ਸਰਕਾਰ ਦੀ GST ਚੋਰੀ ਕਰਨ ਵਾਲਿਆਂ ਖ਼ਿਲਾਫ਼ ਸਖ਼ਤੀ, 7000 ਖ਼ਿਲਾਫ਼ ਕਾਰਵਾਈ, 187 ਗ੍ਰਿਫ਼ਤਾਰ

Tuesday, Jan 05, 2021 - 11:19 AM (IST)

ਸਰਕਾਰ ਦੀ GST ਚੋਰੀ ਕਰਨ ਵਾਲਿਆਂ ਖ਼ਿਲਾਫ਼ ਸਖ਼ਤੀ, 7000 ਖ਼ਿਲਾਫ਼ ਕਾਰਵਾਈ, 187 ਗ੍ਰਿਫ਼ਤਾਰ

ਨਵੀਂ ਦਿੱਲੀ : ਸਰਕਾਰ ਨੇ ਵੱਖ-ਵੱਖ ਏਜੰਸੀਆਂ ਤੋਂ ਪ੍ਰਾਪਤ ਅੰਕੜਿਆਂ ਅਤੇ ਸੂਚਨਾਵਾਂ ਦੇ ਆਧਾਰ ’ਤੇ ਗੁਡਸ ਐਂਡ ਸਰਵਿਸ ਟੈਕਸ (ਜੀ. ਐੱਸ. ਟੀ.) ਚੋਰੀ ਕਰਨ ਵਾਲਿਆਂ ਖ਼ਿਲਾਫ਼ ਸਖ਼ਤੀ ਦੀ ਮੁਹਿੰਮ ਚਲਾਈ ਹੈ। ਇਸ ਮੁਹਿੰਮ ਤਹਿਤ 7000 ਉੱਦਮੀਆਂ ਖ਼ਿਲਾਫ਼ ਕਾਰਵਾਈ ਕੀਤੀ ਗਈ, ਜਿਸ ’ਚ 187 ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਵਿੱਤ ਸਕੱਤਰ ਅਜੇ ਭੂਸ਼ਣ ਪਾਂਡੇ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ।

ਇਹ ਵੀ ਪੜ੍ਹੋ : ਕਿਸਾਨ ਸੰਘਰਸ਼ ਵਿਚ ਹਰ ਸੂਬੇ ਤੋਂ ਆ ਰਹੇ ਹਨ ਲੋਕ, ਸਭ ਦੀ ਆਪਣੀ ਕਹਾਣੀ (ਵੇਖੋ ਤਸਵੀਰਾਂ)

ਉਨ੍ਹਾਂ ਕਿਹਾ ਕਿ ਇਸ ਮੁਹਿੰਮ ਕਾਰਣ ਟੈਕਸ ਮਾਲੀਏ ’ਚ ਤੇਜ਼ੀ ਨਾਲ ਸੁਧਾਰ ਆਇਆ ਹੈ। ਸਰਕਾਰ ਨੂੰ ਦਸੰਬਰ 2020 ’ਚ 1.15 ਲੱਖ ਕਰੋੜ ਰੁਪਏ ਦਾ ਜੀ. ਐੱਸ. ਟੀ. ਪ੍ਰਾਪਤ ਹੋਇਆ। ਇਹ ਰਾਸ਼ੀ ਕਿਸੇ ਇਕ ਮਹੀਨੇ ’ਚ ਹੁਣ ਤੱਕ ਦੀ ਸਭ ਤੋਂ ਵੱਧ ਜੀ. ਐੱਸ. ਟੀ. ਪ੍ਰਾਪਤੀ ਹੈ। ਇਸ ਲਈ ਟੈਕਸ ਚੋਰਾਂ ਖ਼ਿਲਾਫ਼ ਕੀਤੀ ਜਾ ਰਹੀ ਕਾਰਵਾਈ ਅਤੇ ਅਰਥਵਿਵਸਥਾ ’ਚ ਆ ਰਹੇ ਸੁਧਾਰ ਨੂੰ ਮੁੱਖ ਕਾਰਣ ਮੰਨਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ : 'ਕਿਸਾਨ ਅੰਦੋਲਨ ਦੇ ਝੰਡੇ ਬਰਦਾਰ ਬਜ਼ੁਰਗ ਪਰ ਕਾਫੀ ਪੜ੍ਹੇ-ਲਿਖੇ'

ਕੁੱਲ 187 ਗ੍ਰਿਫਤਾਰੀਆਂ ਹੋਈਆਂ
ਪਾਂਡੇ ਨੇ ਕਿਹਾ ਕਿ ਪਿਛਲੇ ਡੇਢ ਮਹੀਨੇ ਦੌਰਾਨ ਜੀ. ਐੱਸ. ਟੀ. ਦੇ ਫਰਜ਼ੀ ਬਿੱਲਾਂ ਖ਼ਿਲਾਫ਼ ਸ਼ੁਰੂ ਕੀਤੀ ਗਈ ਕਾਰਵਾਈ ਕਾਰਣ 5 ਚਾਰਟਡ ਅਕਾਊਂਟੈਂਟ ਅਤੇ ਇਕ ਕੰਪਨੀ ਸਕੱਤਰ ਸਮੇਤ ਕੁੱਲ 187 ਗ੍ਰਿਫਤਾਰੀਆਂ ਹੋਈਆਂ ਹਨ। ਉਨ੍ਹਾਂ ਨੇ ਕਿਹਾ ਕਿ ਇਸ ’ਚੋਂ ਕਈ ਲੋਕ, ਜਿਨ੍ਹਾਂ ’ਚ ਕੁੱਝ ਮੈਨੇਜਿੰਗ ਡਾਇਰੈਕਟਰ ਵੀ ਹਨ, ਪਿਛਲੇ 40-50 ਦਿਨ ਤੋਂ ਜੇਲ੍ਹ ’ਚ ਹਨ। ਇਨ੍ਹਾਂ ’ਚੋਂ ਕੁੱਝ ਵੱਡੀਆਂ ਕੰਪਨੀਆਂ ਵੀ ਹਨ ਜੋ ਕਈ ਪੱਧਰੀ ਲੈਣ-ਦੇਣ ਰਾਹੀਂ ਫਰਜ਼ੀ ਬਿੱਲਾਂ ਦੇ ਘਪਲੇ ’ਚ ਸ਼ਾਮਲ ਪਾਈਆਂ ਗਈਆਂ। ਅਜਿਹਾ ਕਰ ਕੇ ਇਹ ਕੰਪਨੀਆਂ ਜੀ. ਐੱਸ. ਟੀ. ਅਤੇ ਇਨਕਮ ਟੈਕਸ ਦੀ ਚੋਰੀ ਕਰ ਰਹੀਆਂ ਸਨ, ਇਸ ਲਈ ਉਨ੍ਹਾਂ ਖ਼ਿਲਾਫ਼ ਵੀ ਮਾਮਲੇ ਦਰਜ ਕੀਤੇ ਗੇ ਹਨ।

ਇਹ ਵੀ ਪੜ੍ਹੋ : ਕ੍ਰਿਕਟਰ ਯੁਵਰਾਜ ਸਿੰਘ ਨੇ ਖ਼ਰੀਦੀ 42 ਲੱਖ ਦੀ ਕਾਰ, ਵੇਖੋ ਤਸਵੀਰਾਂ

ਮਖੌਟਾ ਕੰਪਨੀਆਂ ਨੂੰ ਬਣਾਇਆ ਟੀਚਾ
ਵਿੱਤ ਸਕੱਤਰ ਨੇ ਕਿਹਾ ਕਿ 1 ਅਪ੍ਰੈਲ ਤੋਂ 5 ਕਰੋੜ ਰੁਪਏ ਤੋਂ ਵੱਧ ਦਾ ਕਾਰੋਬਾਰ ਕਰਨ ਵਾਲੇ ਸਾਰੇ ਬੀ2ਬੀ ਲੈਣ-ਦੇਣ ’ਤੇ ਈ-ਚਾਲਾਨ ਨੂੰ ਲਾਜ਼ਮੀ ਕਰ ਦਿੱਤਾ ਜਾਏਗਾ। ਇਸ ਤੋਂ ਪਹਿਲਾਂ 1 ਅਕਤੂਬਰ 2020 ਤੋਂ 500 ਕਰੋੜ ਰੁਪਏ ਤੋਂ ਵੱਧ ਕਾਰੋਬਾਰ ਕਰਨ ਵਾਲੇ ਕਾਰੋਬਾਰੀਆਂ ਲਈ ਇਲੈਕਟ੍ਰਾਨਿਕ ਬਿੱਲ ਲਾਜ਼ਮੀ ਕੀਤਾ ਗਿਆ ਜਦੋਂ ਕਿ 1 ਜਨਵਰੀ ਤੋਂ 100 ਕਰੋੜ ਰੁਪਏ ਤੋਂ ਵੱਧ ਕਾਰੋਬਾਰ ਕਰਨ ਵਾਲੀਆਂ ਇਕਾਈਆਂ ਲਈ ਲਾਜ਼ਮੀ ਬਣਾਇਆ ਗਿਆ। ਪਾਂਡੇ ਨੇ ਕਿਹਾ ਕਿ ਇਸ ਵਿਵਸਥਾ ਰਾਹੀਂ ਮਖੌਟਾ ਕੰਪਨੀਆਂ ਨੂੰ ਟੀਚਾ ਬਣਾਇਆ ਗਿਆ ਹੈ।

ਇਹ ਵੀ ਪੜ੍ਹੋ : ਪ੍ਰੇਮੀ ਦਾ ਪ੍ਰਪੋਜ਼ਲ ਸੁਣਦੇ ਹੀ 650 ਫੁੱਟ ਚਟਾਨ ਤੋਂ ਹੇਠਾਂ ਡਿੱਗੀ ਪ੍ਰੇਮਿਕਾ, ਡਿੱਗਦੇ ਹੋਏ ਦਿੱਤਾ ਇਹ ਜਵਾਬ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News