਾ

Wednesday, Apr 14, 2021 - 12:09 PM (IST)

ਵੱਡੀ ਖ਼ਬਰ! ਸਤੰਬਰ ਤੱਕ AIR INDIA 'ਤੇ ਲੱਗ ਸਕਦੈ 'ਪ੍ਰਾਈਵੇਟ' ਦਾ ਠੱਪਾ

ਨਵੀਂ ਦਿੱਲੀ- ਸਰਕਾਰ ਨੇ ਰਾਸ਼ਟਰੀ ਜਹਾਜ਼ ਸੇਵਾ ਕੰਪਨੀ ਏਅਰ ਇੰਡੀਆ ਦੀ ਵਿਕਰੀ ਲਈ ਦੂਜੇ ਗੇੜ ਤਹਿਤ ਵਿੱਤੀ ਬੋਲੀ ਬੁਲਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਅਤੇ ਸੂਤਰਾਂ ਅਨੁਸਾਰ, ਇਹ ਸੌਦਾ ਸਤੰਬਰ ਤੱਕ ਪੂਰਾ ਹੋ ਜਾਣ ਦੀ ਉਮੀਦ ਹੈ। ਪਿਛਲੇ ਸਮੇਂ ਤੋਂ ਘਾਟੇ ਵਿਚ ਚੱਲ ਰਹੀ ਅਤੇ ਕਰਜ਼ ਦੇ ਬੋਝ ਥੱਲ੍ਹੇ ਦੱਬੀ ਏਅਰ ਇੰਡੀਆ ਨੂੰ ਖ਼ਰੀਦਣ ਲਈ ਟਾਟਾ ਗਰੁੱਪ ਨੇ ਵੀ ਸ਼ੁਰੂਆਤੀ ਬੋਲੀ ਲਾਈ ਹੋਈ ਹੈ।

ਸੂਤਰਾਂ ਨੇ ਕਿਹਾ ਕਿ ਸ਼ੁਰੂਆਤੀ ਬੋਲੀਆਂ ਦਾ ਵਿਸ਼ਲੇਸ਼ਣ ਕਰਨ ਤੋਂ ਮਗਰੋਂ ਸਫ਼ਲ ਬੋਲੀਕਰਤਾਵਾਂ ਨੂੰ ਏਅਰ ਇੰਡੀਆ ਦੇ ਵਰਚੁਅਲ ਡਾਟਾ ਰੂਮ (ਵੀ. ਡੀ. ਆਰ.) ਤੱਕ ਪਹੁੰਚ ਦਿੱਤੀ ਜਾਵੇਗੀ, ਜਿਸ ਤੋਂ ਬਾਅਦ ਨਿਵੇਸ਼ਕਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਜਾਣਗੇ। ਸੂਤਰਾਂ ਮੁਤਾਬਕ, ਇਹ ਸੌਦਾ ਹੁਣ ਵਿੱਤੀ ਬੋਲੀਆਂ ਦੇ ਪੜਾਅ ਵਿਚ ਪਹੁੰਚ ਗਿਆ ਹੈ, ਜੋ ਸਤੰਬਰ ਤੱਕ ਪੂਰਾ ਹੋ ਸਕਦਾ ਹੈ।

ਇਹ ਵੀ ਪੜ੍ਹੋ- ਸੋਨੇ 'ਚ ਭਾਰੀ ਉਛਾਲ, 10 ਗ੍ਰਾਮ ਇੰਨੇ ਤੋਂ ਪਾਰ, ਨਿਵੇਸ਼ਕਾਂ ਦੀ ਫਿਰ ਹੋਵੇਗੀ 'ਚਾਂਦੀ'

ਸਰਕਾਰ ਏਅਰ ਇੰਡੀਆ ਵਿਚ ਆਪਣੀ ਸਾਰੀ 100 ਫ਼ੀਸਦੀ ਹਿੱਸੇਦਾਰੀ ਵੇਚ ਰਹੀ ਹੈ। 2007 ਵਿਚ ਇੰਡੀਅਨ ਏਅਰਲਾਇੰਸ ਨਾਲ ਰਲੇਵੇਂ ਤੋਂ ਬਾਅਦ ਇਹ ਘਾਟੇ ਵਿਚ ਹੈ। ਕੰਪਨੀ 'ਤੇ ਕੁੱਲ 60,000 ਕਰੋੜ ਰੁਪਏ ਦਾ ਬੋਝ ਪੈ ਜਾਣ ਨਾਲ ਇਸ ਦੀ ਹਾਲਤ ਪਤਲੀ ਹੋ ਗਈ ਹੈ। ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਪਿਛਲੇ ਮਹੀਨੇ ਕਿਹਾ ਸੀ ਕਿ ਏਅਰ ਇੰਡੀਆ ਦਾ ਨਿੱਜੀਕਰਨ ਕਰਨ ਜਾਂ ਇਸ ਨੂੰ ਬੰਦ ਕਰਨ ਤੋਂ ਇਲਾਵਾ ਹੋਰ ਕੋਈ ਰਸਤਾ ਨਹੀਂ ਹੈ। ਇਸ ਹਵਾਬਾਜ਼ੀ ਕੰਪਨੀ ਦੇ ਸਫਲ ਬੋਲੀਦਾਤਾ ਨੂੰ ਘਰੇਲੂ ਹਵਾਈ ਅੱਡਿਆਂ 'ਤੇ 4,400 ਘਰੇਲੂ ਅਤੇ 1,800 ਕੌਮਾਂਤਰੀ ਲੈਂਡਿੰਗ ਅਤੇ ਪਾਰਕਿੰਗ ਸਲਾਟ ਮਿਲਣਗੇ ਅਤੇ ਨਾਲ ਹੀ ਵਿਦੇਸ਼ਾਂ ਵਿਚ 900 ਸਲਾਟ 'ਤੇ ਕੰਟਰੋਲ ਮਿਲੇਗਾ। ਇਸ ਨਿਲਾਮੀ ਵਿਚ ਏਅਰ ਇੰਡੀਆ ਐਕਸਪ੍ਰੈਸ ਅਤੇ ਮਾਲ ਤੇ ਯਾਤਰੀ ਸਾਮਾਨ ਚੜ੍ਹਾਉਣ-ਉਤਾਰਨ ਵਾਲੀ ਸਾਂਝਾ ਇਕਾਈ ਏ. ਆਈ. ਐੱਸ. ਏ. ਟੀ. ਐੱਸ. ਦੀ 50 ਫ਼ੀਸਦੀ ਹਿੱਸੇਦਾਰੀ ਵੀ ਸ਼ਾਮਲ ਹੈ।

ਇਹ ਵੀ ਪੜ੍ਹੋ- ਇਨ੍ਹਾਂ 'ਚੋਂ ਦੋ ਸਰਕਾਰੀ ਬੈਂਕਾਂ ਨੂੰ ਕੀਤਾ ਜਾ ਸਕਦੈ ਪ੍ਰਾਈਵੇਟ, ਅੱਜ ਲੱਗੇਗੀ ਮੋਹਰ!

►ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ


author

Sanjeev

Content Editor

Related News