ਸਰਕਾਰ ਦੀ ਡਾਇਰੈਕਟ ਟੈਕਸ ਕੁਲੈਕਸ਼ਨ ਟੀਚੇ ਤੋਂ ਵੱਧ ਰਹਿਣ ਦੀ ਉਮੀਦ

Monday, Nov 18, 2024 - 09:29 PM (IST)

ਸਰਕਾਰ ਦੀ ਡਾਇਰੈਕਟ ਟੈਕਸ ਕੁਲੈਕਸ਼ਨ ਟੀਚੇ ਤੋਂ ਵੱਧ ਰਹਿਣ ਦੀ ਉਮੀਦ

ਨਵੀਂ ਦਿੱਲੀ (ਭਾਸ਼ਾ) : ਕੇਂਦਰੀ ਡਾਇਰੈਕਟ ਟੈਕਸ ਬੋਰਡ (ਸੀ. ਬੀ. ਡੀ. ਟੀ.) ਦੇ ਚੇਅਰਮੈਨ ਰਵੀ ਅਗਰਵਾਲ ਨੇ ਕਿਹਾ ਕਿ ਚਾਲੂ ਮਾਲੀ ਸਾਲ ’ਚ ਡਾਇਰੈਕਟ ਟੈਕਸ ਕੁਲੈਕਸ਼ਨ 22.07 ਲੱਖ ਕਰੋੜ ਰੁਪਏ ਦੇ ਟੀਚੇ ਤੋਂ ਵੱਧ ਰਹੇਗੀ। ਉਨ੍ਹਾਂ ਦੱਸਿਆ ਕਿ ਕਰ ਵਿਭਾਗ ਉਨ੍ਹਾਂ ਕਰਦਾਤਿਆਂ ਨੂੰ ਐੱਸ. ਐੱਮ. ਐੱਸ. ਅਤੇ ਈ-ਮੇਲ ਭੇਜ ਰਿਹਾ ਹੈ, ਜਿਨ੍ਹਾਂ ਨੇ ਵਿਦੇਸ਼ੀ ਆਮਦਨ ਜਾਂ ਜਾਇਦਾਦ ਦਾ ਖੁਲਾਸਾ ਨਹੀਂ ਕੀਤਾ ਹੈ।

ਸੀ. ਬੀ. ਡੀ. ਟੀ. ਦੇ ਤਾਜ਼ਾ ਅੰਕੜਿਆਂ ਅਨੁਸਾਰ 1 ਅਪ੍ਰੈਲ ਤੋਂ 10 ਨਵੰਬਰ ਤੱਕ ਸ਼ੁੱਧ ਡਾਇਰੈਕਟ ਟੈਕਸ ਕੁਲੈਕਸ਼ਨ 15.41 ਫੀਸਦੀ ਵਧ ਕੇ 12.11 ਲੱਖ ਕਰੋੜ ਰੁਪਏ ਹੋ ਗਈ ਹੈ। ਇਸ ਦੌਰਾਨ ਕੰਪਨੀ ਅਤੇ ਗੈਰ-ਕੰਪਨੀ ਟੈਕਸ ਕੁਲੈਕਸ਼ਨ ’ਚ ਵਾਧਾ ਹੋਇਆ ਹੈ। ਅਗਰਵਾਲ ਨੇ ਉਮੀਦ ਜਤਾਈ ਕਿ ਮਾਲੀ ਸਾਲ 2023-24 ਦੇ ਅਖੀਰ ਤੱਕ ਟੈਕਸ ਕੁਲੈਕਸ਼ਨ ਦਾ ਟੀਚਾ ਪਾਰ ਕਰ ਲਿਆ ਗਿਆ ਹੈ।


author

Baljit Singh

Content Editor

Related News