ਸਰਕਾਰੀ ਯੋਜਨਾ ਦਾ ਅਸਰ, 10 ਅਰਬ ਡਾਲਰ ਹੋਵੇਗਾ ਮੋਬਾਇਲ ਫੋਨਾਂ ਦਾ ਨਿਰਯਾਤ

03/23/2023 6:10:15 PM

ਨਵੀਂ ਦਿੱਲੀ- ਸਥਾਨਕ ਮੈਨੂਫੈਕਚਰਿੰਗ ਨੂੰ ਆਕਰਸ਼ਿਤ ਕਰਨ ਦੀ ਸਰਕਾਰ ਦੀ ਯੋਜਨਾ ਦਾ ਅਸਰ ਦਿਖਣ ਲੱਗਿਆ ਹੈ। ਮੌਜੂਦਾ ਵਿੱਤੀ ਸਾਲ 'ਚ ਦੇਸ਼ ਤੋਂ 10 ਅਰਬ ਡਾਲਰ ਯਾਨੀ 82,000 ਕਰੋੜ ਰੁਪਏ ਦੇ ਰਿਕਾਰਡ ਸਮਾਰਟ ਮੋਬਾਈਲ ਫੋਨਾਂ ਦਾ ਨਿਰਯਾਤ ਹੋਵੇਗਾ। ਫਰਵਰੀ ਤੱਕ ਇਹ 9.5 ਅਰਬ ਡਾਲਰ ਸੀ। ਇੰਡੀਆ ਸੈਲੂਲਰ ਐਂਡ ਇਲੈਕਟ੍ਰੋਨਿਕਸ ਐਸੋਸੀਏਸ਼ਨ (ਆਈ.ਸੀ.ਈ.ਏ.) ਦੇ ਅੰਕੜਿਆਂ ਦੇ ਅਨੁਸਾਰ ਇਸ ਨਿਰਯਾਤ 'ਚ ਐਪਲ ਦੇ ਮੇਕ ਇਨ ਇੰਡੀਆ ਸਮਾਰਟਫੋਨਾਂ ਦੀ ਹਿੱਸੇਦਾਰੀ 50 ਫ਼ੀਸਦੀ ਹੋਵੇਗੀ। ਸੈਮਸੰਗ ਦੀ ਹਿੱਸਾ 40 ਫ਼ੀਸਦੀ ਜਦਕਿ ਹੋਰ ਕੰਪਨੀਆਂ ਦੀ ਹਿੱਸਾ 10 ਫ਼ੀਸਦੀ ਹੋਵੇਗਾ।

ਇਹ ਵੀ ਪੜ੍ਹੋ-ਦੁਨੀਆ ਦੇ ਅਰਬਪਤੀਆਂ ਦੀ ਲਿਸਟ 'ਚ 21ਵੇਂ ਨੰਬਰ 'ਤੇ ਹਨ ਗੌਤਮ ਅਡਾਨੀ, ਹੁਣ ਇੰਨੀ ਹੋਈ ਨੈੱਟਵਰਥ
ਇਸ ਸਾਲ ਸਮਾਰਟਫੋਨ ਦੇ ਨਿਰਯਾਤ 'ਚ ਤੇਜ਼ੀ ਆਈ ਹੈ ਕਿਉਂਕਿ ਕੰਪਨੀਆਂ ਉਤਪਾਦਨ ਨਾਲ ਜੁੜੇ ਪ੍ਰੋਤਸਾਹਨ (ਪੀ.ਐੱਲ.ਆਈ.) ਯੋਜਨਾ ਦਾ ਫ਼ਾਇਦਾ ਚੁੱਕ ਰਹੀਆਂ ਹਨ। ਇਸ ਦੇ ਲਈ ਉਹ ਵੱਡੇ ਪੱਧਰ 'ਤੇ ਨਿਵੇਸ਼ ਕਰ ਰਹੀਆਂ ਹਨ। ਐਪਲ ਚੀਨ ਦੀ ਆਪਣੀ ਨਿਰਮਾਣ ਇਕਾਈ ਨੂੰ ਅਗਲੇ ਦੋ-ਤਿੰਨ ਸਾਲਾਂ 'ਚ ਭਾਰਤ ਅਤੇ ਵੀਅਤਨਾਮ 'ਚ ਲਿਆਉਣ ਦੀ ਕੋਸ਼ਿਸ਼ ਕਰ ਰਹੀ ਹੈ। ਭਾਰਤ ਦੇ ਚੋਟੀ ਦੇ ਪੰਜ ਨਿਰਯਾਤ ਦੇਸ਼ ਸੰਯੁਕਤ ਅਰਬ ਅਮੀਰਾਤ (ਯੂ.ਏ.ਈ), ਅਮਰੀਕਾ, ਨੀਦਰਲੈਂਡ, ਯੂਕੇ ਅਤੇ ਇਟਲੀ ਸ਼ਾਮਲ ਹਨ।

ਇਹ ਵੀ ਪੜ੍ਹੋ-ਵੋਟਰ ID ਕਾਰਡ ਨਾਲ ਆਧਾਰ ਲਿੰਕ ਕਰਨ ਦਾ ਇੱਕ ਹੋਰ ਮੌਕਾ, ਕੇਂਦਰ ਨੇ ਵਧਾਈ ਸਮਾਂ ਸੀਮਾ
ਅੰਕੜਿਆਂ ਦੇ ਅਨੁਸਾਰ ਮੋਬਾਈਲ ਫੋਨ ਉਦਯੋਗ 40 ਅਰਬ ਡਾਲਰ ਦੇ ਨਿਰਮਾਣ ਉਤਪਾਦਨ ਨੂੰ ਪਾਰ ਕਰ ਜਾਵੇਗਾ। ਇਸ ਦਾ 25 ਫ਼ੀਸਦੀ ਯਾਨੀ 10 ਅਰਬ ਡਾਲਰ ਦਾ ਨਿਰਯਾਤ ਹੋਵੇਗਾ। ਸਰਕਾਰ ਮੋਬਾਈਲ ਤੋਂ ਇਲਾਵਾ ਇਲੈਕਟ੍ਰੋਨਿਕਸ ਨਿਰਮਾਣ ਈਕੋਸਿਸਟਮ ਨੂੰ ਮਜ਼ਬੂਤ ​​ਕਰਨ ਲਈ ਵੀ ਕੰਮ ਕਰ ਰਹੀ ਹੈ, ਤਾਂ ਜੋ ਭਾਰਤ ਆਪਣੇ ਹੋਰ ਹਿੱਸਿਆਂ ਲਈ ਵੀ ਇੱਕ ਹੱਬ ਬਣ ਸਕੇ, ਕਿਉਂਕਿ ਉਹ ਸਮਾਰਟਫ਼ੋਨਾਂ ਤੋਂ ਇਲਾਵਾ ਬਹੁਤ ਸਾਰੀ ਵਿਕਰੀ ਦਾ ਹਿੱਸਾ ਹਨ। ਭਾਰਤ 'ਚ ਐਪਲ ਦੀਆਂ ਤਿੰਨ ਕੰਪਨੀਆਂ ਫੋਨ ਦਾ ਨਿਰਮਾਣ ਕਰਦੀਆਂ ਹਨ।

ਇਹ ਵੀ ਪੜ੍ਹੋ-ਘਰੇਲੂ ਉਡਾਣਾਂ ਦੇ ਯਾਤਰੀਆਂ ਦੀ ਗਿਣਤੀ ਫਰਵਰੀ 'ਚ 56.82 ਵਧ ਕੇ 1.20 ਕਰੋੜ ਹੋਈ

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ। 


Aarti dhillon

Content Editor

Related News