ਵਾਹਨ ਦੁਰਘਟਨਾ ਪੀੜਤਾਂ ਨੂੰ ਮਿਲੇਗੀ ਢਾਈ ਲੱਖ ਤੱਕ ਦੀ ਸਹੂਲਤ

07/01/2020 7:22:26 PM

ਨਵੀਂ ਦਿੱਲੀ— ਨਰਿੰਦਰ ਮੋਦੀ ਸਰਕਾਰ ਨੇ ਸੜਕ ਦੁਰਘਟਨਾ ਪੀੜਤਾਂ ਲਈ ਵੱਡਾ ਫੈਸਲਾ ਕੀਤਾ ਹੈ। ਸਰਕਾਰ ਨੇ ਬੁੱਧਵਾਰ ਨੂੰ ਕਿਹਾ ਕਿ ਉਸ ਨੇ ਸੜਕ ਦੁਰਘਟਨਾ ਪੀੜਤਾਂ ਨੂੰ ਕੈਸ਼ਲੈੱਸ ਯਾਨੀ ਨਕਦ ਰਹਿਤ ਇਲਾਜ ਦੀ ਸੁਵਿਧਾ ਉਪਲਬਧ ਕਰਵਾਉਣ ਨੂੰ ਲੈ ਕੇ ਰੂਪ-ਰੇਖਾ ਤਿਆਰ ਕਰ ਲਈ ਹੈ। ਸੂਬਿਆਂ ਦੇ ਟ੍ਰਾਂਸਪੋਰਟੇਸ਼ਨ ਸਕੱਤਰਾਂ ਅਤੇ ਕਮਿਸ਼ਨਰਾਂ ਨੂੰ ਭੇਜੇ ਪੱਤਰ ਮੁਤਾਬਕ, ਯੋਜਨਾ ਤਹਿਤ ਬੀਮਾ ਕਵਰ 2.50 ਲੱਖ ਰੁਪਏ ਪ੍ਰਤੀ ਮਾਮਲਾ ਹੋਵੇਗਾ।

ਦੇਸ਼ 'ਚ ਹਰ ਸਾਲ ਤਕਰੀਬਨ 5 ਲੱਖ ਸੜਕ ਹਾਦਸੇ ਹੁੰਦੇ ਹਨ, ਜਿਸ 'ਚ ਤਕਰੀਬਨ 1.5 ਲੱਖ ਲੋਕ ਮਰਦੇ ਹਨ ਜਦੋਂ ਕਿ ਲਗਭਗ 3 ਲੱਖ ਅਪੰਗ ਹੋ ਜਾਂਦੇ ਹਨ ਜਾਂ ਗੰਭੀਰ ਜ਼ਖ਼ਮੀ ਹੁੰਦੇ ਹਨ। ਇਸ ਲਿਹਾਜ 'ਚ ਇਹ ਯੋਜਨਾ ਬਹੁਤ ਮਹੱਤਵਪੂਰਨ ਹੈ।

ਮਹਿਕਮੇ ਨੇ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਪ੍ਰਮੁੱਖ ਸਕੱਤਰਾਂ ਅਤੇ ਟ੍ਰਾਂਸਪੋਰਟੇਸ਼ਨ ਸਕੱਤਰਾਂ ਨੂੰ ਇਕ ਪੱਤਰ ਲਿਖਿਆ ਹੈ ਅਤੇ ਉਨ੍ਹਾਂ ਨੂੰ ਇਸ ਮਹੀਨੇ ਦੀ 10 ਤਾਰੀਖ਼ ਤੱਕ ਯੋਜਨਾ ਦੇ ਸੰਕਲਪ ਨੋਟ 'ਤੇ ਆਪਣੇ ਵਿਚਾਰ ਪੁੱਛੇ ਹਨ। ਮਹਿਕਮੇ ਨੇ ਕਿਹਾ ਕਿ ਇਸ ਯੋਜਨਾ 'ਚ ਦੇਸ਼ ਦੇ ਸਾਰੇ ਸੜਕ ਉਪਭੋਗਤਾਵਾਂ ਨੂੰ ਲਾਜ਼ਮੀ ਤੌਰ 'ਤੇ ਬੀਮਾ ਕਵਰ ਪ੍ਰਦਾਨ ਕਰਵਾਉਣ ਦਾ ਵਿਚਾਰ ਹੈ। ਯੋਜਨਾ ਦੇ ਪ੍ਰਸਤਾਵਿਤ ਰੂਪਾਂ ਨੂੰ ਇਸ ਢੰਗ ਨਾਲ ਤਿਆਰ ਕੀਤਾ ਗਿਆ ਹੈ ਕਿ ਇਲਾਜ ਦੀਆਂ ਸਹੂਲਤਾਂ ਸਹੀ ਸਮੇਂ 'ਤੇ ਹਰੇਕ ਨੂੰ ਮੁਹੱਈਆ ਕਰਵਾਈਆਂ ਜਾਣਗੀਆਂ, ਭਾਵੇਂ ਕਿ ਵਿਅਕਤੀ ਦੀ ਅਦਾਇਗੀ ਦੀ ਸਮਰੱਥਾ ਕੋਈ ਵੀ ਹੋਵੇ।


Sanjeev

Content Editor

Related News