ਸਰਕਾਰ ਦੀ ਸੌਗਾਤ, 29 FEB ਤੱਕ ਤੁਸੀਂ ਮੁਫਤ ਲਵਾ ਸਕੋਗੇ FASTag

Saturday, Feb 15, 2020 - 03:41 PM (IST)

ਸਰਕਾਰ ਦੀ ਸੌਗਾਤ, 29 FEB ਤੱਕ ਤੁਸੀਂ ਮੁਫਤ ਲਵਾ ਸਕੋਗੇ FASTag

ਨਵੀਂ ਦਿੱਲੀ— ਹੁਣ FASTAG ਲਵਾਉਣ ਲਈ ਤੁਹਾਨੂੰ ਪੈਸੇ ਖਰਚ ਕਰਨ ਦੀ ਜ਼ਰੂਰਤ ਨਹੀਂ ਹੈ ਕਿਉਂਕਿ 15 ਫਰਵਰੀ ਤੋਂ ਲੈ ਕੇ 29 ਫਰਵਰੀ ਤੱਕ ਇਹ ਮੁਫਤ ਮਿਲੇਗਾ।

ਸਰਕਾਰ ਨੇ ਇਲੈਕਟ੍ਰਾਨਿਕ ਕੁਲੈਕਸ਼ਨ ਜ਼ਰੀਏ ਟੋਲ ਵਧਾਉਣ ਦੇ ਇਰਾਦੇ ਨਾਲ ਰਾਸ਼ਟਰੀ ਰਾਜਮਾਰਗ ਅਥਾਰਟੀ (ਐੱਨ. ਐੱਚ. ਏ. ਆਈ.) ਨੂੰ 29 ਫਰਵਰੀ ਤੱਕ ਫਾਸਟੈਗ ਮੁਫਤ ਵੰਡਣ ਲਈ ਕਿਹਾ ਹੈ।


NHAI ਫਾਸਟੈਗ ਤੁਸੀਂ ਰੀਜ਼ਨਲ ਟਰਾਂਸਪੋਰਟ ਦਫਤਰ (ਆਰ. ਟੀ. ਓ.), ਕਾਮਨ ਸਰਵਿਸ ਸੈਂਟਰ, ਟਰਾਂਸਪੋਰਟ ਹੱਬ ਤੇ ਪੈਟਰੋਲ ਪੰਪਾਂ ਤੋਂ ਲੈ ਸਕਦੇ ਹੋ। ਫਾਸਟੈਗ ਵਿਕਰੀ ਕੇਂਦਰ ਦਾ ਪਤਾ ਤੁਸੀਂ 'ਮਾਈ ਫਾਸਟੈਗ ਐਪ ਜਾਂ www.ihmcl.com ਜਾਂ ਐੱਨ. ਐੱਚ. ਏ. ਆਈ. ਦੇ ਹੈਲਪਲਾਈਨ ਨੰਬਰ 'ਤੇ ਕਾਲ ਕਰਕੇ ਵੀ ਲਗਾ ਸਕਦੇ ਹੋ। ਇਸ ਲਈ ਗੱਡੀ ਦੇ ਰਜਿਸਟ੍ਰੇਸ਼ਨ ਸਰਟੀਫਿਕੇਟ ਦੀ ਫੋਟੋ ਕਾਪੀ, ਗੱਡੀ ਮਾਲਕ ਦੀ ਪਾਸਪੋਰਟ ਸਾਈਜ਼ ਫੋਟੋ ਤੇ ਆਈ. ਡੀ. ਜ਼ਰੂਰੀ ਹੈ, ਨਾਲ ਅਸਲ ਕਾਪੀ ਵੀ ਜ਼ਰੂਰ ਰੱਖੋ।

FASTAG ਦੇ ਫਾਇਦੇ

  • ਟੋਲ ਪਲਾਜ਼ਾ 'ਤੇ ਲੰਬੀ ਲਾਈਨ ਤੋਂ ਛੁਟਕਾਰਾ।
  • ਪੈਟਰੋਲ-ਡੀਜ਼ਲ ਤੇ ਸਮੇਂ ਦੀ ਬਚਤ।
  • ਪੇਮੈਂਟ ਲਈ ਨਕਦੀ ਨਾਲ ਰੱਖਣ ਦੀ ਜ਼ਰੂਰਤ ਨਹੀਂ।
  • ਟ੍ਰਾਂਜੈਕਸ਼ਨ 'ਤੇ ਕੁਝ ਬੈਂਕਾਂ ਵੱਲੋਂ ਕੈਸ਼ਬੈਕ ਦਾ ਫਾਇਦਾ।
  • ਖੁੱਲ੍ਹੇ ਪੈਸੇ ਵਾਪਸ ਲੈਣ ਜਾਂ ਦੇਣ ਦੀ ਚਿੰਤਾ ਨਹੀਂ।

ਕੀ ਹੈ ਫਾਸਟੈਗ ਤੇ ਕਿਵੇਂ ਕੰਮ ਕਰਦਾ ਹੈ?
ਇਹ ਇਕ ਰੀਡੀਓ ਫ੍ਰੀਕਵੈਂਸੀ ਟੈਗ ਹੈ, ਜਿਸ ਨੂੰ ਵਾਹਨ ਦੀ ਵਿੰਡੋ 'ਤੇ ਲਗਾਇਆ ਜਾਂਦਾ ਹੈ, ਤਾਂ ਕਿ ਗੱਡੀ ਜਦੋਂ ਟੋਲ ਤੋਂ ਲੰਘੇ ਤਾਂ ਪਲਾਜ਼ਾ 'ਤੇ ਮੌਜੂਦ ਸੈਂਸਰ ਫਾਸਟੈਗ ਨੂੰ ਰੀਡ ਯਾਨੀ ਸਕੈਨ ਕਰ ਸਕੇ। ਉੱਥੇ ਲੱਗੇ ਉਪਕਰਣ ਆਟੋਮੈਟਿਕ ਤਰੀਕੇ ਨਾਲ ਟੋਲ ਟੈਕਸ ਦੀ ਵਸੂਲੀ ਕਰ ਲੈਂਦੇ ਹਨ। 15 ਦਸੰਬਰ ਤੋਂ ਦੇਸ਼ ਭਰ ਦੇ ਟੋਲ ਪਲਾਜ਼ਿਆਂ 'ਤੇ ਫਾਸਟੈਗ ਟੋਲ ਕੁਲੈਕਸ਼ਨ ਸਿਸਟਮ ਲਾਜ਼ਮੀ ਹੋ ਚੁੱਕਾ ਹੈ। ਬਿਨਾਂ ਫਾਸਟੈਗ ਵਾਲੇ ਵਾਹਨਾਂ ਲਈ ਫਿਲਹਾਲ ਦੀ ਘੜੀ ਇਕ ਲੇਨ ਰੱਖੀ ਗਈ ਹੈ ਪਰ ਜਲਦ ਹੀ ਇਨ੍ਹਾਂ ਨੂੰ ਵੀ ਫਾਸਟੈਗ ਲੇਨ 'ਚ ਤਬਦੀਲ ਕਰ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ ਬਿਜ਼ਨੈੱਸ ਨਿਊਜ਼  ►ਸੋਨੇ ਦੇ ਮੁੱਲ 'ਚ ਵੱਡਾ ਉਛਾਲ, ਦਸ ਗ੍ਰਾਮ ਹੁਣ ਇੰਨਾ ਪਵੇਗਾ ਮਹਿੰਗਾ ► ਹਾਰਲੇ ਖਰੀਦਣਾ ਹੋ ਸਕਦਾ ਹੈ ਸਸਤਾ ► ਬੈਂਕ ਗਾਹਕਾਂ ਨੂੰ ਝਟਕਾ, ATM 'ਚੋਂ ਪੈਸੇ ਕਢਵਾਉਣਾ ਹੋ ਸਕਦੈ ਇੰਨਾ ਮਹਿੰਗਾ


Related News