ਸਰਕਾਰ ਦੀ ਨਿੱਜੀਕਰਣ ਯੋਜਨਾ ਨੂੰ ਲੱਗਾ ਧੱਕਾ, ਅਡਾਨੀ ਸਮੂਹ ਨੇ 3 ਏਅਰਪੋਰਟਜ਼ ਦਾ ਸੰਚਾਲਨ ਛੱਡਿਆ

Friday, Jun 05, 2020 - 09:08 AM (IST)

ਸਰਕਾਰ ਦੀ ਨਿੱਜੀਕਰਣ ਯੋਜਨਾ ਨੂੰ ਲੱਗਾ ਧੱਕਾ, ਅਡਾਨੀ ਸਮੂਹ ਨੇ 3 ਏਅਰਪੋਰਟਜ਼ ਦਾ ਸੰਚਾਲਨ ਛੱਡਿਆ

ਨਵੀਂ ਦਿੱਲੀ (ਏਜੰਸੀਆਂ) : ਅਡਾਨੀ ਸਮੂਹ ਨੇ ਉਨ੍ਹਾਂ ਤਿੰਨ ਏਅਰਪੋਰਟ ਨੂੰ ਆਪਣੇ ਹੱਥ 'ਚ ਲੈਣ 'ਚ ਅਸਮਰਥਤਾ ਜਤਾਈ ਹੈ, ਜਿਨ੍ਹਾਂ ਨੂੰ ਉਸ ਨੇ ਪਿਛਲੇ ਸਾਲ ਪਹਿਲ ਦੇ ਆਧਾਰ 'ਤੇ ਬੋਲੀ ਲਾ ਕੇ ਜਿੱਤਿਆ ਸੀ। ਇਸ ਨਾਲ ਸਰਕਾਰ ਦੀ ਨਿਜੀਕਰਣ ਯੋਜਨਾ ਨੂੰ ਧੱਕਾ ਲੱਗਾ ਹੈ। ਸਮੂਹ ਨੇ ਲਖਨਊ, ਮੰਗਲੁਰੂ ਅਤੇ ਅਹਿਮਦਾਬਾਦ ਹਵਾਈ ਅੱਡਿਆਂ ਨੂੰ ਆਪਣੇ ਹੱਥ 'ਚ ਲੈਣ ਲਈ ਘੱਟ ਤੋਂ ਘੱਟ 6 ਮਹੀਨਿਆਂ ਦਾ ਸਮਾਂ ਮੰਗਿਆ ਹੈ। ਇਸ ਲਈ ਸਮੂਹ ਨੇ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਹਵਾਬਾਜ਼ੀ ਖੇਤਰ 'ਚ ਜਾਰੀ ਅਨਿਸ਼ਚਿਤਤਾ ਨੂੰ ਕਾਰਨ ਦੱਸਿਆ ਹੈ।

ਇਕ ਰਿਪੋਰਟ ਮੁਤਾਬਕ ਤਿੰਨਾਂ ਹਵਾਈ ਅੱਡਿਆਂ ਨੂੰ ਆਪਣੇ ਹੱਥ 'ਚ ਲੈਣ ਲਈ ਅਤੇ ਸਮੇਂ ਲਈ ਸਮੂਹ ਨੇ ਭਾਰਤੀ ਹਵਾਈ ਅੱਡਿਆਂ ਅਥਾਰਟੀ (ਏ. ਏ. ਆਈ.) ਨੂੰ ਫੋਰਸ ਮੇਜਰ ਨੂੰ ਕਲਾਊਜ਼ ਨੂੰ ਲਾਗੂ ਕਰਨ ਦੀ ਅਪੀਲ ਕੀਤੀ ਹੈ। ਨਾਲ ਹੀ ਉਸ ਨੇ ਹਵਾਬਾਜ਼ੀ ਕਾਰੋਬਾਰ ਦੀ ਵਿਵਹਾਰਕਤਾ ਦੀ ਫਿਰ ਸਮੀਖਿਆ ਕਰਨ ਲਈ ਸਲਾਹਕਾਰ ਵੀ ਨਿਯੁਕਤ ਕੀਤਾ ਹੈ। ਏਅਰਪੋਰਟ ਨੂੰ ਆਪਣੇ ਹੱਥ 'ਚ ਲੈਣ ਤੋਂ ਅਡਾਨੀ ਸਮੂਹ ਦੇ ਪਿੱਛੇ ਹੱਟਣ ਨਾਲ ਸਰਕਾਰ ਦੀ ਏਅਰਪੋਰਟ ਨਿਜੀਕਰਣ ਯੋਜਨਾ ਨੂੰ ਧੱਕਾ ਲੱਗਾ ਹੈ। ਧਿਆਨ ਯੋਗ ਹੈ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਮਈ 'ਚ ਕਿਹਾ ਸੀ ਕਿ ਏ. ਏ. ਆਈ. 6 ਅਤੇ ਏਅਰਪੋਟਰਸ ਵਿਕਰੀ ਦੀ ਪ੍ਰਕਿਰਿਆ ਸ਼ੁਰੂ ਕਰੇਗੀ। ਇਨ੍ਹਾਂ 6 ਏਅਰਪੋਟਰਸ 'ਚ ਵਾਰਾਣਸੀ, ਅੰਮ੍ਰਿਤਸਰ, ਭੁਵਨੇਸ਼ਵਰ, ਇੰਦੌਰ, ਰਾਏਪੁਰ ਅਤੇ ਤ੍ਰਿਚੀ ਏਅਰਪੋਰਟਸ ਸ਼ਾਮਲ ਹਨ।

ਅਡਾਨੀ ਦੇ ਕਰੀਬ 300 ਕਰੋੜ ਰੁਪਏ ਹੋ ਸਕਦੇ ਹਨ ਜ਼ਬਤ
ਏ. ਏ. ਆਈ. ਦੇ ਇਕ ਉੱਚ ਅਧਿਕਾਰੀ ਨੇ ਕਿਹਾ ਕਿ ਏ. ਏ. ਆਈ. ਨੇ ਸਮੂਹ ਦੇ ਪ੍ਰਸਤਾਵ 'ਤੇ ਅਜੇ ਤੱਕ ਫੈਸਲਾ ਨਹੀਂ ਲਿਆ ਹੈ। ਇਸ 'ਤੇ ਦੋਵਾਂ ਪੱਖਾਂ ਨੂੰ ਮਿਲ ਕੇ ਫੈਸਲਾ ਲੈਣਾ ਹੋਵੇਗਾ। ਫੋਰਸ ਮੇਜਰ ਕਲਾਊਜ਼ ਨੂੰ ਇਕਪਾਸੜ ਤੌਰ 'ਤੇ ਲਾਗੂ ਨਹੀਂ ਕੀਤਾ ਜਾ ਸਕਦਾ ਹੈ। ਜੇਕਰ ਏ. ਏ. ਆਈ. ਵਾਧੂ ਸਮੇਂ ਲਈ ਅਡਾਨੀ ਸਮੂਹ ਦੀ ਮੰਗ ਨਾਲ ਸਹਿਮਤ ਨਹੀਂ ਹੁੰਦੀ ਹੈ ਤਾਂ ਉਸ ਨੂੰ ਨੀਲਾਮੀ ਨੂੰ ਕੈਂਸਲ ਕਰਨਾ ਹੋਵੇਗਾ ਅਤੇ ਇਨ੍ਹਾਂ ਏਅਰਪੋਰਟਸ ਦੀ ਫਿਰ ਤੋਂ ਨੀਲਾਮੀ ਕਰਨੀ ਹੋਵੇਗੀ। ਅਜਿਹੀ ਹਾਲਤ 'ਚ ਅਡਾਨੀ ਸਮੂਹ ਦੇ ਪਰਫਾਰਮੈਂਸ ਗਾਰੰਟੀ ਨੂੰ ਏ. ਏ. ਆਈ. ਜ਼ਬਤ ਕਰ ਲਵੇਗੀ, ਜਿਸ ਦਾ ਭੁਗਤਾਨ ਅਡਾਨੀ ਸਮੂਹ ਨੇ ਸਮਝੌਤੇ 'ਤੇ ਹਸਤਾਖਰ ਕਰਦੇ ਸਮੇਂ ਕੀਤਾ ਸੀ। ਸਮੂਹ ਨੇ ਹਰ ਇਕ ਏਅਰਪੋਰਟ ਲਈ ਪਰਫਾਰਮੈਂਸ ਗਾਰੰਟੀ ਦੇ ਤੌਰ 'ਤੇ ਕਰੀਬ 100 ਕਰੋੜ ਰੁਪਏ ਦਾ ਭੁਗਤਾਨ ਕੀਤਾ ਸੀ।

ਸਰਕਾਰ ਸਮੇਂ 'ਤੇ ਕਦਮ ਨਾ ਚੁਕਦੀ ਤਾਂ ਦੇਸ਼ ਨੂੰ ਵਿਆਪਕ ਨੁਕਸਾਨ ਹੁੰਦਾ : ਅਡਾਨੀ
ਦਿੱਗਜ ਉਦਯੋਗਪਤੀ ਗੌਤਮ ਅਡਾਨੀ ਨੇ ਕਿਹਾ ਹੈ ਕਿ ਜੇਕਰ ਸਰਕਾਰ 'ਕੋਵਿਡ-19' ਮਹਾਮਾਰੀ ਨੂੰ ਵੇਖਦੇ ਹੋਏ ਉਪਲੱਬਧ ਸੂਚਨਾ ਦੇ ਆਧਾਰ 'ਤੇ ਫੈਸਲਾ ਲੈਣ 'ਚ ਦੇਰੀ ਕਰਦੀ ਤਾਂ ਦੇਸ਼ ਨੂੰ ਵੱਡੇ ਪੱਧਰ 'ਤੇ ਨੁਕਸਾਨ ਹੁੰਦਾ ਅਤੇ ਉਸ ਦਾ ਕੌਮਾਂਤਰੀ ਪ੍ਰਭਾਵ ਹੁੰਦਾ। ਅਡਾਨੀ ਸਮੂਹ ਦੇ ਚੇਅਰਮੈਨ ਨੇ ਇਹ ਵੀ ਕਿਹਾ ਕਿ ਇਹ ਸਮਾਂ ਭਾਰਤ 'ਚ ਦਾਣ ਲਾਉਣ ਲਈ ਯੋਗ ਹੈ ਕਿਉਂਕਿ ਦੇਸ਼ ਸਥਿਰ ਲੋਕੰਤਰਿਕ ਸੰਚਾਲਨ ਵਿਵਸਥਾ ਦੇ ਨਾਲ ਦੁਨੀਆ ਦੇ ਟੀਪ ਖਪਤਕਾਰ ਕੇਂਦਰਾਂ, ਵਿਨਿਰਮਾਣ ਅਤੇ ਸੇਵਾ ਕੇਂਦਰਾਂ 'ਚੋਂ ਇਕ ਹੋਵੇਗਾ।

ਅਡਾਨੀ ਐਟਰਪ੍ਰਾਈਜ਼ਿਜ਼ ਦੀ ਬੁੱਧਵਾਰ ਨੂੰ ਜਾਰੀ ਸਾਲਾਨਾ ਰਿਪੋਰਟ 'ਚ ਚੇਅਰਮੈਨ ਸੁਨੇਹਾ 'ਚ ਉਨ੍ਹਾਂ ਕਿਹਾ ਕਿ ਸਾਨੂੰ ਇਹ ਅਹਿਸਾਸ ਹੋਣਾ ਚਾਹੀਦਾ ਹੈ ਕਿ ਅਸਲ 'ਚ ਨਿਰਪੱਖ ਰੂਪ ਨਾਲ ਕੋਈ ਠੀਕ ਜਾਂ ਗਲਤ ਵਿਚਾਰ ਨਹੀਂ ਹੁੰਦਾ ਹੈ। 'ਕੋਵਿਡ-19' ਵਰਗੇ ਅਪ੍ਰਤੱਖ ਸੰਕਟ ਦੌਰਾਨ ਅਖੀਰ ਕਿਸ ਗੱਲ ਦੀ ਜ਼ਰੂਰਤ ਸੀ? ਸਰਕਾਰ ਨਿਸ਼ਚਿਤ ਸਮੇਂ 'ਤੇ ਉਪਲੱਬਧ ਬਿਹਤਰ ਸੂਚਨਾ ਅਤੇ ਜੋ ਵੀ ਨਵੀਂ ਜਾਣਕਾਰੀ ਆਈ ਉਸ ਦੇ ਆਧਾਰ 'ਤੇ ਫੈਸਲਾ ਲੈਂਦੀ ਰਹੀ। ਉਨ੍ਹਾਂ ਕਿਹਾ ਕਿ ਇਸ ਲਈ ਭਾਰਤ ਸਰਕਾਰ ਅਤੇ ਅਧਿਕਾਰੀ ਨਿਸ਼ਚਿਤ ਰੂਪ ਨਾਲ ਸ਼ਲਾਘਾ ਦੇ ਪਾਤਰ ਹਨ। ਅਡਾਨੀ ਨੇ ਕਿਹਾ ਕਿ ਸਾਡੇ ਤੋਂ ਜ਼ਿਆਦਾ ਸਾਧਨ ਸੰਪੰਨ ਦੇਸ਼ ਅੱਜ ਇਸ ਸੰਕਟ ਤੋਂ ਪਾਰ ਪਾਉਣ ਲਈ ਸੰਘਰਸ਼ ਕਰ ਰਹੇ ਹਨ।


author

cherry

Content Editor

Related News