AGR ਬਕਾਏ 'ਤੇ ਸਰਕਾਰ ਦਾ ਅਲਟੀਮੇਟਮ, ਕੰਪਨੀਆਂ ਨੂੰ ਬਿਨਾਂ ਦੇਰੀ ਭੁਗਤਾਨ ਕਰਨ ਲਈ ਕਿਹਾ

03/05/2020 6:15:40 PM

ਨਵੀਂ ਦਿੱਲੀ — ਕੇਂਦਰ ਸਰਕਾਰ ਨੇ ਟੈਲੀਕਾਮ ਕੰਪਨੀਆਂ 'ਤੇ AGR ਦੇ ਬਕਾਏ ਭੁਗਤਾਨ ਨੂੰ ਲੈ ਕੇ ਸਖਤੀ ਦਿਖਾਈ ਹੈ। ਵਿਭਾਗ ਨੇ ਏਅਰਟੈੱਲ, ਵੋਡਾਫੋਨ-ਆਈਡੀਆ ਸਮੇਤ ਸਾਰੀਆਂ ਟੈਲੀਕਾਮ ਕੰਪਨੀਆਂ ਨੂੰ AGR ਦੇ ਬਕਾਏ ਦਾ ਭੁਗਤਾਨ ਬਿਨਾਂ ਦੇਰ ਕੀਤੇ ਕਰਨ ਲਈ ਕਿਹਾ ਹੈ। ਵਿਭਾਗ ਨੇ 76,746 ਕਰੋੜ ਦੀ ਰਿਕਵਰੀ ਦਾ ਨੋਟਿਸ ਵੋਡਾਫੋਨ-ਆਈਡੀਆ, ਏਅਰਟੈੱਲ ਅਤੇ ਟਾਟਾ ਟੈਲੀ ਸਰਵਿਸਿਜ਼ ਨੂੰ ਭੇਜਿਆ ਹੈ। ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਪਿਛਲੇ ਸਾਲ ਅਕਤੂਬਰ 'ਚ ਇਸ ਨੂੰ ਲੈ ਕੇ ਫੈਸਲਾ ਦਿੱਤਾ ਸੀ।

76,746 ਕਰੋੜ ਦੀ ਰਿਕਵਰੀ ਦਾ ਨੋਟਿਸ

ਟੈਲੀਕਾਮ ਵਿਭਾਗ ਨੇ ਦੂਰਸੰਚਾਰ ਕੰਪਨੀਆਂ ਨੂੰ ਲਿਖੇ ਪੱਤਰ 'ਚ ਸਪੱਸ਼ਟ ਕਿਹਾ ਹੈ ਕਿ AGR ਬਕਾਏ ਦਾ ਭੁਗਤਾਨ ਬਿਨਾਂ ਦੇਰੀ ਕਰ ਦਿੱਤਾ ਜਾਵੇ। ਸੂਤਰਾਂ ਮੁਤਾਬਕ ਇਨ੍ਹਾਂ ਕੰਪਨੀਆਂ ਨੂੰ ਭੁਗਤਾਨ ਦੇ ਵੇਰਵੇ ਵੀ ਦੇਣ ਲਈ ਕਿਹਾ ਗਿਆ ਹੈ। ਇਹ ਭੁਗਤਾਨ ਦੇ ਮਿਲਾਨ ਲਈ ਜ਼ਰੂਰੀ ਹੈ। ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਸ ਨੋਟਿਸ ਦੇ ਨਾਲ ਕੰਪਨੀਆਂ ਨੂੰ ਤੁਰੰਤ ਬਾਕੀ ਬਚੀ ਰਾਸ਼ੀ ਦਾ ਭੁਗਤਾਨ ਕਰਨ ਲਈ ਕਿਹਾ ਹੈ ਜੇਕਰ ਕੰਪਨੀਆਂ ਅਜਿਹਾ ਨਹੀਂ ਕਰਦੀਆਂ ਤਾਂ ਉਨ੍ਹਾਂ ਨੂੰ ਕਾਰਵਾਈ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਬੁੱਧਵਾਰ ਦੇ ਨੋਟਿਸ ਅਨੁਸਾਰ ਕੰਪਨੀਆਂ ਦਾ ਬਣਦਾ ਹੈ ਇੰਨਾ ਬਕਾਇਆ

ਬੁੱਧਵਾਰ ਦੇ ਨੋਟਿਸ ਅਨੁਸਾਰ, ਵੋਡਾਫੋਨ-ਆਈਡੀਆ ਨੇ ਤੁਰੰਤ ਦੂਰਸੰਚਾਰ ਵਿਭਾਗ ਨੂੰ 49,538 ਕਰੋੜ ਰੁਪਏ ਜਮ੍ਹਾਂ ਕਰਵਾਉਣੇ ਹੋਣਗੇ। ਇਸ ਦੇ ਨਾਲ ਹੀ ਏਅਰਟੈੱਲ ਨੇ ਵੀ 17,582 ਕਰੋੜ ਰੁਪਏ ਦਾ ਭੁਗਤਾਨ ਕਰਨਾ ਹੈ। ਟਾਟਾ ਕੰਪਨੀ ਨੇ 9,626 ਕਰੋੜ ਰੁਪਏ ਦਾ ਭੁਗਤਾਨ ਕਰਨਾ ਹੈ। ਸਰਕਾਰ ਨੂੰ ਹੁਣ ਤੱਕ AGR ਦੇ ਤੌਰ 'ਤੇ 26,000 ਕਰੋੜ ਰੁਪਏ ਮਿਲੇ ਹਨ। ਇਨ੍ਹਾਂ ਵਿਚ ਦੂਰਸੰਚਾਰ ਕੰਪਨੀਆਂ ਵਲੋਂ ਮਿਲਾਨ ਵਿਚ ਫਰਕ ਨੂੰ ਪੂਰਾ ਕਰਨ ਲਈ ਕੀਤਾ ਗਿਆ ਭੁਗਤਾਨ ਵੀ ਸ਼ਾਮਲ ਹੈ।

ਇਹ ਖਾਸ ਖਬਰ ਵੀ ਜ਼ਰੂਰ ਪੜ੍ਹੋ : ਜਾਨਸਨ ਐਂਡ ਜਾਨਸਨ ਨੂੰ ਰਾਹਤ, ਹੁਣ ਨਹੀਂ ਦੇਣਾ ਹੋਵੇਗਾ 230 ਕਰੋੜ ਰੁਪਏ ਦਾ ਜੁਰਮਾਨਾ

ਇਹ ਖਾਸ ਖਬਰ ਵੀ ਜ਼ਰੂਰ ਪੜ੍ਹੋ : EPFO ਨੇ PF ਦੀਆਂ ਵਿਆਜ ਦਰਾਂ 0.15 ਫੀਸਦੀ ਤੱਕ ਘਟਾਈਆਂ, 6 ਕਰੋੜ ਲੋਕਾਂ 'ਤੇ ਹੋਵੇਗਾ ਅਸਰ


Related News