ਖ਼ੁਸ਼ਖ਼ਬਰੀ! ਮੋਦੀ ਸਰਕਾਰ ਮੁੜ ਭੇਜੇਗੀ ਜਨ-ਧਨ ਖਾਤਿਆਂ 'ਚ 1500 ਰੁਪਏ

Sunday, Nov 01, 2020 - 01:06 PM (IST)

ਨਵੀਂ ਦਿੱਲੀ : ਕੋਰੋਨਾ ਵਾਇਰਸ ਦੇ ਚੱਲਦੇ ਪੂਰੀ ਅਰਥਵਿਵਸਥਾ ਤਹਿਸ-ਨਹਿਸ ਹੋ ਗਈ ਹੈ। ਕੋਰੋਨਾ ਦਾ ਸਭ ਤੋਂ ਜ਼ਿਆਦਾ ਅਸਰ ਗਰੀਬਾਂ 'ਤੇ ਪਇਆ ਹੈ। ਲਿਹਾਜ਼ਾ ਮੋਦੀ ਸਰਕਾਰ ਨੇ ਗਰੀਬਾਂ ਲਈ ਫ੍ਰੀ 'ਚ ਨਵੰਬਰ ਤੱਕ ਅਨਾਜ਼ ਵੰਡਣ ਦੀ ਘੋਸ਼ਣਾ ਕੀਤੀ ਸੀ। ਹੁਣ ਕਿਹਾ ਜਾ ਰਿਹਾ ਹੈ ਕਿ ਇਸ ਨੂੰ ਮਾਰਚ 2021 ਤੱਕ ਵਧਾਇਆ ਜਾ ਸਕਦਾ ਹੈ। ਇਸ ਤਰ੍ਹਾਂ ਮੋਦੀ ਸਰਕਾਰ ਨੇ ਜਨ-ਧਨ ਖਾਤਿਆਂ 'ਚ ਔਰਤਾਂ ਦੇ ਖਾਤਿਆਂ 'ਚ ਪਿਛਲੀ ਵਾਰ 1500 ਰੁਪਏ ਭੇਜੇ ਗਏ ਸਨ। ਹੁਣ ਮੋਦੀ ਸਰਕਾਰ ਫਿਰ ਤੋਂ ਤਿਉਹਾਰੀ ਸੀਜ਼ਨ ਨੂੰ ਦੇਖਦੇ ਹੋਏ ਗਰੀਬ ਔਰਤਾਂ ਦੇ ਖਾਤਿਆਂ 'ਚ 1500 ਰੁਪਏ ਭੇਜਣ ਦੀ ਤਿਆਰੀ ਕਰ ਰਹੀ ਹੈ। ਸਰਕਾਰ ਦਾ ਮਕਸਦ ਹੈ ਕਿ ਗਰੀਬ ਪਰਿਵਾਰ ਖੁਸ਼ੀ ਨਾਲ ਆਪਣੇ ਤਿਉਹਾਰ ਮਨਾ ਸਕਣ।

ਇਹ ਵੀ ਪੜ੍ਹੋ: ਅੱਜ ਤੋਂ ਬਦਲਿਆ ਗੈਸ ਸਿਲੰਡਰ ਬੁਕਿੰਗ ਦਾ ਨੰਬਰ, ਹੁਣ ਇਸ ਨੰਬਰ 'ਤੇ ਕਰਨਾ ਹੋਵੇਗਾ ਫੋਨ

ਇਕ ਮੀਡੀਆ ਰਿਪੋਰਟ 'ਚ ਕਿਹਾ ਗਿਆ ਹੈ ਕਿ ਸਰਕਾਰ ਗਰੀਬ ਅਤੇ ਕਮਜ਼ੋਰ ਪਰਿਵਾਰ ਦੇ ਲੋਕਾਂ ਲਈ ਤੀਜੇ ਪ੍ਰੋਤਸਾਹਨ ਪੈਕੇਜ ਦੀ ਤਿਆਰੀ ਕਰ ਰਹੀ ਹੈ। ਸਰਕਾਰ ਗਰੀਬ ਕਲਿਆਣ ਯੋਜਨਾ ਦੇ ਤਹਿਤ ਅਨਾਜ਼ ਅਤੇ ਪੈਸੇ ਦੇਣ ਦੀ ਘੋਸ਼ਣਾ ਕਰ ਸਕਦੀ ਹੈ। ਦਰਅਸਲ ਸਰਕਾਰ ਨੇ 20 ਕਰੋੜ ਤੋਂ ਜ਼ਿਆਦਾ ਮਹਿਲਾ ਜਨ-ਧਨ ਅਕਾਊਂਟ ਹੋਲਡਰ ਦੇ ਖਾਤਿਆਂ 3 ਮਹੀਨੇ 'ਚ 1500 ਰੁਪਏ ਭੇਜੇ ਸਨ। ਦੱਸ ਦੇਈਏ ਕਿ ਕੇਂਦਰ ਸਰਕਾਰ ਨੇ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਦੇ ਤਹਿਤ ਪ੍ਰਧਾਨ ਮੰਤਰੀ ਜਨ-ਧਨ ਯੋਜਨਾ ਲਾਗੂ ਕੀਤੀ ਹੈ।


ਇੰਝ ਖੁੱਲ੍ਹਵਾਓ ਜਨ-ਧਨ ਖਾਤਾ
ਪ੍ਰਧਾਨ ਮੰਤਰੀ ਜਨ-ਧਨ ਯੋਜਨਾ ਤਹਿਤ ਜ਼ੀਰੋ ਬੈਲੇਂਸ 'ਤੇ ਸੇਵਿੰਗ ਅਕਾਊਂਟ ਖੁੱਲ੍ਹਵਾਇਆ ਜਾ ਸਕਦਾ ਹੈ। ਇਸ 'ਚ ਚੈੱਕ ਸੁਵਿਧਾ, ਇੰਸ਼ੋਰੈਂਸ ਵਰਗੀਆਂ ਕਈ ਸੁਵਿਧਾਵਾਂ ਦਿੱਤੀਆਂ ਜਾਂਦੀਆਂ ਹਨ। ਤੁਸੀਂ ਕਿਸੇ ਵੀ ਬੈਂਕ ਦੀ ਬ੍ਰਾਂਚ 'ਚ ਜਾ ਕੇ ਜ਼ਰੂਰੀ ਦਸਤਾਵੇਜ਼ ਲੈ ਕੇ ਆਪਣਾ ਖਾਤਾ ਖੁੱਲ੍ਹਵਾ ਸਕਦੇ ਹੋ।

ਇਹ ਵੀ ਪੜ੍ਹੋ: ਇਕ ਸਾਲ ਦੀ ਗੱਲਬਾਤ ਮਗਰੋਂ ਪੱਕੀ ਹੋਈ ਡੀਲ, ਮੁਕੇਸ਼ ਅੰਬਾਨੀ ਨੂੰ ਮਿਲੇਗਾ 1 ਅਰਬ ਡਾਲਰ ਦਾ ਚੈੱਕ

ਇਨ੍ਹਾਂ ਦਸਤਾਵੇਜ਼ਾਂ ਦੀ ਹੈ ਜ਼ਰੂਰਤ
ਜਨ-ਧਨ ਖਾਤਾ ਖੁੱਲ੍ਹਵਾਉਣ ਲਈ ਆਧਾਰ ਕਾਰਡ, ਪਾਸਪੋਰਟ ਜਾਂ ਡਰਾਈਵਿੰਗ ਲਾਈਸੈਂਸ ਦੀ ਵਰਤੋਂ ਕਰ ਸਕਦੇ ਹੋ। ਤਾਂ ਜੋ ਤੁਹਾਡਾ ਕੇ.ਵਾਈ.ਸੀ. ਪੂਰਾ ਕੀਤਾ ਜਾ ਸਕੇ। ਜੇਕਰ ਤੁਹਾਡੇ ਕੋਲ ਕੋਈ ਦਸਤਾਵੇਜ਼ ਨਹੀਂ ਹੈ ਤਾਂ ਤੁਸੀਂ ਆਪਣੀ ਸੈਲਫ ਅਟੈਸਟਿਡ ਫੋਟੋ ਲੈ ਕੇ ਬੈਂਕ ਅਧਿਕਾਰੀ ਦੇ ਸਾਹਮਣੇ ਆਪਣੇ ਸਾਈਨ ਕਰਕੇ ਤੁਸੀਂ ਖਾਤਾ ਖੁੱਲ੍ਹਵਾ ਸਕਦੇ ਹੋ। ਇਥੇ ਇਹ ਧਿਆਨ ਦੇਣ ਵਾਲੀ ਗੱਲ ਹੈ ਕਿ ਜਨ-ਧਨ ਖਾਤਾ ਖੁੱਲ੍ਹ੍ਹਾਉਣ ਲਈ ਕਿਸੇ ਵੀ ਤਰ੍ਹਾਂ ਦੀ ਕੋਈ ਫ਼ੀਸ ਨਹੀਂ ਲੱਗਦੀ ਹੈ। ਇਸ ਅਕਾਊਂਟ ਨੂੰ ਕੋਈ ਵੀ 10 ਸਾਲ ਤੋਂ ਉੱਪਰ ਦੇ ਲੋਕ ਖੁੱਲ੍ਹਵਾ ਸਕਦੇ ਹਨ।

ਖਾਤਾ ਖੁੱਲ੍ਹਣ 'ਤੇ ਮਿਲਦੀਆਂ ਹਨ ਇਹ ਸੁਵਿਧਾਵਾਂ
ਇਸ ਖਾਤੇ ਨੂੰ ਖੁੱਲ੍ਹਵਾਉਣ 'ਤੇ ਓਵਰ ਡਰਾਫਟ ਦੀ ਸੁਵਿਧਾ ਦੇ ਨਾਲ ਰੂਪੇ ਡੈਬਿਟ ਕਾਰਡ ਦੀ ਸੁਵਿਧਾ ਵੀ ਮੁਹੱਈਆ ਕਰਵਾਈ ਜਾਂਦੀ ਹੈ। ਡੈਬਿਟ ਕਾਰਡ 'ਤੇ 1 ਲੱਖ ਰੁਪਏ ਦਾ ਐਕਸੀਡੈਂਟ ਇੰਸ਼ੋਰੈਂਸ ਮਿਲਦਾ ਹੈ। ਸਰਕਾਰੀ ਯੋਜਨਾਵਾਂ ਦਾ ਜੋ ਲਾਭ ਮਿਲਦਾ ਹੈ, ਉਸ 'ਚ ਸਿੱਧਾ ਫੰਡ ਖਾਤੇ 'ਚ ਟਰਾਂਸਫਰ ਕਰ ਦਿੱਤਾ ਜਾਂਦਾ ਹੈ।

ਇਹ ਵੀ ਪੜ੍ਹੋ: IPL 2020 : ਅੱਜ ਪੰਜਾਬ ਦਾ ਚੇਨਈ ਅਤੇ ਕੋਲਕਾਤਾ ਦਾ ਰਾਜਸਥਾਨ ਨਾਲ ਹੋਵੇਗਾ ਕਰੋ ਜਾਂ ਮਰੋ ਦਾ ਮੁਕਾਬਲਾ


cherry

Content Editor

Related News