ਸਰਕਾਰ ਨੇ ਰਿਆਇਤੀ ਦਰ ’ਤੇ ਵੇਚੇ ਜਾਣ ਵਾਲੇ ਟਮਾਟਰ ਦੀ ਕੀਮਤ ਘਟਾ ਕੇ 70 ਰੁਪਏ ਪ੍ਰਤੀ ਕਿਲੋ ਕੀਤੀ

Thursday, Jul 20, 2023 - 09:46 AM (IST)

ਨਵੀਂ ਦਿੱਲੀ/ਜੈਤੋ (ਭਾਸ਼ਾ, ਪਰਾਸ਼ਰ) – ਕੇਂਦਰ ਸਰਕਾਰ ਨੇ ਆਮ ਆਦਮੀ ਨੂੰ ਉੱਚੀਆਂ ਪ੍ਰਚੂਨ ਕੀਮਤਾਂ ਤੋਂ ਰਾਹਤ ਦੇਣ ਲਈ ਰਿਆਇਤੀ ਦਰ ’ਤੇ ਵੇਚੇ ਜਾ ਰਹੇ ਟਮਾਟਰ ਦੀ ਕੀਮਤ ਵੀਰਵਾਰ ਨੂੰ 80 ਰੁਪਏ ਪ੍ਰਤੀ ਕਿਲੋ ਤੋਂ ਘਟਾ ਕੇ 70 ਰੁਪਏ ਪ੍ਰਤੀ ਕਿਲੋ ਕਰ ਦਿੱਤੀ।

ਕੇਂਦਰ ਸਰਕਾਰ ਭਾਰਤੀ ਰਾਸ਼ਟਰੀ ਸਹਿਕਾਰੀ ਖਪਤਕਾਰ ਸੰਘ (ਐੱਨ. ਸੀ. ਸੀ. ਐੱਫ.) ਅਤੇ ਭਾਰਤੀ ਰਾਸ਼ਟਰੀ ਖੇਤੀਬਾੜੀ ਸਹਿਕਾਰੀ ਮਾਰਕੀਟਿੰਗ ਸੰਘ (ਨੈਫੇਡ) ਦੇ ਮਾਧਿਅਮ ਰਾਹੀਂ ਦਿੱਲੀ ਅਤੇ ਕੁੱਝ ਹੋਰ ਪ੍ਰਮੁੱਖ ਸ਼ਹਿਰਾਂ ਵਿਚ ਲੋਕਾਂ ਨੂੰ ਪਿਛਲੇ ਹਫਤੇ ਸ਼ੁੱਕਰਵਾਰ ਤੋਂ ਿਰਆਇਤੀ ਦਰ ’ਤੇ ਟਮਾਟਰ ਵੇਚ ਰਹੀ ਹੈ। ਟਮਾਟਰ ਦੀ ਅਖਿਲ ਭਾਰਤੀ ਔਸਤ ਪ੍ਰਚੂਨ ਕੀਮਤ ਲਗਭਗ 120 ਰੁਪਏ ਪ੍ਰਤੀ ਕਿਲੋਗ੍ਰਾਮ ਹੈ। ਹਾਲਾਂਕਿ ਕੁੱਝ ਸਥਾਨਾਂ ’ਤੇ ਇਹ 245 ਰੁਪਏ ਪ੍ਰਕਤੀ ਕਿਲੋਗ੍ਰਾਮ ਤੱਕ ਵਿਕ ਰਹੇ ਹਨ। ਰਾਸ਼ਟਰੀ ਰਾਜਧਾਨੀ ਵਿਚ ਕੀਮਤ ਘਟ ਕੇ 120 ਰੁਪਏ ਪ੍ਰਤੀ ਕਿਲੋ ਰਹਿ ਗਈ ਹੈ।

ਇਹ ਵੀ ਪੜ੍ਹੋ : Sahara ਦੇ 10 ਕਰੋੜ ਨਿਵੇਸ਼ਕਾਂ ਲਈ ਵੱਡੀ ਰਾਹਤ, ਅਮਿਤ ਸ਼ਾਹ ਨੇ ਲਾਂਚ ਕੀਤਾ ਰਿਫੰਡ ਪੋਰਟਲ

ਇਕ ਸਰਕਾਰੀ ਬਿਆਨ ਮੁਤਾਬਕ ਖਪਤਕਾਰ ਮਾਮਲਿਆਂ ਦੇ ਮੰਤਰਾਲਾ ਨੇ ਟਮਾਟਰ ਦੀਆਂ ਕੀਮਤਾਂ ਵਿਚ ਗਿਰਾਵਟ ਦੇ ਮੱਦੇਨਜ਼ਰ ਐੱਨ. ਸੀ. ਸੀ. ਐੱ. ਅਤੇ ਐੱਨ. ਏ. ਐੱਫ. ਈ. ਡੀ. ਨੂੰ 20 ਜੁਲਾਈ ਤੋਂ 70 ਰੁਪਏ ਪ੍ਰਤੀ ਕਿਲੋ ਦੀ ਪ੍ਰਚੂਨ ਕੀਮਤ ’ਤੇ ਟਮਾਟਰ ਵੇਚਣ ਦਾ ਨਿਰਦੇਸ਼ ਦਿੱਤਾ ਹੈ। ਐੱਨ. ਸੀ.ਸੀ. ਐੱਫ. ਅਤੇ ਐੱਨ. ਏ. ਐੱਫ. ਈ. ਡੀ. ਵਲੋਂ ਖਰੀਦੇ ਗਏ ਟਮਾਟਰਾਂ ਨੂੰ ਸ਼ੁਰੂਆਤ ਵਿਚ 90 ਰੁਪਏ ਪ੍ਰਤੀ ਕਿਲੋ ’ਤੇ ਵੇਚਿਆ ਗਿਆ। ਇਸ ਤੋਂ ਬਾਅਦ 16 ਜੁਲਾਈ ਤੋਂ ਇਸ ਦੀ ਕੀਮਤ ਘਟਾ ਕੇ 80 ਰੁਪਏ ਪ੍ਰਤੀ ਕਿਲੋ ਕਰ ਦਿੱਤਾ ਗਈ ਸੀ। ਬਿਆਨ ਮੁਤਾਬਕ ਰੇਟ ’ਚ ਕਟੌਤੀ ਕਰ ਕੇ ਇਸ ਨੂੰ 70 ਰੁਪਏ ਪ੍ਰਤੀ ਕਿਲੋ ’ਤੇ ਵੇਚਣ ਨਾਲ ਖਪਤਕਾਰਾਂ ਨੂੰ ਹੋਰ ਲਾਭ ਹੋਵੇਗਾ।

ਖਪਤਕਾਰ ਮਾਮਲੇ ਦੇ ਵਿਭਾਗ ਦੇ ਅੰਕੜਿਆਂ ਮੁਤਾਬਕ ਬੁੱਧਵਾਰ ਨੂੰ ਟਮਾਟਰ ਦੀ ਅਖਿਲ ਭਾਰਤੀ ਔਸਤ ਪ੍ਰਚੂਨ ਕੀਮਤ 119.29 ਰੁਪਏ ਪ੍ਰਤੀ ਕਿਲੋ ਰਹੀ। ਵੱਧ ਤੋਂ ਵੱਧ ਪ੍ਰਚੂਨ ਕੀਮਤ 245 ਰੁਪਏ ਪ੍ਰਤੀ ਕਿਲੋਗ੍ਰਾਮ ਹੈ ਜਦ ਕਿ ਘੱਟੋ-ਘੱਟ ਪ੍ਰਚੂਨ ਮੁੱਲ 40 ਰੁਪਏ ਪ੍ਰਤੀ ਕਿਲੋਗ੍ਰਾਮ ਅਤੇ ਮਾਡਲ ਮੁੱਲ 120 ਰੁਪਏ ਪ੍ਰਤੀ ਕਿਲੋਗ੍ਰਾਮ ਹੈ।

ਰਾਸ਼ਟਰੀ ਰਾਜਧਾਨੀ ਦੇ ਪ੍ਰਚੂਨ ਬਾਜ਼ਾਰਾਂ ਵਿਚ ਟਮਾਟਰ ਦੀ ਕੀਮਤ ਐਤਵਾਰ ਦੇ 178 ਰੁਪਏ ਪ੍ਰਤੀ ਕਿਲੋਗ੍ਰਾਮ ਤੋਂ ਘਟ ਕੇ ਵੀਵਰਾ ਨੂੰ ਔਸਤਨ 120 ਰੁਪਏ ਪ੍ਰਤੀ ਕਿਲੋ ’ਤੇ ਆ ਗਈ।

ਇਹ ਵੀ ਪੜ੍ਹੋ : Infosys ਦੇ ਚੇਅਰਮੈਨ ਤੇ ਪਤਨੀ ਨੇ ਤਿਰੂਪਤੀ ਬਾਲਾ ਮੰਦਿਰ 'ਚ ਦਾਨ ਕੀਤਾ ਸੋਨੇ ਦਾ ਸ਼ੰਖ ਤੇ ਕੱਛੂਆ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਦਿਓ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


Harinder Kaur

Content Editor

Related News