ਸਰਕਾਰ ਨੇ ਮਸਰ ਦੀ ਦਾਲ ਦੀ ਦਰਾਮਦ ’ਤੇ 10 ਫੀਸਦੀ ਦੀ ਡਿਊਟੀ ਲਾਈ
Monday, Mar 10, 2025 - 12:25 PM (IST)

ਨਵੀਂ ਦਿੱਲੀ (ਭਾਸ਼ਾ) - ਸਰਕਾਰ ਨੇ ਮਸਰ ਦੀ ਦਾਲ ’ਤੇ 10 ਫੀਸਦੀ ਇੰਪੋਰਟ ਡਿਊਟੀ ਲਾਉਣ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਘਰੇਲੂ ਉਪਲੱਬਧਤਾ ਵਧਾਉਣ ਲਈ ਪੀਲੀ ਮਟਰ ਦੀ ਡਿਊਟੀ ਮੁਕਤ ਦਰਾਮਦ ਨੂੰ 3 ਮਹੀਨੇ ਯਾਨੀ ਇਸ ਸਾਲ 31 ਮਈ ਤੱਕ ਵਧਾ ਦਿੱਤਾ ਗਿਆ ਹੈ। ਇਸ ਬਾਰੇ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ।
ਇਹ ਵੀ ਪੜ੍ਹੋ : Elon Musk ਨੇ ਕਾਰਾਂ ਦੀ ਵਿਕਰੀ ਵਧਾਉਣ ਲਈ ਦਿੱਤੇ ਸਸਤੀ ਫਾਇਨਾਂਸਿੰਗ ਤੇ ਫਰੀ ਚਾਰਜਿੰਗ ਦੇ ਆਫ਼ਰ
ਨੋਟੀਫਿਕੇਸ਼ਨ ਜ਼ਰੀਏ ਸਰਕਾਰ ਨੇ 8 ਮਾਰਚ ਤੋਂ ਦਾਲਾਂ ’ਤੇ 5 ਫੀਸਦੀ ਮੁੱਢਲੀ ਕਸਟਮ ਡਿਊਟੀ ਅਤੇ 5 ਫੀਸਦੀ ਬੁਨਿਆਦੀ ਢਾਂਚਾ ਅਤੇ ਵਿਕਾਸ ਸੈੱਸ (ਏ. ਆਈ. ਡੀ. ਸੀ.) ਲਾਇਆ ਹੈ। ਹੁਣ ਤੱਕ ਦਾਲਾਂ ਦੀ ਦਰਾਮਦ ਨੂੰ ਡਿਊਟੀ- ਮੁਕਤ ਰੱਖਿਆ ਗਿਆ ਸੀ। ਸਰਕਾਰ ਨੇ ਸ਼ੁਰੂਆਤ ’ਚ ਦਸੰਬਰ, 2023 ’ਚ ਪੀਲੀ ਮਟਰ ਦੀ ਡਿਊਟੀ ਮੁਕਤ ਦਰਾਮਦ ਦੀ ਆਗਿਆ ਦਿੱਤੀ ਸੀ ਅਤੇ ਬਾਅਦ ’ਚ ਇਸ ਨੂੰ 28 ਫਰਵਰੀ ਤੱਕ 3 ਵਾਰ ਵਧਾਇਆ ਸੀ।
ਇਹ ਵੀ ਪੜ੍ਹੋ : Ford ਤੋਂ ਬਾਅਦ Volkswagen ਵੀ ਕਰ ਸਕਦੀ ਹੈ ਭਾਰਤ ਤੋਂ ਵਾਪਸੀ, ਜਾਣੋ ਕੀ ਹੈ ਪੂਰਾ ਮਾਮਲਾ
ਅਨੁਮਾਨ ਮੁਤਾਬਕ, 2024 ਦੌਰਾਨ ਕੁਲ 67 ਲੱਖ ਟਨ ਦਾਲਾਂ ਦੀ ਦਰਾਮਦ ਹੋਈ। ਇਸ ’ਚ ਪੀਲੀ ਮਟਰ ਦਾ ਹਿੱਸਾ 30 ਲੱਖ ਟਨ ਰਿਹਾ।
ਇਹ ਵੀ ਪੜ੍ਹੋ : ਜਾਣੋ EPF ਬੈਲੇਂਸ ਚੈੱਕ ਕਰਨ ਦੇ ਆਸਾਨ ਤਰੀਕੇ, ਨਹੀਂ ਹੋਵੇਗੀ ਕਿਸੇ ਤਰ੍ਹਾਂ ਦੀ ਪਰੇਸ਼ਾਨੀ
ਇਹ ਵੀ ਪੜ੍ਹੋ : SIM Card ਨਾਲ ਜੁੜੀ ਵੱਡੀ ਖ਼ਬਰ, ਮੁਸੀਬਤ 'ਚ ਫਸ ਸਕਦੇ ਹੋ ਤੁਸੀਂ, ਜਾਣੋ ਟੈਲੀਕਾਮ ਦੇ ਨਵੇਂ ਨਿਯਮ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8