ਦੇਸ਼ ਦੇ ਪਹਿਲੇ 5 ਸਟਾਰ ਹੋਟਲ ਨੂੰ ਨਿੱਜੀ ਹੱਥਾਂ ’ਚ ਸੌਂਪਣ ਦੀ ਤਿਆਰੀ ’ਚ ਸਰਕਾਰ
Saturday, Aug 20, 2022 - 10:52 AM (IST)
ਨਵੀਂ ਦਿੱਲੀ (ਇੰਟ.) – ਕੇਂਦਰ ਸਰਕਾਰ ਨੇ ਦੇਸ਼ ਦੇ ਪਹਿਲੇ ਸਰਕਾਰੀ 5 ਸਿਤਾਰਾ ਹੋਟਲ, ਅਸ਼ੋਕ ਹੋਟਲ ਨੂੰ ਨਿੱਜੀ ਹੱਥਾਂ ’ਚ ਸੌਂਪਣ ਦੀ ਤਿਆਰੀ ਕਰ ਲਈ ਹੈ। ਇਸ ਸਬੰਧ ’ਚ ਤਿਆਰ ਕੀਤੇ ਗਏ ਪ੍ਰਪੋਜ਼ਲ ਮੁਤਾਬਕ ਸਰਕਾਰ ਹੁਣ ਅਸ਼ੋਕ ਹੋਟਲ ਨੂੰ 60 ਸਾਲਾਂ ਲਈ ਆਪਰੇਟ-ਮੈਨਟੇਨ-ਡਿਵੈੱਲਪਮੈਂਟ (ਓ. ਐੱਮ. ਡੀ.) ਮਾਡਲ ਦੇ ਤਹਿਤ ਲੀਜ਼ ’ਤੇ ਦੇਵੇਗੀ। ਨਾਲ ਹੀ ਇਸ ਹੋਟਲ ਦੀ ਵਾਧੂ 6.3 ਏਕੜ ਜ਼ਮੀਨ ਨੂੰ ਕਾਰੋਬਾਰੀ ਟੀਚਿਆਂ ਲਈ ਵੇਚਿਆ ਜਾਵੇਗਾ।
ਇਕ ਰਿਪੋਰਟ ਮੁਤਾਬਕ ਭਾਰਤ ’ਚ ਯੂਨੈਸਕੋ ਸੰਮੇਲਨ ਲਈ 1960 ਦੇ ਦਹਾਕੇ ’ਚ ਇਸ ਹੋਟਲ ਦਾ ਨਿਰਮਾਣ ਕਰਵਾਇਆ ਗਿਆ ਸੀ। ਉਦੋਂ ਇਸ ਨੂੰ ਬਣਾਉਣ ’ਤੇ 3 ਕਰੋੜ ਰੁਪਏ ਖਰਚ ਹੋਏ ਸਨ। 11 ਏਕੜ ’ਚ ਫੈਲਿਆ ਅਸ਼ੋਕ ਹੋਟਲ ਦੇਸ਼ ਦਾ ਪਹਿਲਾ ਫਾਈਵ ਸਟਾਰ ਸਰਕਾਰੀ ਹੋਟਲ ਸੀ। ਇਸ ’ਚ 550 ਕਮਰੇ, ਕਰੀਬ 2 ਲੱਖ ਵਰਗ ਫੁੱਟ ਰਿਟੇਲ ਐਂਡ ਆਫਿਸ ਸਪੇਸ, 30,000 ਵਰਗ ਫੁੱਟ ਬੈਂਕਵੇਟ ਅਤੇ ਕਾਨਫਰੰਸ ਫੈਸਿਲੀਟੀਜ਼ ਅਤੇ 25,000 ਵਰਗ ਫੁੱਟ ’ਚ ਫੈਲੇ 8 ਰੈਸਟੋਰੈਂਟ ਸ਼ਾਮਲ ਹਨ।
ਇਹ ਵੀ ਪੜ੍ਹੋ : ਅੱਜ ਤੋਂ 9 ਦਿਨਾਂ ਬਾਅਦ ਢਾਹ ਦਿੱਤਾ ਜਾਵੇਗਾ Twin Tower, ਭਾਰੀ ਪੁਲਸ ਦੀ ਨਿਗਰਾਨੀ ਵਿਚ ਹੋਵੇਗਾ
ਇਹ ਹੈ ਯੋਜਨਾ
ਅਸ਼ੋਕ ਹੋਟਲ ਦਾ ਮਾਲਕਾਨਾ ਹੱਕ ਆਈ. ਟੀ. ਡੀ. ਸੀ. ਕੋਲ ਹੈ। ਸਰਕਾਰ ਦੇ ਪ੍ਰਪੋਜ਼ਲ ਮੁਤਾਬਕ ਪ੍ਰਾਈਵੇਟ ਪਾਰਟਨਰ ਇਸ ਹੋਟਲ ਦਾ ਵਿਕਾਸ ਨਵੇਂ ਸਿਰੇ ਤੋਂ ਕਰਵਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਨੂੰ ਦੁਨੀਆ ਦੇ ਮਸ਼ਹੂਰ ਹੈਰੀਟੇਜ਼ ਹੋਟਲਾਂ ਦੀ ਤਰਜ਼ ’ਤੇ ਵਿਕਸਿਤ ਕੀਤਾ ਜਾਵੇਗਾ। ਨਵੇਂ ਸਿਰੇ ਤੋਂ ਇਸ ਦੇ ਵਿਕਾਸ ’ਤੇ 450 ਕਰੋੜ ਰੁਪਏ ਖਰਚ ਕਰਨ ਦਾ ਅਨੁਮਾਨ ਹੈ। ਇਹੀ ਨਹੀਂ ਹੋਟਲ ਦੇ ਕੋਲ ਹੀ ਜੋ 6.3 ਏਕੜ ਵਾਧੂ ਜ਼ਮੀਨ ਹੈ, ਉਸ ’ਤੇ 600 ਤੋਂ 700 ਪ੍ਰੀਮੀਅਮ ਸਰਵਿਸ ਅਪਾਰਟਮੈਂਟ ਬਣਾਏ ਜਾਣਗੇ। ਇਨ੍ਹਾਂ ਨਾਲ ਡਿਜਾਈਨ-ਬਿਲਡ-ਫਾਈਨਾਂਸ-ਆਪਰੇਟ ਐਂਡ ਟ੍ਰਾਂਸਫਰ ਮਾਡਲ ਰਾਹੀਂ ਕਮਾਈ ਹੋਵੇਗੀ।
ਇਹ ਵੀ ਪੜ੍ਹੋ : ‘Dolo-650’ ਲਈ ਡਾਕਟਰਾਂ ਨੂੰ 1000 ਕਰੋੜ ਦੇ ਮੁਫ਼ਤ ਤੋਹਫ਼ੇ, ਸੁਪਰੀਮ ਕੋਰਟ ਨੇ ਮੰਗਿਆ ਜਵਾਬ
ਯੂਨੈਸਕੋ ਕਾਨਫਰੰਸ ਲਈ ਕੀਤਾ ਗਿਆ ਸੀ ਇਸਦਾ ਨਿਰਮਾਣ
ਸਾਲ 1955 ’ਚ ਉਸ ਸਮੇਂ ਦੇ ਮੌਜੂਦਾ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਯੂਨੈਸਕੋ ਦੇ ਇਕ ਪ੍ਰੋਗਰਾਮ ’ਚ ਹਿੱਸਾ ਲੈਣ ਲਈ ਫ੍ਰਾਂਸ ਦੀ ਰਾਜਧਾਨੀ ਪੈਰਿਸ ਗਏ ਸਨ। ਨਹਿਰੂ ਨੇ ਯੂਨੈਸਕੋ ਨੂੰ ਅਗਲੀ ਕਾਨਫਰੰਸ ਭਾਰਤ ’ਚ ਕਰਨ ਲਈ ਸੱਦਾ ਦੇ ਦਿੱਤਾ ਪਰ ਉਦੋਂ ਨਵੀਂ ਦਿੱਲੀ ’ਚ ਕੋਈ ਵਿਸ਼ਵ ਪੱਧਰੀ ਹੋਟਲ ਨਹੀਂ ਸੀ, ਇਸ ਲਈ ਇਸ ਨੂੰ ਬਣਾਉਣ ਦਾ ਫੈਸਲਾ ਲਿਆ ਗਿਆ। ਇਸ ਦਾ ਨਾਂ ਉਦੋਂ ‘ਦਿ ਅਸ਼ੋਕਾ’ ਰੱਖਿਆ ਗਿਆ। ਮੁੰਬਈ ਦੇ ਆਰਕੀਟੈਕਟ ਬੀ. ਈ. ਡਾਕਟਰ ਨੂੰ ਇਸ ਦੇ ਡਿਜਾਈਨ ਅਤੇ ਨਿਰਮਾਣ ਦੀ ਜ਼ਿੰਮੇਵਾਰੀ ਸੌਂਪੀ ਗਈ। ਮਹਾਰਾਣੀ ਐਲੀਜ਼ਾਬੇਥ ਦੂਜੀ, ਮਾਰਗਰੇਟ ਥੈਚਰ, ਬਿਲ ਕਲਿੰਟਨ, ਚੇ ਗਵੇਰਾ ਅਤੇ ਫਿਦੇਲ ਕਾਸਤਰੋ ਵਰਗੀਆਂ ਮਸ਼ਹੂਰ ਹਸਤੀਆਂ ਨੇ ਇਸ ਹੋਟਲ ਦੀ ਮਹਿਮਾਨਨਵਾਜ਼ੀ ਦਾ ਆਨੰਦ ਮਾਣਿਆ ਸੀ।
ਇਹ ਵੀ ਪੜ੍ਹੋ : SBI ਦੇ ਲਾਕਰ 'ਚੋਂ 11 ਕਰੋੜ ਰੁਪਏ ਦੇ ਸਿੱਕੇ ਹੋਏ ਗ਼ਾਇਬ, ਭਾਲ 'ਚ CBI ਵੱਲੋਂ ਛਾਪੇਮਾਰੀ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।