ਸਰਕਾਰ ਦੂਰਸੰਚਾਰ ਨਿਰਮਾਣ ਨੂੰ ਬੜ੍ਹਾਵਾ ਦੇਣ ਲਈ ਵਧਾਏਗੀ ਇੰਪੋਰਟ ’ਤੇ ਨਿਗਰਾਨੀ

Sunday, Dec 04, 2022 - 11:07 AM (IST)

ਸਰਕਾਰ ਦੂਰਸੰਚਾਰ ਨਿਰਮਾਣ ਨੂੰ ਬੜ੍ਹਾਵਾ ਦੇਣ ਲਈ ਵਧਾਏਗੀ ਇੰਪੋਰਟ ’ਤੇ ਨਿਗਰਾਨੀ

ਨਵੀਂ ਦਿੱਲੀ (ਭਾਸ਼ਾ) – ਕੇਂਦਰੀ ਦੂਰਸੰਚਾਰ ਅਤੇ ਆਈ. ਟੀ. ਮੰਤਰੀ ਅਸ਼ਵਨੀ ਵੈਸ਼ਣਵ ਨੇ ਕਿਹਾ ਕਿ ਗੁਆਂਢੀ ਦੇਸ਼ਾਂ ਤੋਂ ਹੋਣ ਵਾਲਾ ਅਜਿਹਾ ਇੰਪੋਰਟ ਜੋ ਦੂਰਸੰਚਾਰ ਖੇਤਰ ਦੇ ਭਰੋਸੇਯੋਗ ਸ੍ਰੋਤ ਨਿਯਮਾਂ ਦੇ ਮੁਤਾਬਕ ਨਹੀਂ ਹੈ, ਉਸ ਦੀ ਜਾਂਚ ਲਈ ਸਰਕਾਰ ਕਾਰਜ ਪ੍ਰਣਾਲੀ ਲਿਆਏਗੀ। ਵੈਸ਼ਣਵ ਨੇ ਦੂਰਸੰਚਾਰ ਉਪਕਰਨ ਨਿਰਮਾਤਾ ਕੰਪਨੀਆਂ ਦੇ 40 ਤੋਂ ਵੱਧ ਮੁੱਖ ਕਾਰਜਕਾਰੀ ਅਧਿਕਾਰੀਆਂ ਨਾਲ ਬੈਠਕ ਕੀਤੀ। ਇਨ੍ਹਾਂ ਕੰਪਨੀਆਂ ਨੂੰ ਉਤਪਾਦਨ ਨਾਲ ਜੁੜੀ ਪ੍ਰੋਤਸਾਹਨ ਯੋਜਨਾ (ਪੀ. ਐੱਲ. ਆਈ.) ਲਈ ਯੋਗ ਪਾਇਆ ਗਿਆ ਹੈ। ਬੈਠਕ ’ਚ ਫੈਸਲਾ ਲਿਆ ਗਿਆ ਕਿ 4 ਤੋਂ 5 ਵਰਕਫੋਰਸ ਗਠਿਤ ਕੀਤੇ ਜਾਣਗੇ ਜੋ ਇਨ੍ਹਾਂ ਕੰਪਨੀਆਂ ਨੂੰ ਬਾਜ਼ਾਰ ਸਮਰਥਨ ਦੇਣਗੇ ਅਤੇ ਉਨ੍ਹਾਂ ਦੇ ਕਾਰੋਬਾਰ ਨੂੰ ਕੁੱਝ ਇਸ ਤਰ੍ਹਾਂ ਰਾਹ ਦਿਖਾਉਣਗੇ ਕਿ ਇਹ ਅਰਥਵਿਵਸਥਾ ਲਈ ਲਾਭਕਾਰੀ ਬਣ ਜਾਣ।

ਇਹ ਵੀ ਪੜ੍ਹੋ : Air India ਨੇ ਸ਼ੁਰੂ ਕੀਤੀ USA ਲਈ ਸਿੱਧੀ ਉਡਾਣ ਸੇਵਾ, 16 ਘੰਟੇ 'ਚ ਪਹੁੰਚਾਏਗੀ ਅਮਰੀਕਾ

ਦੂਰਸੰਚਾਰ ਉਪਕਰਨ ਨਿਰਮਾਤਾਵਾਂ ਨੇ ਚੀਨ ਤੋਂ ਹੋਣ ਵਾਲੇ ਨੈੱਟਵਰਕ ਉਪਕਰਨਾਂ ਦੇ ਇੰਪੋਰਟ ’ਤੇ ਚਿੰਤਾ ਪ੍ਰਗਟਾਈ। ਚੀਨ ਤੋਂ ਇਹ ਉਪਕਰਨ ਹੋਰ ਦੇਸ਼ਾਂ ਤੋਂ ਹੋ ਕੇ ਭਾਰਤ ’ਚ ਆਉਂਦੇ ਹਨ। ਇਸ ਤਰ੍ਹਾਂ ਦੇ ਐਕਸਪੋਰਟ ਨੂੰ ਲੈ ਕੇ ਪੈਦਾ ਹੋਈਆਂ ਚਿੰਤਾਵਾਂ ਬਾਰੇ ਇਕ ਸਵਾਲ ਦੇ ਜਵਾਬ ’ਚ ਮੰਤਰੀ ਨੇ ਕਿਹਾ ਕਿ ਇਸ ਮੁੱਦੇ ’ਤੇ ਚਰਚਾ ਹੋਈ ਹੈ। ਕਸਟਮ ਵਿਭਾਗ, ਵਿੱਤ ਮੰਤਰਾਲਾ ਅਤੇ ਹੋਰ ਮੰਤਰਾਲਿਆਂ ਦੇ ਪ੍ਰਤੀਨਿਧੀ ਵੀ ਸਨ। ਇਸ ’ਤੇ ਨਿਗਰਾਨੀ ਕਿਵੇਂ ਰੱਖੀ ਜਾਵੇ, ਇਸ ਬਾਰੇ ਕੰਮ ਕੀਤਾ ਜਾਵੇਗਾ। ਵੈਸ਼ਣਵ ਨੇ ਕਿਹਾ ਕਿ ਦੂਰਸੰਚਾਰ ਪੀ. ਐੱਲ. ਆਈ. ਦੇ ਤਹਿਤ ਆਉਣ ਵਾਲੀਆਂ ਕੰਪਨੀਆਂ ਆਪਣੇ ਉਪਕਰਨਾਂ ਦਾ ਐਕਸਪੋਰਟ ਛੇਤੀ ਸ਼ੁਰੂ ਕਰਨ ਵਾਲੀਆਂ ਹਨ ਅਤੇ ਭਾਰਤ ਛੇਤੀ ਹੀ ਇਕ ਐਕਸਪੋਰਟਰ ਦੇਸ਼ ਬਣੇਗਾ।

ਇਹ ਵੀ ਪੜ੍ਹੋ : ਟਾਇਰ ਨਿਰਮਾਤਾਵਾਂ 'ਤੇ ਲੱਗੇ ਕਰੋੜਾਂ ਦੇ ਜੁਰਮਾਨੇ 'ਤੇ ਮੁੜ ਵਿਚਾਰ ਕਰਨ ਦੀ ਲੋੜ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 


author

Harinder Kaur

Content Editor

Related News