ਕੀਮਤਾਂ ਵਧਾ ਕੇ ਛੋਟ ਦੇਣ ਦੇ ਈ-ਕਾਮਰਸ ਕੰਪਨੀਆਂ ਦੇ ਤਰੀਕੇ ’ਤੇ ਰੋਕ ਲਾਏ ਸਰਕਾਰ
Sunday, Oct 29, 2023 - 12:47 PM (IST)
ਨਵੀਂ ਦਿੱਲੀ (ਭਾਸ਼ਾ) – ਸਰਕਾਰ ਅਤੇ ਰੈਗੂਲੇਟਰੀ ਏਜੰਸੀਆਂ ਨੂੰ ਈ-ਕਾਮਰਸ ਖੇਤਰ ਵਿਚ ਅਣ-ਉਚਿੱਤ ਕਾਰੋਬਾਰੀ ਤੌਰ-ਤਰੀਕਿਆਂ ’ਤੇ ਲਗਾਮ ਲਗਾਉਣ ਲਈ ਤੁਰੰਤ ਕਦਮ ਉਠਾਉਣ ਦੀ ਲੋੜ ਹੈ। ਸ਼ਨੀਵਾਰ ਨੂੰ ਇਕ ਰਿਪੋਰਟ ਵਿਚ ਇਹ ਸੁਝਾਅ ਦਿੱਤਾ ਗਿਆ।
ਇਹ ਵੀ ਪੜ੍ਹੋ : ਤਿਉਹਾਰੀ ਸੀਜ਼ਨ 'ਚ ਛੁੱਟੀਆਂ ਦੀ ਭਰਮਾਰ, ਨਵੰਬਰ ਮਹੀਨੇ ਦੇਸ਼ 'ਚ 15 ਦਿਨ ਬੰਦ ਰਹਿਣਗੇ ਬੈਂਕ
ਥਿੰਕ ਟੈਂਕ ਕਟਸ ਇੰਟਰਨੈਸ਼ਨਲ ਨੇ ਆਪਣੀ ਰਿਪੋਰਟ ਵਿਚ ਕਿਹਾ ਕਿ ਈ-ਕਾਮਰਸ ਮੰਚਾਂ ’ਤੇ ਉਤਪਾਦਾਂ ਦੀਆਂ ਕੀਮਤਾਂ ਵਧਾ ਕੇ ਛੋਟ ਦੀ ਪੇਸ਼ਕਸ਼ ਕਰਨ ਦਾ ਅਣ-ਉਚਿੱਤ ਤਰੀਕਾ ਅਪਣਾਇਆ ਜਾ ਰਿਹਾ ਹੈ। ਇਸ ਨਾਲ ਗਾਹਕਾਂ ਦੇ ਮਨ ’ਚ ਉਤਪਾਦ ਦੀ ਖਰੀਦ ’ਤੇ ਬੱਚਤ ਹੋਣ ਦਾ ਭਰਮ ਪੈਦਾ ਹੁੰਦਾ ਹੈ ਜਦ ਕਿ ਅਸਲ ਵਿਚ ਉਨ੍ਹਾਂ ਉਤਪਾਦਾਂ ਦੀ ਅਸਲ ਕੀਮਤ ਘੱਟ ਹੀ ਹੁੰਦੀ ਹੈ।
ਇਹ ਵੀ ਪੜ੍ਹੋ : ਮੁਕੇਸ਼ ਅੰਬਾਨੀ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, 20 ਕਰੋੜ ਦੀ ਮੰਗੀ ਫਿਰੌਤੀ
ਰਿਪੋਰਟ ਮੁਤਾਬਕ ਈ-ਕਾਮਰਸ ਮੰਚਾਂ ਵਲੋਂ ਸਮੇਂ-ਸਮੇਂ ’ਤੇ ਵਿਕਰੀ ਸੇਲ ਦੇ ਆਯੋਜਨ ’ਤੇ ਪੂਰੀ ਤਰ੍ਹਾਂ ਰੋਕ ਲਾਉਣ ਦੀ ਥਾਂ ਸਰਕਾਰ ਨੂੰ ਖਪਤਕਾਰ ਅਧਿਕਾਰਾਂ ਦੀ ਸੁਰੱਖਿਆ ਦੀ ਦਿਸ਼ਾ ’ਚ ਸਖਤੀ ਵਰਤਣੀ ਚਾਹੀਦੀ ਹੈ। ਇਸ ਨਾਲ ਸਾਰੀਆਂ ਬਾਜ਼ਾਰ ਸਕਿਓਰਿਟੀਜ਼ ਲਈ ਬਰਾਬਰ ਮੌਕੇ ਮੁਹੱਈਆ ਕਰਵਾਏ ਜਾ ਸਕਦੇ ਹਨ।
ਭਾਰਤ ਵਿਚ ਈ-ਕਾਮਰਸ ਦੇ ਸੰਦਰਭ ਵਿਚ ਵਪਾਰ ਦੀ ਸਥਿਤੀ ’ਤੇ ਜਾਰੀ ਰਿਪੋਰਟ ਕਹਿੰਦੀ ਹੈ ਕਿ ਇਕ ਨਿਰਪੱਖ ਅਤੇ ਟਿਕਾਊ ਈ-ਕਾਮਰਸ ਹਾਲਾਤ ਨੂੰ ਉਤਸ਼ਾਹ ਦੇਣ ਲਈ ਜ਼ਰੂਰੀ ਹੈ ਕਿ ਵਿਕ੍ਰੇਤਾਵਾਂ ਕੋਲ ਆਪਣੇ ਉਤਪਾਦਾਂ ਦੀਆਂ ਕੀਮਤਾਂ ਤੈਅ ਕਰਨ ਦੀ ਖੁਦਮੁਖਤਿਆਰੀ ਹੋਵੇ। ਇਸ ਦੇ ਮੁਤਾਬਕ ਵਿਕ੍ਰੇਤਾਵਾਂ ’ਤੇ ਵਾਧੂ ਛੋਟ ਦਾ ਬੋਝ ਪਾਉਣ ਨਾਲ ਵਿੱਤੀ ਤਣਾਅ ਵਧਦਾ ਹੈ ਅਤੇ ਮੁਨਾਫੇ ਦੇ ਮਾਰਜ਼ਨ ’ਤੇ ਵੀ ਅਸਰ ਪੈਂਦਾ ਹੈ।
ਇਹ ਵੀ ਪੜ੍ਹੋ : ਵਿਦੇਸ਼ਾਂ 'ਚ ਵਧੀ ਭਾਰਤੀ ਅੰਬ ਦੀ ਮੰਗ, 19 ਫ਼ੀਸਦੀ ਵਧਿਆ ਭਾਰਤ ਤੋਂ ਨਿਰਯਾਤ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8